PM Modi on Prakash Singh Badal News: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ (Prakash Singh Badal) ਦਾ 25 ਅਪ੍ਰੈਲ ਨੂੰ ਮੁਹਾਲੀ ਵਿਖੇ ਦੇਹਾਂਤ ਹੋ ਗਿਆ ਸੀ। ਪ੍ਰਕਾਸ਼ ਸਿੰਘ ਬਾਦਲ ਦੇ ਦੇਹਾਂਤ ਦੀ ਖ਼ਬਰ ਮਿਲਦਿਆਂ ਹੀ ਸਿਆਸਤ ਦੇ ਕਈ ਆਗੂ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਲਈ ਚੰਡੀਗੜ੍ਹ ਪੁੱਜੇ ਸਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Narendra Modi) ਨੇ ਵੀ ਚੰਡੀਗੜ੍ਹ ਪਹੁੰਚ ਕੇ ਪ੍ਰਕਾਸ਼ ਸਿੰਘ ਬਾਦਲ ਦੀ ਮ੍ਰਿਤਕ ਦੇਹ ਨੂੰ ਸ਼ਰਧਾਂਜਲੀ ਦਿੱਤੀ। 


COMMERCIAL BREAK
SCROLL TO CONTINUE READING

ਪੀਐਮ ਮੋਦੀ ਨੇ ਹੁਣ ਪ੍ਰਕਾਸ਼ ਸਿੰਘ ਬਾਦਲ (Prakash Singh Badal)  ਨਾਲ ਜੁੜੇ ਆਪਣੇ ਤਜ਼ਰਬੇ ਇੱਕ ਲੇਖ ਰਾਹੀਂ ਸਾਂਝੇ ਕੀਤੇ ਹਨ। ਪ੍ਰਕਾਸ਼ ਸਿੰਘ ਬਾਦਲ ਨੂੰ ਪਿਤਾ ਦੀ ਸ਼ਖਸੀਅਤ ਦੱਸਦੇ ਹੋਏ ਪੀਐਮ ਮੋਦੀ ਨੇ ਲਿਖਿਆ ਹੈ ਕਿ ਉਹ ਦਹਾਕਿਆਂ ਤੱਕ ਮੇਰਾ ਮਾਰਗਦਰਸ਼ਨ ਕਰਦੇ ਰਹੇ। ਜਦੋਂ ਮੈਨੂੰ ਉਹਨਾਂ ਦੀ ਮੌਤ ਦੀ ਖਬਰ ਮਿਲੀ ਤਾਂ ਮੈਂ ਬਹੁਤ ਦੁਖੀ ਹੋਇਆ। 


ਇਹ ਵੀ ਪੜ੍ਹੋ: Amritsar News: 14 ਯਾਤਰੀਆਂ ਨੂੰ ਏਅਰਪੋਰਟ 'ਤੇ ਛੱਡ ਕੇ ਰਵਾਨਾ ਹੋਈ ਦੁਬਈ ਫਲਾਈਟ; ਸਟਾਫ ਨੇ ਦੱਸਿਆ ਇਹ ਕਾਰਨ

ਪ੍ਰਕਾਸ਼ ਸਿੰਘ ਬਾਦਲ (Prakash Singh Badal) ਦੀ ਤਾਰੀਫ਼ ਕਰਦਿਆਂ ਅੱਗੇ ਲਿਖਿਆ ਕਿ ਉਨ੍ਹਾਂ ਨੇ ਪੰਜਾਬ ਅਤੇ ਭਾਰਤ ਦੀ ਸਿਆਸਤ ਨੂੰ ਸ਼ਾਨਦਾਰ ਰੂਪ ਦਿੱਤਾ ਹੈ। ਪੀਐਮ ਮੋਦੀ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਵੱਡੇ ਦਿਲ ਵਾਲਾ ਨੇਤਾ ਦੱਸਿਆ ਅਤੇ ਲਿਖਿਆ ਕਿ ਪੰਜਾਬ ਭਰ ਦੇ ਲੋਕ ਕਹਿੰਦੇ ਹਨ- 'ਬਾਦਲ ਸਾਹਿਬ ਦੀ ਗੱਲ ਵੱਖਰੀ ਸੀ।'


90 ਦੇ ਦਹਾਕੇ ਦੀ ਕਹਾਣੀ ਨੂੰ ਯਾਦ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਲਿਖਿਆ ਕਿ ਉਸ ਸਮੇਂ ਬਾਦਲ ਪੰਜਾਬ ਦੇ ਮੁੱਖ ਮੰਤਰੀ ਸਨ ਅਤੇ ਮੈਂ ਭਾਜਪਾ ਦਾ ਇੱਕ ਆਮ ਵਰਕਰ ਸੀ ਪਰ ਆਪਣੇ ਸੁਭਾਅ ਮੁਤਾਬਕ ਉਨ੍ਹਾਂ ਨੇ ਕੋਈ ਵਿਤਕਰਾ ਨਹੀਂ ਹੋਣ ਦਿੱਤਾ। ਉਹ ਨਿੱਘ ਦੇ ਨਾਲ-ਨਾਲ ਸਮਝਦਾਰੀ ਨਾਲ ਭਰਪੂਰ ਇੱਕ ਵੱਡੀ ਸ਼ਖਸੀਅਤ ਸੀ। ਪੀਐਮ ਨੇ ਲਿਖਿਆ ਕਿ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਤੋਂ ਬਾਅਦ, ਬਾਦਲ ਸਾਹਿਬ ਨੇ ਮੈਨੂੰ ਕਿਹਾ ਕਿ ਅਸੀਂ ਅੰਮ੍ਰਿਤਸਰ ਜਾਵਾਂਗੇ ਅਤੇ ਮੱਥਾ ਟੇਕਾਂਗੇ। 


ਇਸ ਦੇ ਨਾਲ ਲੰਗਰ ਵਰਤਾਇਆ ਜਾਵੇਗਾ। ਅੰਮ੍ਰਿਤਸਰ ਪਹੁੰਚ ਕੇ ਆਪਣੇ ਗੈਸਟ ਹਾਊਸ ਦੇ ਕਮਰੇ ਵਿਚ ਸੀ ਪਰ ਜਦੋਂ ਉਹਨਾਂ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਹ ਮੇਰੇ ਕਮਰੇ ਵਿਚ ਆ ਕੇ ਮੇਰਾ ਸਾਮਾਨ ਲੈਣ ਉਠਾਉਣ ਲੱਗੇ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਉਹ ਅਜਿਹਾ ਕਿਉਂ ਕਰ ਰਹੇ ਹਨ ਤਾਂ ਉਨ੍ਹਾਂ ਦਾ ਜਵਾਬ ਸੀ, ਮੇਰੇ ਨਾਲ ਆਓ। ਉਹ ਮੈਨੂੰ ਆਪਣੇ ਕਮਰੇ ਵਿੱਚ ਲੈ ਗਏ ਅਤੇ ਕਿਹਾ ਕਿ ਤੁਸੀਂ ਇੱਥੇ ਹੀ ਰਹੋਗੇ। ਮੇਰੇ ਇਨਕਾਰ ਕਰਨ ਤੋਂ ਬਾਅਦ ਵੀ ਉਹ ਨਾ ਮੰਨੀ ਅਤੇ ਮੈਨੂੰ ਉੱਥੇ ਹੀ ਰਹਿਣਾ ਪਿਆ। ਉਹ ਆਪ ਕਿਸੇ ਹੋਰ ਕਮਰੇ ਵਿੱਚ ਠਹਿਰੇ। ਮੇਰੇ ਵਰਗੇ ਇੱਕ ਬਹੁਤ ਹੀ ਸਧਾਰਨ ਵਰਕਰ ਪ੍ਰਤੀ ਉਹਨਾਂ ਦੇ ਭਾਵਨਾ ਦੀ ਮੈਂ ਹਮੇਸ਼ਾ ਕਦਰ ਕਰਾਂਗਾ।