PNB Alert:  ਦੇਸ਼ ਦੇ ਦੂਜੇ ਸਭ ਤੋਂ ਵੱਡੇ ਜਨਤਕ ਖੇਤਰ ਦੇ ਬੈਂਕ ਪੰਜਾਬ ਨੈਸ਼ਨਲ ਬੈਂਕ ਨੇ ਆਪਣੇ ਕਰੋੜਾਂ ਗਾਹਕਾਂ ਨੂੰ ਅਲਰਟ ਜਾਰੀ ਕੀਤਾ ਹੈ।  PNB ਨੇ ਕਿਹਾ ਹੈ ਕਿ ਸਾਈਬਰ ਅਪਰਾਧੀ ਬੈਂਕ ਦੀ 130ਵੀਂ ਵਰ੍ਹੇਗੰਢ ਦੇ ਨਾਂ 'ਤੇ ਗਾਹਕਾਂ ਨੂੰ ਫਰਜ਼ੀ ਸੰਦੇਸ਼ ਭੇਜ ਰਹੇ ਹਨ। ਬੈਂਕ ਨੇ ਕਿਹਾ ਕਿ ਇਹ ਇੱਕ ਵੱਡੇ ਬ੍ਰਾਂਡ ਦੀ ਪਛਾਣ ਦੀ ਦੁਰਵਰਤੋਂ ਕਰਕੇ ਗਾਹਕਾਂ ਦੇ ਪੈਸੇ ਚੋਰੀ ਕਰਨ ਦਾ ਮਾਮਲਾ ਹੈ। ਅਜਿਹੇ 'ਚ ਜੇਕਰ ਤੁਹਾਨੂੰ ਬੈਂਕ ਦੀ 130ਵੀਂ ਵਰ੍ਹੇਗੰਢ ਦੇ ਨਾਂ 'ਤੇ ਕੋਈ ਮੈਸੇਜ ਆਉਂਦਾ ਹੈ ਤਾਂ ਹੋ ਜਾਓ ਸਾਵਧਾਨ।


COMMERCIAL BREAK
SCROLL TO CONTINUE READING

ਪੰਜਾਬ ਨੈਸ਼ਨਲ ਬੈਂਕ ਨੇ ਆਪਣੇ ਅਧਿਕਾਰਤ ਟਵਿਟਰ ਹੈਂਡਲ ਤੋਂ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ ਕਿ ਸਾਵਧਾਨ! ਪੰਜਾਬ ਨੈਸ਼ਨਲ ਬੈਂਕ ਆਪਣੀ 130ਵੀਂ ਵਰ੍ਹੇਗੰਢ ਨਾਲ ਸਬੰਧਤ ਕੋਈ ਪੇਸ਼ਕਸ਼ ਲੈ ਕੇ ਨਹੀਂ ਆਇਆ ਹੈ। ਅਜਿਹੇ 'ਚ ਜੇਕਰ ਕੋਈ ਤੁਹਾਨੂੰ ਅਜਿਹਾ ਲਿੰਕ ਭੇਜਦਾ ਹੈ ਤਾਂ ਗਲਤੀ ਨਾਲ ਵੀ ਉਸ 'ਤੇ ਕਲਿੱਕ ਨਾ ਕਰੋ। ਇਸ ਦੇ ਨਾਲ ਹੀ ਅਜਿਹੇ ਲਿੰਕ ਸ਼ੇਅਰ ਕਰਨ ਤੋਂ ਬਚੋ।


ਇਹ ਵੀ ਪੜ੍ਹੋ: Amritpal Singh Arrested: ਅੰਮ੍ਰਿਤਪਾਲ ਦੀ ਗ੍ਰਿਫਤਾਰੀ ਨੂੰ ਲੈ ਕੇ ਸਾਬਕਾ ਜਥੇਦਾਰ ਜਸਬੀਰ ਸਿੰਘ ਰੋਡੇ ਨੇ ਕੀਤਾ ਵੱਡਾ ਖੁਲਾਸਾ

ਪੰਜਾਬ ਨੈਸ਼ਨਲ ਬੈਂਕ ਨੇ ਆਮ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਬੈਂਕ ਦੇ ਨਾਂ 'ਤੇ ਭੇਜੇ ਗਏ ਕਿਸੇ ਵੀ ਸੰਦੇਸ਼ 'ਤੇ ਬਿਨਾਂ ਸੋਚੇ-ਸਮਝੇ ਕਲਿੱਕ ਨਾ ਕਰਨ। ਇਸ ਦੇ ਨਾਲ ਹੀ ਫੇਸਬੁੱਕ, ਟਵਿੱਟਰ, ਵਟਸਐਪ ਵਰਗੇ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਪ੍ਰਸਾਰਿਤ ਕੀਤੇ ਜਾ ਰਹੇ ਸੰਦੇਸ਼ਾਂ ਦੀ ਵੀ ਜਾਂਚ ਕਰੋ।



ਜੇਕਰ ਕੋਈ ਵਿਅਕਤੀ ਕਿਸੇ ਸੰਸਥਾ ਦੇ ਨਾਮ 'ਤੇ ਦਿੱਤੇ ਲਿੰਕ 'ਤੇ ਕਲਿੱਕ ਕਰਕੇ ਨਾਮ, ਆਧਾਰ ਨੰਬਰ, ਪੈਨ ਨੰਬਰ ਅਤੇ ਬੈਂਕਿੰਗ ਵੇਰਵੇ ਜਿਵੇਂ ਕਿ ਖਾਤਾ ਨੰਬਰ, ਕ੍ਰੈਡਿਟ/ਡੈਬਿਟ ਕਾਰਡ, OTP ਆਦਿ ਤੁਹਾਡੀ ਨਿੱਜੀ ਜਾਣਕਾਰੀ ਮੰਗਦਾ ਹੈ, ਤਾਂ ਗਲਤੀ ਨਾਲ ਵੀ ਇਨ੍ਹਾਂ ਵੇਰਵਿਆਂ ਨੂੰ ਸਾਂਝਾ ਨਾ ਕਰੋ। ਅਜਿਹਾ ਕਰਨ ਨਾਲ ਤੁਹਾਡੀ ਮਿਹਨਤ ਦੀ ਕਮਾਈ ਖਤਰੇ ਵਿੱਚ ਪੈ ਜਾਵੇਗੀ।