Punjab Crime: ਬਟਾਲਾ ਦੇ ਖਜੂਰੀ ਗੇਟ ਪੈਟਰੋਲ ਪੰਪ ਦੇ ਨਜ਼ਦੀਕ ਇੱਕ ਨੌਜਵਾਨ ਨਸ਼ੇ ਦੀ ਹਾਲਤ ਵਿੱਚ ਇੱਕ ਦੱਸ ਸਾਲਾਂ ਬੱਚੇ ਨੂੰ ਜ਼ਬਰਦਸਤੀ ਚੁੱਕ ਕੇ ਲਿਜਾ ਰਿਹਾ ਸੀ। ਲੋਕਾਂ ਨੇ ਨੌਜਵਾਨ ਨੂੰ ਰੋਕ ਕੇ ਜਦ ਪੁੱਛਗਿੱਛ ਕੀਤੀ ਤਾਂ ਨੌਜਵਾਨ ਜਿਸ ਨੇ ਨਸ਼ਾ ਕਰ ਰੱਖਿਆ ਸੀ ਜਦੋਂ ਉਸ ਦੀ ਤਲਾਸ਼ੀ ਲਈ ਗਈ ਤਾਂ ਉਸ ਦੀ ਜੇਬ ਵਿਚੋਂ ਪੰਜਾਬ ਪੁਲਿਸ ਦਾ ਆਈਡੀ ਕਾਰਡ ਬਰਾਮਦ ਹੋਇਆ। ਲੋਕਾਂ ਵੱਲੋਂ ਮੌਕੇ ਉਪਰ ਬੁਲਾਈ ਗਈ ਪੁਲਿਸ ਟੀਮ ਵੱਲੋਂ ਉਕਤ ਨੌਜਵਾਨ ਨੂੰ ਹਿਰਾਸਤ ਵਿੱਚ ਲੈਂਦੇ ਹੋਏ ਜਾਂਚ ਸ਼ੁਰੂ ਕਰ ਦਿੱਤੀ ਗਈ।


COMMERCIAL BREAK
SCROLL TO CONTINUE READING

ਉਥੇ ਹੀ ਚਸ਼ਮਦੀਦ ਰੋਹਿਤ ਤੇ ਦਸ ਸਾਲਾਂ ਬੱਚੇ ਦੇ ਭਰਾ ਪ੍ਰਭਜੋਤ ਨੇ ਦੱਸਿਆ ਕਿ ਉਕਤ ਨੌਜਵਾਨ ਜ਼ਬਰਦਸਤੀ ਬੱਚੇ ਨੂੰ ਚੁੱਕ ਕੇ ਲਿਜਾ ਰਿਹਾ ਸੀ। ਬੱਚਾ ਬਚਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਨੌਜਵਾਨ ਜੋ ਕੇ ਖੁਦ ਨਸ਼ੇ ਵਿੱਚ ਸੀ ਉਹ ਬੱਚੇ ਨੂੰ ਧੱਕੇ ਨਾਲ ਲਿਜਾ ਰਿਹਾ ਸੀ। ਲੋਕਾਂ ਨੇ ਨੌਜਵਾਨ ਨੂੰ ਰੋਕ ਕੇ ਬੱਚੇ ਨੂੰ ਛੁਡਵਾਇਆ ਤੇ ਜਦੋਂ ਉਕਤ ਨੌਜਵਾਨ ਨੂੰ ਪੁੱਛਿਆ ਗਿਆ ਤਾਂ ਉਹ ਆਪਣੇ ਆਪ ਨੂੰ ਪੁਲਿਸ ਮੁਲਾਜ਼ਮ ਕਹਿਣ ਲੱਗ ਪਿਆ ਤੇ ਪੰਜਾਬ ਪੁਲਿਸ ਦਾ ਆਈਡੀ ਕਾਰਡ ਵੀ ਉਸਦੀ ਜੇਬ ਵਿੱਚੋਂ ਨਿਕਲਿਆ ਸੀ ਉਥੇ ਹੀ ਲੋਕਾਂ ਵੱਲੋਂ ਪੁਲਿਸ ਨੂੰ ਇਤਲਾਹ ਕੀਤੀ ਗਈ। ਸੂਚਨਾ ਮਿਲਣ ਉਤੇ ਪੁੱਜੀ ਪੁਲਿਸ ਟੀਮ ਉਕਤ ਨੌਜਵਾਨ ਨੂੰ ਕਾਬੂ ਕਰਕੇ ਪੁਲਿਸ ਥਾਣਾ ਸਿਟੀ ਲੈ ਗਈ।


ਇਹ ਵੀ ਪੜ੍ਹੋ : Demonetisation News: 2000 ਦੇ ਨੋਟਾਂ 'ਤੇ ਸਵਾਲ ਤੇ ਜਵਾਬ: ਕੀ ਕਰਨਾ ਹੈ ਇੰਨ੍ਹਾਂ ਨੋਟਾਂ ਦਾ? ਇੱਥੇ ਪੜ੍ਹੋ ਪੂਰੀ ਡਿਟੇਲ


ਉਥੇ ਹੀ ਬਟਾਲਾ ਪੁਲਿਸ ਦੇ ਡੀਐਸਪੀ ਲਲਿਤ ਕੁਮਾਰ ਨੇ ਕਿਹਾ ਕਿ ਨੌਜਵਾਨ ਹੀਰਾ ਸਿੰਘ ਵਾਸੀ ਪਿੰਡ ਸਰੂਪਵਾਲੀ ਜੋ ਕੇ ਇੱਕ ਬੱਚੇ ਨੂੰ ਜ਼ਬਰਦਸਤੀ ਲਿਜਾ ਰਿਹਾ ਸੀ ਪੁਲਿਸ ਟੀਮ ਨੇ ਉਸਨੂੰ ਕਾਬੂ ਕਰ ਲਿਆ ਤੇ ਉਸਦੀ ਜੇਬ ਵਿਚੋਂ ਪੰਜਾਬ ਪੁਲਿਸ ਦਾ ਆਈਡੀ ਕਾਰਡ ਵੀ ਨਿਕਲਿਆ। ਇਸ ਸਾਰੇ ਮਾਮਲੇ ਦੀ ਜਾਂਚ ਕਰਕੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਫਿਲਹਾਲ ਪੁਲਿਸ ਬੱਚੇ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੀ ਉਡੀਕ ਕਰ ਰਹੀ ਹੈ ਤੇ ਬਿਆਨਾਂ ਦੇ ਆਧਾਰ 'ਤੇ ਮੁਲਜ਼ਮ ਖਿਲਾਫ ਕਾਰਵਾਈ ਕੀਤੀ ਜਾਵੇਗੀ।


ਇਹ ਵੀ ਪੜ੍ਹੋ : Punjab News: ਅਪਰਾਧੀਆਂ 'ਤੇ ਵੱਡੀ ਕਾਰਵਾਈ: ਪੰਜਾਬ ਭਰ 'ਚ 3000 ਦੇ ਕਰੀਬ ਪੁਲਿਸ ਟੀਮਾਂ ਤੇ ਜਵਾਨਾਂ ਨੇ ਕੀਤੀ ਛਾਪੇਮਾਰੀ