Election 2024: ਚੋਣਾਂ ਤੋਂ ਪਹਿਲਾਂ PM ਮੋਦੀ ਦੀ ਫਿਰੋਜ਼ਪੁਰ ਤੇ ਸੰਗਰੂਰ ਨੂੰ ਨਵੀਂ ਸੌਗਾਤ! 11 ਸਾਲ ਬਾਅਦ ਹੋਣ ਲੱਗੀ ਸ਼ੁਰੂਆਤ
Lok Sabha Election 2024: ਸਾਲ 2013 ਵਿਚ ਤੱਤਕਾਲੀ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਵੱਲੋਂ ਐਲਾਨੇ ਫਿਰੋਜ਼ਪੁਰ ਦੇ ਪੀ ਜੀ ਆਈ ਸੈਟੇਲਾਈਟ ਸੈਂਟਰ ਬਨਾਉਣ ਦੇ ਐਲਾਨ ਮਗਰੋਂ ਮੌਜੂਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦੂਜੇ ਕਾਰਜ ਕਾਲ ਦੇ ਆਖਰੀ ਦਿਨਾਂ ਵਿਚ ਸ਼ੁਰੂ ਹੋਣ ਦੀ ਸੰਭਾਵਨਾ ਬਣ ਗਈ ਹੈ।
Lok Sabha Election 2024: ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਫਿਰੋਜ਼ਪੁਰ ਵਿੱਚ 100 ਬਿਸਤਰਿਆਂ ਵਾਲੇ ਪੀਜੀਆਈ ਸੈਟੇਲਾਈਟ ਸੈਂਟਰ ਦਾ ਨੀਂਹ ਪੱਥਰ ਰੱਖਣਗੇ। ਸੰਗਰੂਰ ਵਿਖੇ ਪੀ.ਜੀਆਈ.ਐਮ.ਈ.ਆਰ. ਦੇ 300 ਬਿਸਤਰਿਆਂ ਵਾਲੇ ਸੈਟੇਲਾਈਟ ਸੈਂਟਰ ਨੂੰ ਰਾਸ਼ਟਰ ਨੂੰ ਸਮਰਪਿਤ ਕਰਨਗੇ। ਇਸ ਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖੁਦ ਨਹੀਂ ਆਉਣਗੇ ਸਗੋਂ ਵਰਚੁਅਲ ਹਿੱਸਾ ਲੈਣਗੇ। ਪੀਐਮ ਮੋਦੀ ਗੁਜਰਾਤ ਦੇ ਰਾਜਕੋਟ ਤੋਂ ਵਰਚੁਅਲ ਕਾਨਫਰੰਸ ਵਿੱਚ ਹਿੱਸਾ ਲੈਣਗੇ। ਇਸ ਪ੍ਰੋਗਰਾਮ ਮੌਕੇ ਦੇਸ਼ ਦੇ ਸਿਹਤ ਮੰਤਰੀ ਮਨਸੁਖ ਮਾਂਡਵੀਆ ਵੀ ਮੌਜੂਦ ਹੋਣਗੇ। ਪ੍ਰਧਾਨ ਮੰਤਰੀ ਵੱਲੋਂ ਇਹ ਨੀਂਹ ਪੱਥਰ ਐਤਵਾਰ ਸ਼ਾਮ ਸਾਢੇ ਚਾਰ ਵਜੇ ਰੱਖਿਆ ਜਾਵੇਗਾ।
ਦੋਵੇਂ ਪ੍ਰਾਜੈਕਟਾਂ ਦਾ ਐਲਾਨ ਸਾਬਕਾ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਦੇ ਦੂਜੇ ਕਾਰਜਕਾਲ ਦੇ ਆਖਰੀ ਪੜਾਅ ਵਿਚ ਕੀਤਾ ਗਿਆ ਸੀ। ਸੰਗਰੂਰ ਵਿੱਚ 300 ਬਿਸਤਰਿਆਂ ਦਾ ਪ੍ਰਾਜੈਕਟ ਵੀ ਮੁਕੰਮਲ ਹੋ ਗਿਆ ਹੈ ਅਤੇ ਸਰਹੱਦੀ ਸ਼ਹਿਰ ਫ਼ਿਰੋਜ਼ਪੁਰ ਵਿੱਚ ਬਣਨ ਵਾਲਾ ਪ੍ਰਾਜੈਕਟ ਅਜੇ ਲਟਕਿਆ ਹੋਇਆ ਹੈ। ਹਾਲਾਂਕਿ 781 ਦਿਨਾਂ ਬਾਅਦ 5 ਜਨਵਰੀ 2022 ਨੂੰ ਪ੍ਰਧਾਨ ਮੰਤਰੀ ਮੋਦੀ ਫ਼ਿਰੋਜ਼ਪੁਰ ਪੀਜੀ ਆਈਐਮਈਆਰ ਦਾ ਨੀਂਹ ਪੱਥਰ ਰੱਖਣ ਆ ਰਹੇ ਸਨ ਪਰ ਕਿਸਾਨਾਂ ਨੇ ਉਨ੍ਹਾਂ ਨੂੰ ਅੱਠ ਕਿਲੋਮੀਟਰ ਪਹਿਲਾਂ ਹੀ ਅੱਧ ਵਿਚਾਲੇ ਰੋਕ ਲਿਆ।
ਇਹ ਵੀ ਪੜ੍ਹੋ: INDIA Alliance News: 'ਆਪ' ਤੇ ਕਾਂਗਰਸ ਪੰਜਾਬ ਵਿੱਚ ਅਲੱਗ-ਅਲੱਗ ਲੜਨਗੇ ਚੋਣ
ਨੀਂਹ ਪੱਥਰ ਦੀ ਉਸਾਰੀ ਲਈ 490.54 ਕਰੋੜ ਰੁਪਏ ਦਾ ਬਜਟ
ਇਸ ਤੋਂ ਬਾਅਦ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ 26 ਸਤੰਬਰ 2023 ਨੂੰ ਉਕਤ ਪ੍ਰੋਜੈਕਟ ਦਾ ਉਦਘਾਟਨ ਕਰਨ ਦੀ ਯੋਜਨਾ ਬਣਾਈ ਸੀ ਪਰ ਕੁਝ ਕਾਰਨਾਂ ਕਰਕੇ ਇਸ ਨੂੰ ਵੀ ਟਾਲ ਦਿੱਤਾ ਗਿਆ ਸੀ। ਅਜਿਹੇ 'ਚ ਹੁਣ ਵਰਚੁਅਲ ਉਦਘਾਟਨ ਹੋਣ ਜਾ ਰਿਹਾ ਹੈ। ਫ਼ਿਰੋਜ਼ਪੁਰ ਵਿੱਚ ਬਣਨ ਵਾਲੇ PGIMER ਦੇ 100 ਬਿਸਤਰਿਆਂ ਵਾਲੇ ਸੈਟੇਲਾਈਟ ਸੈਂਟਰ ਦੇ ਨੀਂਹ ਪੱਥਰ ਦੀ ਉਸਾਰੀ ਲਈ 490.54 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ। ,
ਸੈਟੇਲਾਈਟ ਸੈਂਟਰ ਵਿੱਚ 100 ਇਨਡੋਰ ਬੈੱਡ ਰੱਖਣ ਦੀ ਯੋਜਨਾ ਹੈ। ਇਸ ਵਿੱਚ 30 ਇੰਟੈਂਸਿਵ ਕੇਅਰ ਅਤੇ ਉੱਚ ਨਿਰਭਰਤਾ ਵਾਲੇ ਬਿਸਤਰੇ ਸ਼ਾਮਲ ਹਨ। 10 ਕਲੀਨਿਕਲ ਸਪੈਸ਼ਲਿਟੀ ਵਿਭਾਗ ਅਤੇ ਪੰਜ ਹੋਰ ਸਹਾਇਕ ਵਿਭਾਗ ਬਣਾਉਣ ਦੀ ਯੋਜਨਾ ਹੈ। ਇਸ ਵਿੱਚ ਛੋਟੇ ਅਤੇ ਵੱਡੇ ਆਪਰੇਸ਼ਨ ਥੀਏਟਰ ਵੀ ਹੋਣਗੇ।
ਇਹ ਵੀ ਪੜ੍ਹੋ: Amrinder raja Warring News: ਮੋਦੀ ਸਾਬ੍ਹ ! ਪੰਜਾਬੀਆਂ ਦੀ ਆਵਾਜ਼ ਨਾ ਕੋਈ ਦਬਾ ਸਕਿਆ ਸੀ ਤੇ ਨਾ ਕੋਈ ਦਬਾ ਸਕਦੈ-ਰਾਜਾ ਵੜਿੰਗ