Amritsar News (ਭਰਤ ਸ਼ਰਮਾ): ਭੈਣਾਂ-ਭਰਾਵਾਂ ਦੇ ਪ੍ਰਤੀਕ ਦਾ ਤਿਉਹਾਰ ਰੱਖੜੀ 19 ਅਗਸਤ ਨੂੰ ਵਿਸ਼ਵ ਭਰ ਵਿੱਚ ਮਨਾਇਆ ਜਾਵੇਗਾ। ਇਸ ਤਿਉਹਾਰ ਦੀ ਭਾਰਤੀ ਲੋਕਾਂ ਦੇ ਦਿਲਾਂ ਵਿੱਚ ਬਹੁਤ ਅਹਿਮੀਅਤ ਹੈ। ਰੱਖੜੀ ਦੇ ਤਿਉਹਾਰ ਸਮੇਂ ਦੇਸ਼ਾਂ-ਵਿਦੇਸ਼ਾਂ ਵਿੱਚ ਬੈਠੇ ਭੈਣ-ਭਰਾਵਾਂ ਵਿਚਾਲੇ ਪੋਸਟ ਆਫਿਸ ਅਹਿਮ ਭੂਮਿਕਾ ਨਿਭਾਉਂਦਾ ਹੈ।


COMMERCIAL BREAK
SCROLL TO CONTINUE READING

ਸ਼ਹਿਰ ਦੇ ਬਾਜ਼ਾਰਾਂ 'ਚ ਵੱਖ-ਵੱਖ ਤਰ੍ਹਾਂ ਦੀਆਂ ਰੱਖੜੀਆਂ ਪੁੱਜ ਗਈਆਂ ਹਨ। ਇਸ ਦੇ ਨਾਲ ਹੀ ਰਕਸ਼ਾ ਬੰਧਨ ਦੇ ਤਿਉਹਾਰ ਲਈ ਡਾਕ ਵਿਭਾਗ ਵੀ ਪੂਰੀ ਤਰ੍ਹਾਂ ਤਿਆਰ ਹੈ। ਡਾਕ ਵਿਭਾਗ ਨੇ ਦੇਸ਼ ਹੀ ਨਹੀਂ ਸਗੋਂ ਵਿਦੇਸ਼ਾਂ 'ਚ ਰਹਿੰਦੇ ਭਰਾਵਾਂ ਲਈ ਭੈਣ ਦੀ ਰੱਖੜੀ ਸਮੇਂ ਸਿਰ ਪਹੁੰਚਣ ਲਈ ਵਿਸ਼ੇਸ਼ ਪ੍ਰਬੰਧ ਕੀਤੇ ਹਨ।


ਭੈਣਾਂ ਵੱਲੋਂ ਪੋਸਟ ਆਫਿਸ ਵਿੱਚ ਆ ਕੇ ਰੱਖੜੀ ਪੋਸਟ ਤੇ ਕੋਰੀਅਰ ਕਰਵਾਉਣ ਲਈ ਪੁੱਜਣ ਦਾ ਸਿਲਸਿਲਾ ਸ਼ੁਰੂ ਹੋ ਚੁੱਕਾ ਹੈ ਅਤੇ ਪੋਸਟ ਆਫਿਸ ਵਿਭਾਗ ਰੱਖੜੀ ਸਮੇਂ ਸਿਰ ਪਹੁੰਚਾਉਣ ਦੀ ਜ਼ਿੰਮੇਵਾਰੀ ਨਿਭਾਉਂਦਾ ਹੈ। ਇਸ ਨੂੰ ਲੈ ਕੇ ਅੱਜ ਜ਼ੀ ਮੀਡੀਆ ਦੀ ਟੀਮ ਹੈਡ ਪੋਸਟ ਆਫਿਸ ਅੰਮ੍ਰਿਤਸਰ ਪਹੁੰਚੀ, ਜਿੱਥੇ ਅਸੀਂ ਸੀਨੀਅਰ ਪੋਸਟ ਮਾਸਟਰ ਹਰਜਿੰਦਰ ਸਿੰਘ ਲਹਿਰੀ ਦੇ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਇਸ ਵਾਰ ਉਨ੍ਹਾਂ ਵੱਲੋਂ ਭੈਣਾਂ ਲਈ ਖਾਸ ਤਿਆਰੀਆਂ ਕੀਤੀਆਂ ਗਈਆਂ ਹਨ।


ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਵੱਲੋਂ ਇੱਕ ਖਾਸ ਵਾਟਰ ਪਰੂਫ envelope ਤਿਆਰ ਕੀਤਾ ਗਿਆ ਹੈ। ਹੁਣ ਰੱਖੜੀਆਂ ਬਾਰਿਸ਼ ਦੇ ਕਰਕੇ ਗਿੱਲੀਆਂ ਨਹੀਂ ਹੋਣਗੀਆਂ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਵੱਲੋਂ ਕਾਊਂਟਰਾਂ ਦੀ ਗਿਣਤੀ ਵੀ ਵਧਾ ਦਿੱਤੀ ਗਈ ਹੈ ਅਤੇ ਆਪਣੇ ਡਾਕੀਆਂ ਨੂੰ ਵੀ ਖਾਸ ਹਦਾਇਤ ਜਾਰੀ ਕਰ ਦਿੱਤੀ ਗਈ ਹੈ ਕਿ ਬਾਕੀ ਸਾਰੇ ਕੰਮ ਛੱਡ ਕੇ ਭੈਣਾਂ ਵੱਲੋਂ ਜਿਹੜੀ ਰੱਖੜੀਆਂ ਭੇਜੀਆਂ ਗਈਆਂ ਹਨ।


ਉਸ ਸਮੇਂ ਸਿਰ ਭਰਾਵਾਂ ਦੇ ਕੋਲ ਪਹੁੰਚਾਈਆਂ ਜਾ ਸਕਣ। ਦੂਜੇ ਪਾਸੇ ਪੋਸਟ ਆਫਿਸ ਵਿੱਚ ਪਹੁੰਚੀਆਂ ਭੈਣਾਂ ਦੇ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਉਹ ਹਰ ਸਾਲ ਦੀ ਤਰ੍ਹਾਂ ਪੋਸਟ ਆਫਿਸ ਵਿੱਚ ਆ ਕੇ ਹੀ ਰੱਖੜੀਆਂ ਕੋਰੀਅਰ ਕਰਵਾਉਂਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਇਸ ਵਾਰ ਪੋਸਟ ਆਫਿਸ ਵਿਭਾਗ ਵੱਲੋਂ ਵੱਧ ਕਾਊਂਟਰ ਲਗਾਏ ਗਏ ਹਨ।


ਉਨ੍ਹਾਂ ਨੇ ਕਿਹਾ ਕਿ ਹਰ ਵਾਰ ਦੀ ਤਰ੍ਹਾਂ ਪੋਸਟ ਆਫਿਸ ਵਿਭਾਗ ਦੇ ਵੱਲੋਂ ਰੱਖੜੀਆਂ ਸਮੇਂ ਸਿਰ ਭਰਾਵਾਂ ਦੇ ਕੋਲ ਪਹੁੰਚਾਈਆਂ ਜਾਂਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਇੱਥੇ ਰੱਖੜੀ ਭੇਜਣ ਦੀ ਪ੍ਰਕਿਰਿਆ ਨੂੰ ਪੰਜ ਤੋਂ ਛੇ ਮਿੰਟ ਲੱਗਦੇ ਹਨ।


ਇਹ ਵੀ ਪੜ੍ਹੋ : Chandigarh News: ਪੀਜੀਆਈ ਵਿਚ ਅੱਜ ਡਾਕਟਰ ਹੜਤਾਲ 'ਤੇ ਸਿਰਫ਼ ਐਮਰਜੈਂਸੀ ਸੇਵਾਵਾਂ ਰਹਿਣਗੀਆਂ ਜਾਰੀ