Amritsar News: ਪੰਜਾਬ ਪੁਲਿਸ ਵੱਲੋਂ ਅੱਤਵਾਦੀ ਮਾਡਿਊਲ ਦਾ ਪਰਦਾਫਾਸ਼; 10 ਮੁਲਜ਼ਮ ਭਾਰੀ ਹਥਿਆਰਾਂ ਸਮੇਤ ਗ੍ਰਿਫ਼ਤਾਰ
Amritsar News: ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਵੱਲੋਂ ਵੱਡੀ ਕਾਮਯਾਬੀ ਹਾਸਲ ਕਰਦੇ ਹਏ ਪਾਕਿਸਤਾਨ ਆਧਾਰਤ ਹਰਵਿੰਦਰ ਰਿੰਦਾ ਅਤੇ ਵਿਦੇਸ਼ ਆਧਾਰਤ ਹੈਪੀ ਪਛੀਆ, ਜੀਵਨ ਫੌਜੀ ਅਤੇ ਹੋਰਾਂ ਵੱਲੋਂ ਸਰਹੱਦ ਪਾਰ ਤੋਂ ਚਲਾਏ ਜਾ ਰਹੇ ਅੱਤਵਾਦੀ ਮਾਡਿਊਲ ਦਾ ਪਰਦਾਫਾਸ਼ ਕਰਕੇ 10 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ।
Amritsar News: ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਵੱਲੋਂ ਵੱਡੀ ਕਾਮਯਾਬੀ ਹਾਸਲ ਕਰਦੇ ਹਏ ਪਾਕਿਸਤਾਨ ਆਧਾਰਤ ਹਰਵਿੰਦਰ ਰਿੰਦਾ ਅਤੇ ਵਿਦੇਸ਼ ਆਧਾਰਤ ਹੈਪੀ ਪਛੀਆ, ਜੀਵਨ ਫੌਜੀ ਅਤੇ ਹੋਰਾਂ ਵੱਲੋਂ ਸਰਹੱਦ ਪਾਰ ਤੋਂ ਚਲਾਏ ਜਾ ਰਹੇ ਅੱਤਵਾਦੀ ਮਾਡਿਊਲ ਦਾ ਪਰਦਾਫਾਸ਼ ਕਰਕੇ 10 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ, ਜਿਨ੍ਹਾਂ ਵਿੱਚ 4 ਮੁੱਖ ਸੰਚਾਲਕ ਅਤੇ 6 ਮੁਲਜ਼ਮ ਲੋਜਿਸਟਿਕ ਮੁਹੱਈਆ ਕਰਵਾਉਣ ਵਿੱਚ ਸ਼ਾਮਲ ਸਨ। ਪੁਲਿਸ ਵੱਲੋਂ ਸਦਭਾਵਨਾ ਲਈ ਖਤਰਿਆਂ ਨੂੰ ਬੇਅਸਰ ਕਰਨ ਲਈ ਜਾਂਚ ਜਾਰੀ ਹੈ। ਇਹ ਮਾਡਿਊਲ ਬਟਾਲਾ 'ਚ ਇੱਕ ਪੁਲਿਸ ਅਧਿਕਾਰੀ ਦੀ ਰਿਹਾਇਸ਼ 'ਤੇ ਹੋਏ ਹਮਲੇ ਲਈ ਜ਼ਿੰਮੇਵਾਰ ਸੀ ਤੇ ਇਸ ਇਲਾਕੇ 'ਚ ਪੁਲਿਸ ਅਦਾਰੇ 'ਤੇ ਵੱਡੇ ਹਮਲੇ ਦੀ ਯੋਜਨਾ ਬਣਾ ਰਿਹਾ ਸੀ।
ਇਨ੍ਹਾਂ ਕੋਲੋਂ ਇੱਕ ਹੈਂਡ ਗ੍ਰਨੇਡ, 3 ਪਿਸਤੌਲ ਅਤੇ ਇਕ ਚੀਨੀ ਡਰੋਨ ਬਰਾਮਦ ਹੋਈ ਹੈ। ਇਸ ਡਰੋਨ ਦੀ ਮਦਦ ਨਾਲ ਮੁਲਜ਼ਮ ਪਾਕਿਸਤਾਨ ਤੋਂ ਹਥਿਆਰ ਮੰਗਵਾਉਂਦੇ ਸਨ। ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਸ਼ੁੱਕਰਵਾਰ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਇਹ ਜਾਣਕਾਰੀ ਦਿੱਤੀ। ਗੌਰਵ ਯਾਦਵ ਨੇ ਲਿਖਿਆ ਇਹ ਮਾਡਿਊਲ ਬਟਾਲਾ ਵਿੱਚ ਇੱਕ ਪੁਲਿਸ ਅਧਿਕਾਰੀ ਦੇ ਘਰ ਉੱਤੇ ਹੋਏ ਹਮਲੇ ਲਈ ਜ਼ਿੰਮੇਵਾਰ ਸੀ। ਇਸ ਤੋਂ ਇਲਾਵਾ ਪੁਲਿਸ ਚੌਕੀਆਂ ’ਤੇ ਹਮਲਾ ਕਰਨ ਦੀ ਵੀ ਸਾਜ਼ਿਸ਼ ਰਚੀ ਜਾ ਰਹੀ ਹੈ।
ਫੜੇ ਗਏ ਮੁਲਜ਼ਮਾਂ ਦੀ ਪਛਾਣ ਅਰਜੁਨ, ਲਵਪ੍ਰੀਤ, ਦਿਲਪ੍ਰੀਤ, ਬਸੰਤ ਸਿੰਘ, ਅਮਨਪ੍ਰੀਤ, ਬਰਿੰਦਰਪਾਲ, ਰਾਜਬੀਰ, ਹਰਜੋਤ, ਜ਼ਵੀਗਲ ਮਸੀਹ ਅਤੇ ਵਿਸ਼ਵਾਸ ਮਸੀਹ ਵਜੋਂ ਹੋਈ ਹੈ। ਅਵਤਾਰ ਸਿੰਘ ਅਤੇ ਗੁਰਨਾਮ ਸਿੰਘ ਪਹਿਲਾਂ ਹੀ ਫੜੇ ਜਾ ਚੁੱਕੇ ਹਨ।
ਬਟਾਲਾ ਵਿੱਚ ਪੈਟਰੋਲ ਬੰਬ ਸੁੱਟਿਆ ਸੀ
ਮੁਲਜ਼ਮਾਂ ਨੇ ਬਟਾਲਾ ਵਿੱਚ ਪੁਲੀਸ ਮੁਲਾਜ਼ਮ ਦੇ ਘਰ ’ਤੇ ਗੋਲੀਆਂ ਚਲਾਈਆਂ ਸਨ। ਪੁਲਿਸ ਮੁਲਾਜ਼ਮ ਦੇ ਚਾਚੇ ਨੇ ਬਾਹਰ ਆ ਕੇ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਪਰ ਉਸ ਦੇ ਰਿਵਾਲਵਰ ਨੇ ਫਾਇਰ ਨਹੀਂ ਕੀਤਾ। ਜਿਸ ਤੋਂ ਬਾਅਦ ਨੌਜਵਾਨ ਫਰਾਰ ਹੋ ਗਿਆ। ਇਸ ਗਿਰੋਹ ਵਿੱਚ ਫੜੀ ਗਈ ਅਮਨਪ੍ਰੀਤ ਖ਼ਿਲਾਫ਼ ਪਹਿਲਾਂ ਵੀ ਦੋ ਕੇਸ ਦਰਜ ਹਨ। ਉਸ ਨੇ ਬਟਾਲਾ ਦੀ ਇਕ ਦੁਕਾਨ 'ਤੇ ਪੈਟਰੋਲ ਬੰਬ ਸੁੱਟਿਆ ਸੀ। ਇਸ ਤੋਂ ਇਲਾਵਾ ਬਸੰਤ ਸਿੰਘ ਖ਼ਿਲਾਫ਼ ਅਸਲਾ ਐਕਟ ਤਹਿਤ ਅਤੇ ਲਵਪ੍ਰੀਤ ਖ਼ਿਲਾਫ਼ ਦੋ ਕੇਸ ਦਰਜ ਹਨ।
ਇਹ ਵੀ ਪੜ੍ਹੋ : Brampton Firing News: ਤਰਨਤਾਰਨ ਦੇ ਦੋ ਸਕੇ ਭਰਾਵਾਂ 'ਤੇ ਕੈਨੇਡਾ 'ਚ ਫਾਇਰਿੰਗ; ਇੱਕ ਦੀ ਮੌਤ, ਦੂਜਾ ਗੰਭੀਰ ਜ਼ਖ਼ਮੀ