Amloh Accident: ਅਮਲੋਹ ਦੇ ਨੇੜੇ ਸੜਕ ਹਾਦਸੇ `ਚ ਪੁਲਿਸ ਇੰਸਪੈਕਟਰ ਦੀ ਮੌਤ
Amloh Accident: ਬੀਤੀ ਦੇਰ ਰਾਤ ਕਰੀਬ ਡੇਢ ਵਜੇ ਅਮਲੋਹ ਦੇ ਨੇੜਲੇ ਪਿੰਡ ਭੱਦਲਥੂਹਾ ਵਿਖੇ ਟਰੱਕ ਦੇ ਨਾਲ ਇਨੋਵਾ ਕਾਰ ਦੀ ਟੱਕਰ ਵਿੱਚ ਪੁਲਿਸ ਇੰਸਪੈਕਟਰ ਦੀ ਹੀ ਮੌਤ ਹੋ ਗਈ।
Amloh Accident: ਬੀਤੀ ਦੇਰ ਰਾਤ ਕਰੀਬ ਡੇਢ ਵਜੇ ਅਮਲੋਹ ਦੇ ਨੇੜਲੇ ਪਿੰਡ ਭੱਦਲਥੂਹਾ ਵਿਖੇ ਟਰੱਕ ਦੇ ਨਾਲ ਇਨੋਵਾ ਕਾਰ ਦੀ ਟੱਕਰ ਵਿੱਚ ਸਮਰਾਲਾ ਵਿਖੇ ਬਤੌਰ ਐਸਐਚਓ ਤਾਇਨਾਤ ਪੁਲਿਸ ਇੰਸਪੈਕਟਰ ਦੀ ਹੀ ਮੌਤ ਹੋ ਗਈ।
ਲੁਧਿਆਣਾ ਰੇਂਜ ਦੇ ਆਈਜੀ ਮੈਡਮ ਧੰਨਪ੍ਰੀਤ ਕੌਰ ਘਟਨਾ ਸਥਾਨ ਉਤੇ ਪੁੱਜੇ। ਇਥੋਂ ਦੇ ਥਾਣਾ ਵਿਚ ਤਾਇਨਾਤ ਐੱਸਐੱਸਓ ਦਵਿੰਦਰਪਾਲ ਸਿੰਘ ਦੀ ਬੀਤੀ ਰਾਤ ਸੜਕ ਹਾਦਸੇ ਵਿਚ ਮੌਤ ਹੋ ਗਈ। ਜਾਣਕਾਰੀ ਅਨੁਸਾਰ ਹਾਦਸੇ ਦਾ ਸ਼ਿਕਾਰ ਹੋਏ ਦਵਿੰਦਰਪਾਲ ਸਿੰਘ ਅਮਲੋਹ ਤੋਂ ਇਕ ਵਿਆਹ ਸਮਾਗਮ ਵਿਚ ਸ਼ਾਮਲ ਹੋਣ ਤੋਂ ਬਾਅਦ ਗੋਬਿੰਦਗੜ੍ਹ ਆਪਣੇ ਘਰ ਪਰਤ ਰਹੇ ਸਨ।
ਇਸ ਦੌਰਾਨ ਅਚਾਨਕ ਉਨ੍ਹਾਂ ਦੀ ਗੱਡੀ ਸੜਕ ਉਤੇ ਖੜ੍ਹੇ ਟਰੱਕ ਜਾ ਟਕਰਾਈ। ਬੀਤੀ ਦੇਰ ਰਾਤ ਅਮਲੋਹ- ਨਾਭਾ ਸੜਕ 'ਤੇ ਸਥਿਤ ਪਿੰਡ ਭੱਦਲਥੂਹਾ ਵਿਖੇ ਬਣੇ ਬੱਸ ਸਟਾਪ ਨਜ਼ਦੀਕ ਟਰੱਕ ਦੇ ਪਿੱਛੋਂ ਹੋਈ ਇਨੋਵਾ ਦੀ ਟੱਕਰ 'ਚ ਮੌਕੇ 'ਤੇ ਹੀ ਮੌਤ ਹੋ ਗਈ ਹੈ। ਰਾਹਗੀਰਾਂ ਨੇ ਮੁਸ਼ਕਲ ਨਾ ਗੱਡੀ ਵਿਚੋਂ ਲਾਸ਼ ਨੂੰ ਬਾਹਰ ਕੱਢਿਆ।
ਐਸਐਚਓ ਦੀ ਖੂਨ ਨਾਲ ਲੱਥਪੱਥ ਲਾਸ਼ ਨੂੰ ਮੁਰਦਾਘਰ ਵਿੱਚ ਰਖਵਾਇਆ ਗਿਆ ਹੈ। ਪਰਿਵਾਰਕ ਮੈਂਬਰਾਂ ਦੇ ਆਉਣ ਤੋਂ ਬਾਅਦ ਪੁਲਸ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦੇਵੇਗੀ।
ਇਹ ਵੀ ਪੜ੍ਹੋ : IND vs AUS 2nd Test: ਲੈਬੁਸ਼ੇਨ-ਹੈਡ ਦੇ ਅਰਧ ਸੈਂਕੜੇ ਕਾਰਨ ਭਾਰਤ ਬੈਕਫੁੱਟ 'ਤੇ, ਲੰਚ ਤੱਕ ਆਸਟ੍ਰੇਲੀਆ ਦਾ ਸਕੋਰ 191/4