Manpreet Badal News: ਮਨਪ੍ਰੀਤ ਬਾਦਲ ਦੇ ਲੇਖ `ਤੇ ਪੀਐਮ ਮੋਦੀ ਨੇ ਕੀਤਾ ਟਵੀਟ, ਕਿਹਾ ਪੰਜਾਬ ਦੇ ਲੋਕ ਪ੍ਰਤਿਭਾ ਨਾਲ ਭਰੇ
Manpreet Badal News: ਮਨਪ੍ਰੀਤ ਸਿੰਘ ਬਾਦਲ ਦਾ ਅਖਬਾਰਾਂ ਵਿੱਚ ਪ੍ਰਕਾਸ਼ਿਤ ਲੇਖ ਵਿੱਚ ਰਾਜ ਵਿੱਚ ਚੰਗੇ ਸ਼ਾਸਨ ਦੇ ਮਾਡਲ ਦੀ ਮੁੜ ਆਸ਼ਾ ਜ਼ਾਹਿਰ ਕੀਤੀ ਗਈ।
Manpreet Badal News: ਮਨਪ੍ਰੀਤ ਸਿੰਘ ਬਾਦਲ ਦਾ ਅਖਬਾਰਾਂ ਵਿੱਚ ਪ੍ਰਕਾਸ਼ਿਤ ਲੇਖ ਵਿੱਚ ਰਾਜ ਵਿੱਚ ਚੰਗੇ ਸ਼ਾਸਨ ਦੇ ਮਾਡਲ ਦੀ ਮੁੜ ਆਸ਼ਾ ਜ਼ਾਹਿਰ ਕੀਤੀ ਗਈ। ਉਨ੍ਹਾਂ ਨੇ ਲਿਖਿਆ ਕਿ ਅਸੀਂ ਉੱਤਰ ਪ੍ਰਦੇਸ਼ ਵਿੱਚ ਕਾਨੂੰਨ ਅਤੇ ਵਿਵਸਥਾ ਦੀ ਸਫਲਤਾ ਨੂੰ ਦੁਹਰਾਉਣ, ਗੁਜਰਾਤ ਦੀ ਉਦਯੋਗਿਕ ਸਫਲਤਾ ਪ੍ਰਾਪਤ ਕਰਨ ਅਤੇ ਮਹਾਰਾਸ਼ਟਰ ਦੀਆਂ ਬੁਨਿਆਦੀ ਢਾਂਚਾਗਤ ਪ੍ਰਾਪਤੀਆਂ ਦੀ ਉਮੀਦ ਕਰਦੇ ਹਾਂ।
ਨਿਘਾਰ, ਨਿਰਾਸ਼ਾ ਤੇ ਅਸ਼ਾਂਤੀ ਤਿੰਨ ਸ਼ਬਦ ਹਨ ਜੋ ਅੱਜ ਦੇ ਪੰਜਾਬ ਦਾ ਵਰਣਨ ਕਰਦੇ ਹਨ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਪੰਜਾਬ ਨੂੰ ਇਸ ਤਰ੍ਹਾਂ ਦੀ ਗੜਬੜ ਅਤੇ ਚੁਣੌਤੀ ਦਾ ਸਾਹਮਣਾ ਕਰਨਾ ਪਿਆ ਹੈ। ਇੱਕ ਸਦੀ ਪਹਿਲਾਂ ਇਹ ਖੇਤਰ 1919 ਦੇ ਜਲ੍ਹਿਆਂਵਾਲਾ ਬਾਗ ਦੇ ਕਤਲੇਆਮ ਤੋਂ ਦੁਖੀ ਸੀ, ਜਿੱਥੇ ਬ੍ਰਿਟਿਸ਼ ਫੌਜਾਂ ਨੇ ਇੱਕ ਸ਼ਾਂਤਮਈ ਇਕੱਠ 'ਤੇ ਗੋਲੀਬਾਰੀ ਕੀਤੀ ਸੀ, ਜਿਸ ਨਾਲ ਸੈਂਕੜੇ ਲੋਕ ਮਾਰੇ ਗਏ ਸਨ।
ਬਸਤੀਵਾਦੀ ਪ੍ਰਸ਼ਾਸਨ ਦੀਆਂ ਦਮਨਕਾਰੀ ਨੀਤੀਆਂ, ਉੱਚ ਟੈਕਸਾਂ ਤੇ ਕਿਸਾਨਾਂ ਦੇ ਸ਼ੋਸ਼ਣ ਸਮੇਤ, ਮਹੱਤਵਪੂਰਨ ਆਰਥਿਕ ਸੰਕਟ ਦਾ ਕਾਰਨ ਬਣੀਆਂ। ਉਦੋਂ ਤੋਂ ਹੀ ਪੰਜਾਬ ਸਿਆਸੀ, ਆਰਥਿਕ ਅਤੇ ਸਮਾਜਿਕ ਚੁਣੌਤੀਆਂ ਨਾਲ ਜੂਝ ਰਿਹਾ ਹੈ।
ਬਸਤੀਵਾਦੀ ਜ਼ੁਲਮ ਦੀ ਵਿਰਾਸਤ, ਆਜ਼ਾਦੀ ਤੋਂ ਬਾਅਦ ਵੱਡੇ ਪੱਧਰ 'ਤੇ ਪਰਵਾਸ, ਅੰਦਰੂਨੀ ਵੰਡਾਂ ਅਤੇ ਆਰਥਿਕ ਤੰਗੀਆਂ ਕਾਰਨ ਅਸਥਿਰਤਾ ਦੀ ਸਥਿਤੀ ਪੈਦਾ ਕੀਤੀ ਜਿਸ ਨੇ ਆਰਥਿਕ ਵਿਕਾਸ ਅਤੇ ਸਮਾਜਿਕ ਤਾਣੇ-ਬਾਣੇ ਨੂੰ ਪ੍ਰਭਾਵਿਤ ਕੀਤਾ।
ਫਿਰ ਵੀ ਕੁਝ ਦਹਾਕਿਆਂ ਦੇ ਅੰਦਰ ਪੰਜਾਬ ਭਾਰਤ ਦੇ ਰਾਜਾਂ ਵਿੱਚੋਂ ਸਿਖਰ 'ਤੇ ਉੱਭਰ ਕੇ ਸਾਹਮਣੇ ਆਇਆ। ਖੇਡਾਂ, ਖੇਤੀਬਾੜੀ, ਸਿੰਚਾਈ, ਐਮਐਸਐਮਈ, ਸਿੱਖਿਆ, ਊਰਜਾ ਜਾਂ ਆਵਾਜਾਈ ਵਿੱਚ ਪੰਜਾਬ ਸਭ ਤੋਂ ਅੱਗੇ ਸੀ। ਹੁਣ ਤਕਰੀਬਨ ਅੱਧੀ ਸਦੀ ਬਾਅਦ ਪੰਜਾਬ ਇੱਕ ਵਾਰ ਫਿਰ ਸੰਕਟਾਂ ਦਾ ਸਾਹਮਣਾ ਕਰ ਰਿਹਾ ਹੈ। ਹੁਣ ਸਮਾਂ ਪੰਜਾਬ ਨੂੰ ਮੁੜ ਸੁਰਜੀਤ ਕਰਨ ਅਤੇ ਨਵਾਂ ਬਿਰਤਾਂਤ ਘੜਨ ਦਾ ਹੈ।
ਪ੍ਰਧਾਨ ਮੰਤਰੀ ਨੇ ਮਨਪ੍ਰੀਤ ਸਿੰਘ ਬਾਦਲ ਦੇ ਲੇਖ 'ਤੇ ਕੀਤਾ ਟਵੀਟ
ਪੀਐਮ ਮੋਦੀ ਨੇ ਆਪਣੇ ਐਕਸ ਹੈਂਡਲ ਉਤੇ ਪੋਸਟ ਸਾਂਝੀ ਕਰਦੇ ਹੋਏ ਲਿਖਿਆ ਕਿ ਮੈਂ ਤੁਹਾਡੇ ਨਾਲ ਸਹਿਮਤ ਹਾਂ। ਪੰਜਾਬ ਦੀ ਅਮੀਰ ਸੰਭਾਵਨਾ ਪੂਰੀ ਤਰ੍ਹਾਂ ਨਾਲ ਸਾਕਾਰ ਨਹੀਂ ਹੋਈ ਹੈ। ਰਾਜ ਦੇ ਲੋਕ ਬੇਅੰਤ ਪ੍ਰਤਿਭਾ ਨਾਲ ਭਰੇ ਹੋਏ ਹਨ। ਸਾਡੀ ਪਾਰਟੀ ਲੋਕਾਂ ਦੀਆਂ ਉਮੀਦਾਂ ਨੂੰ ਖੰਭ ਦੇਣ ਅਤੇ ਵਿਕਸਤ ਪੰਜਾਬ ਦੀ ਉਸਾਰੀ ਨੂੰ ਸਭ ਤੋਂ ਵੱਧ ਤਰਜੀਹ ਦੇਵੇਗੀ।
ਇਹ ਵੀ ਪੜ੍ਹੋ : Rajkot Game Zone Fire: ਰਾਜਕੋਟ ਅੱਗ ਕਾਂਡ 'ਚ ਹੁਣ ਤੱਕ ਕੀ-ਕੀ ਹੋਇਆ? ਹੁਣ ਤੱਕ 28 ਮੌਤਾਂ, ਜਾਂਚ ਲਈ SIT ਦਾ ਗਠਨ