Jalandhar News: ਜਲੰਧਰ 'ਚ ਨਵੇਂ ਸਾਲ ਦੇ ਜਸ਼ਨ ਨੂੰ ਲੈ ਕੇ ਪੁਲਿਸ ਨੇ ਤਿਆਰੀਆਂ ਕਰ ਲਈਆਂ ਹਨ। ਪੀਪੀਆਰ ਮਾਲ ਨੂੰ ਨੋ ਵ੍ਹੀਕਲ ਜ਼ੋਨ ਘੋਸ਼ਿਤ ਕਰਨ ਦੇ ਨਾਲ-ਨਾਲ ਸ਼ਹਿਰ ਦੇ 6 ਮੁੱਖ ਚੌਰਾਹਿਆਂ 'ਤੇ ਡਾਇਵਰਸ਼ਨ ਵੀ ਲਗਾਇਆ ਗਿਆ ਹੈ। ਸ਼ਹਿਰ ਦੇ ਸਭ ਤੋਂ ਪ੍ਰਮੁੱਖ ਪੀ.ਪੀ.ਆਰ ਬਾਜ਼ਾਰ ਨੂੰ ਨੋ ਵਾਹਨ ਜ਼ੋਨ ਘੋਸ਼ਿਤ ਕੀਤਾ ਗਿਆ ਸੀ।


COMMERCIAL BREAK
SCROLL TO CONTINUE READING

ਇਸ ਵਾਰ ਵੀ ਦੋ ਪਹੀਆ ਵਾਹਨਾਂ ਨੂੰ ਬਾਜ਼ਾਰ 'ਚ ਨਹੀਂ ਆਉਣ ਦਿੱਤਾ ਜਾਵੇਗਾ। ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਤੇ ਏਡੀਸੀਪੀ ਟ੍ਰੈਫਿਕ ਕੰਵਲਪ੍ਰੀਤ ਸਿੰਘ ਚਾਹਲ ਨੇ ਦੱਸਿਆ ਕਿ 2024 ਦੀ ਆਮਦ ਨੂੰ ਲੈ ਕੇ ਸੁਰੱਖਿਆ ਤੇ ਟ੍ਰੈਫਿਕ ਦੇ ਵਿਆਪਕ ਪ੍ਰਬੰਧ ਕੀਤੇ ਗਏ ਹਨ। ਪੀਪੀਆਰ ਮਾਰਕੀਟ ਵਿੱਚ ਆਉਣ ਵਾਲੇ ਸਾਰੇ ਲੋਕ ਆਪਣੇ ਵਾਹਨ ਪਾਰਕਿੰਗ ਵਿੱਚ ਹੀ ਪਾਰਕ ਕਰਨ।


ਸ਼ਰਾਰਤੀ ਅਨਸਰਾਂ ਨੂੰ ਰੋਕਣ ਲਈ ਟ੍ਰੈਫਿਕ ਪੁਲਿਸ ਮੁਲਾਜ਼ਮ ਏ.ਆਰ.ਪੀ ਟੀਮ ਦੀ ਮਦਦ ਨਾਲ ਹਰ ਚੌਰਾਹੇ 'ਤੇ ਵਿਸ਼ੇਸ਼ ਨਾਕੇਬੰਦੀ ਕਰਨਗੇ ਅਤੇ ਸ਼ਰਾਬ ਦੇ ਮੀਟਰਾਂ ਦੀ ਮਦਦ ਨਾਲ ਸ਼ਰਾਬ ਪੀ ਕੇ ਵਾਹਨ ਚਲਾਉਣ ਵਾਲੇ ਲੋਕਾਂ ਦੇ ਚਲਾਨ ਕੱਟੇ ਜਾਣਗੇ। ਸੀਪੀ ਸ਼ਰਮਾ ਨੇ ਕਿਹਾ ਕਿ ਨਵੇਂ ਸਾਲ ਦਾ ਤਿਉਹਾਰ ਕਾਨੂੰਨ ਦੀ ਪਾਲਣਾ ਕਰਦੇ ਹੋਏ ਅਨੁਸ਼ਾਸਨ ਨਾਲ ਮਨਾਇਆ ਜਾਣਾ ਚਾਹੀਦਾ ਹੈ।


ਜੇਕਰ ਕੋਈ ਡਰਾਈਵਰ ਆਪਣੇ ਵਾਹਨ ਤੋਂ ਕਿਸੇ ਵੀ ਤਰ੍ਹਾਂ ਦਾ ਸ਼ੋਰ ਪ੍ਰਦੂਸ਼ਣ ਫੈਲਾਉਂਦਾ ਹੈ ਤਾਂ ਉਸ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਏਡੀਸੀਪੀ ਕੰਵਲਪ੍ਰੀਤ ਸਿੰਘ ਚਾਹਲ ਨੇ ਦੱਸਿਆ ਕਿ ਪੂਰੇ ਸ਼ਹਿਰ ਵਿੱਚ ਨਵੇਂ ਸਾਲ ਦੇ ਜਸ਼ਨਾਂ ਉਤੇ ਪੁਲਿਸ ਵੱਲੋਂ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ। ਮਾਡਲ ਟਾਊਨ ਤੇ ਪੀਪੀਆਰ ਮਾਰਕੀਟ ਦੇ ਆਲੇ-ਦੁਆਲੇ ਕਰੀਬ 6 ਥਾਵਾਂ ਤੋਂ ਟ੍ਰੈਫਿਕ ਨੂੰ ਡਾਇਵਰਟ ਕੀਤਾ ਗਿਆ ਹੈ।


ਇਹ ਵੀ ਪੜ੍ਹੋ : New Year 2024: ਨਵੇਂ ਸਾਲ 'ਤੇ ਪੁਲਿਸ ਪੂਰੀ ਤਰ੍ਹਾਂ ਅਲਰਟ! ਸੁਰੱਖਿਆ ਪ੍ਰਬੰਧ ਪੁਖ਼ਤਾ, ਵਾਹਨਾਂ ਦੀ ਹੋ ਰਹੀ ਚੈਕਿੰਗ


ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬਾਜ਼ਾਰ ਖੁੱਲ੍ਹਣ ਦਾ ਸਮਾਂ ਰਾਤ 11 ਵਜੇ ਤੱਕ ਨਿਰਧਾਰਿਤ ਕੀਤਾ ਗਿਆ ਹੈ ਪਰ ਨਵੇਂ ਸਾਲ ਮੌਕੇ ਦੁਕਾਨਾਂ ਅੱਧੀ ਰਾਤ 12 ਵਜੇ ਤੱਕ ਖੋਲ੍ਹਣ ਦੀ ਇਜਾਜ਼ਤ ਦਿੱਤੀ ਜਾਵੇਗੀ। ਪੀਪੀਆਰ ਮਾਰਕੀਟ ਦੇ ਮੁਖੀ ਜੀਐਸ ਰਾਜਾ ਨੇ ਦੱਸਿਆ ਕਿ ਮਾਰਕੀਟ ਐਸੋਸੀਏਸ਼ਨ ਵੱਲੋਂ 13 ਮੈਂਬਰਾਂ ਦੀ ਟੀਮ ਬਣਾਈ ਗਈ ਹੈ, ਜੋ ਪੁਲਿਸ ਕੋਲ ਰਹੇਗੀ।


ਇਹ ਵੀ ਪੜ੍ਹੋ : Amritsar News: ਕਤਲ ਕੇਸ 'ਚ ਲੋੜੀਂਦਾ ਸਖ਼ਸ਼ ਢੋਲ ਦੀ ਥਾਪ 'ਤੇ ਥਾਣੇ 'ਚ ਗ੍ਰਿਫਤਾਰੀ ਦੇਣ ਪੁੱਜਾ, ਜਾਣੋ ਪੂਰਾ ਮਾਮਲਾ