Dalip Singh Majithia Death: ਭਾਰਤੀ ਹਵਾਈ ਫ਼ੌਜ ਦੇ ਸਭ ਤੋਂ ਬਜ਼ੁਰਗ ਲੜਾਕੂ ਪਾਇਲਟ ਸਕੁਐਡਰਨ ਲੀਡਰ ਦਲੀਪ ਸਿੰਘ ਮਜੀਠੀਆ ਦਾ ਸੋਮਵਾਰ ਰਾਤ ਉੱਤਰਾਖੰਡ ’ਚ 103 ਸਾਲ ਦੀ ਉਮਰ ’ਚ ਦੇਹਾਂਤ ਹੋ ਗਿਆ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਉਨ੍ਹਾਂ ਨੇ ਮੌਤੇ 'ਤੇ ਦੁੱਖ ਪ੍ਰਗਟ ਕੀਤਾ ਗਿਆ।


COMMERCIAL BREAK
SCROLL TO CONTINUE READING

ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਐਕਸ ਅਕਾਊਂਟ 'ਤੇ ਲਿਖਿਆ..ਸਕੁਐਡਰਨ ਲੀਡਰ ਦਲੀਪ ਸਿੰਘ ਮਜੀਠੀਆ ਜੀ ਦਾ ਮਿਸਾਲੀ ਕੈਰੀਅਰ ਅਤੇ ਬਹਾਦਰੀ ਸਾਡੇ ਦੇਸ਼ ਪ੍ਰਤੀ ਸੇਵਾ ਅਤੇ ਸਮਰਪਣ ਦੇ ਉੱਚਤਮ ਆਦਰਸ਼ਾਂ ਦੀ ਮਿਸਾਲ ਹੈ। ਉਨ੍ਹਾਂ ਦਾ ਦੇਹਾਂਤ ਭਾਰਤੀ ਹਵਾਈ ਸੈਨਾ ਲਈ ਬਹੁਤ ਵੱਡਾ ਘਾਟਾ ਹੈ। ਉਨ੍ਹਾਂ ਦਾ ਯੋਗਦਾਨ ਸਦਾ ਲਈ ਪ੍ਰੇਰਨਾ ਸਰੋਤ ਰਹੇਗਾ। ਉਨ੍ਹਾਂ ਦੇ ਪਰਿਵਾਰ ਅਤੇ ਪ੍ਰਸ਼ੰਸਕਾਂ ਨਾਲ ਹਮਦਰਦੀ। ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ। 



ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਅਤੇ ਹਰਸਿਮਰਤ ਕੌਰ ਦੇ ਚਾਚਾ ਦਲੀਪ ਸਿੰਘ ਮਜੀਠੀਆ ਦਾ ਜਨਮ ਸ਼ਿਮਲਾ ਦੇ ਸਕਿਪਲਿਨ ਵਿਲਾ ’ਚ ਹੋਇਆ ਸੀ। ਦਸ ਸਾਲ ਦੀ ਉਮਰ ’ਚ, ਦਲੀਪ ਸਿੰਘ ਨੇ ਅੰਮ੍ਰਿਤਸਰ ਦੇ ਖਾਲਸਾ ਕਾਲਜ ’ਚ ਦਾਖਲਾ ਲਿਆ ਅਤੇ ਲਾਹੌਰ ’ਚ ਬੈਚਲਰ ਆਫ਼ ਆਰਟਸ ਦੀ ਪੜ੍ਹਾਈ ਕੀਤੀ। ਉੱਚ ਸਿੱਖਿਆ ਹਾਸਲ ਕਰਨ ਲਈ ਯੂ.ਕੇ. ਦੀ ਕੈਂਬਰਿਜ ਯੂਨੀਵਰਸਿਟੀ ਗਏ ਦਲੀਪ ਸਿੰਘ ਨੂੰ ਘੋੜ ਸਵਾਰੀ ਦਾ ਸ਼ੌਕ ਸੀ, ਜਿਸ ਨਾਲ ਉਨ੍ਹਾਂ ਨੂੰ ਘੋੜ ਸਵਾਰ ਫੌਜ ਵਿਚ ਅਪਣਾ ਕਰੀਅਰ ਬਣਾਉਣ ਦਾ ਮੌਕਾ ਮਿਲਿਆ। 


ਦਲੀਪ ਸਿੰਘ ਮਜੀਠੀਆ ਅਪਣੇ ਚਾਚਾ ਸੁਰਜੀਤ ਸਿੰਘ ਮਜੀਠੀਆ (ਬਿਕਰਮਜੀਤ ਸਿੰਘ ਮਜੀਠੀਆ ਦੇ ਦਾਦਾ) ਤੋਂ ਬਹੁਤ ਪ੍ਰਭਾਵਤ ਸਨ, ਜੋ ਉਨ੍ਹਾਂ ਤੋਂ ਅੱਠ ਸਾਲ ਵੱਡੇ ਸਨ। ਉਨ੍ਹਾਂ ਦੇ ਕਦਮਾਂ ’ਤੇ ਚੱਲਦੇ ਹੋਏ, ਉਹ 1940 ’ਚ ਦੂਜੇ ਵਿਸ਼ਵ ਜੰਗ ’ਚ ਹਿੱਸਾ ਲੈਣ ਲਈ ਇਕ ਵਲੰਟੀਅਰ ਵਜੋਂ ਭਾਰਤੀ ਹਵਾਈ ਫ਼ੌਜ ’ਚ ਸ਼ਾਮਲ ਹੋਏ। ਉਨ੍ਹਾਂ ਦੇ ਪਿਤਾ ਕਿਰਪਾਲ ਸਿੰਘ ਮਜੀਠੀਆ ਪੰਜਾਬ ’ਚ ਬ੍ਰਿਟਿਸ਼ ਸ਼ਾਸਨ ਦੌਰਾਨ ਇਕ ਪ੍ਰਸਿੱਧ ਸ਼ਖਸੀਅਤ ਸਨ। ਉਨ੍ਹਾਂ ਦੇ ਦਾਦਾ ਸੁੰਦਰ ਸਿੰਘ ਮਜੀਠੀਆ ਚੀਫ ਖਾਲਸਾ ਦੀਵਾਨ ਨਾਲ ਜੁੜੇ ਹੋਏ ਸਨ ਅਤੇ ਖਾਲਸਾ ਕਾਲਜ ਅੰਮ੍ਰਿਤਸਰ ਦੇ ਸੰਸਥਾਪਕਾਂ ’ਚੋਂ ਇਕ ਸਨ।  


ਕਰਾਚੀ ਵਿਚ ਸਿਖਲਾਈ


ਦਲੀਪ ਸਿੰਘ ਮਜੀਠੀਆ ਨੇ ਸ਼ੁਰੂ ’ਚ ਕਰਾਚੀ ਫਲਾਇੰਗ ਕਲੱਬ ’ਚ ਜਿਪਸੀ ਮੋਥ ਜਹਾਜ਼ ’ਤੇ ਉਡਾਣ ਭਰਨ ਦੀਆਂ ਮੁੱਢਲੀਆਂ ਬਾਰੀਕੀਆਂ ਸਿੱਖੀਆਂ। ਮਜੀਠੀਆ ਨੇ ਅਗਸਤ 1940 ’ਚ ਲਾਹੌਰ ਦੇ ਵਾਲਟਨ ਦੇ ਸ਼ੁਰੂਆਤੀ ਸਿਖਲਾਈ ਸਕੂਲ (ਆਈ.ਟੀ.ਏ.) ’ਚ ਚੌਥੇ ਪਾਇਲਟ ਕੋਰਸ ’ਚ ਦਾਖਲਾ ਲਿਆ ਅਤੇ ਤਿੰਨ ਮਹੀਨੇ ਬਾਅਦ ਉਸ ਨੂੰ ਬਿਹਤਰੀਨ ਪਾਇਲਟ ਟਰਾਫੀ ਨਾਲ ਸਨਮਾਨਿਤ ਕੀਤਾ ਗਿਆ। ਦਲੀਪ ਸਿੰਘ ਮਜੀਠੀਆ ਅਤੇ ਉਨ੍ਹਾਂ ਦੇ ਚਾਚਾ ਸੁਰਜੀਤ ਸਿੰਘ, ਜੋ ਉਨ੍ਹਾਂ ਤੋਂ ਲਗਭਗ ਅੱਠ ਸਾਲ ਵੱਡੇ ਸਨ, ਦੋਹਾਂ ਨੂੰ ਇਕੱਠੇ ਕਮਿਸ਼ਨ ਦਿਤਾ ਗਿਆ ਸੀ।