ਅSamrala News (ਵਰੁਣ ਕੌਸ਼ਲ) :  ਵਾਤਾਵਰਨ ਦੀ ਸੰਭਾਲ ਇੱਕ ਸਮਾਜਿਕ ਮੁੱਦਾ ਹੈ। ਵਾਤਾਵਰਨ ਦੀ ਸਾਂਭ-ਸੰਭਾਲ ਕਰਨਾ, ਜ਼ਹਿਰੀਲੀਆਂ ਗੈਸਾਂ ਦੀ ਪੈਦਾਵਾਰ ਘਟਾਉਣਾ ਤੇ ਜਲਵਾਯੂ ਉਤੇ ਮਾੜਾ ਅਸਰ ਪਾ ਰਹੇ ਵਰਤਾਰਿਆਂ ਉਤੇ ਲਗਾਮ ਕੱਸਣਾ ਸਮਾਜ ਦੀ ਸਮੂਹਿਕ ਜ਼ਿੰਮੇਵਾਰੀ ਹੈ।


COMMERCIAL BREAK
SCROLL TO CONTINUE READING

ਪੰਜਾਬ ਵਿੱਚ ਇਸ ਤਰ੍ਹਾਂ ਦੀ ਕਈ ਹਸਤੀਆਂ ਹਨ ਜੋ ਨਾ ਕਿ ਰੁੱਖ ਲਗਾਉਂਦੀਆਂ ਹਨ ਸਗੋਂ ਸੰਭਾਲ ਵੀ ਕਰਦੀਆਂ ਹਨ। ਰੁੱਖ ਲਗਾਓ ਵਾਤਾਵਰਣ ਸ਼ੁੱਧ ਬਣਾਓ ਸਮਰਾਲਾ ਦੇ ਹਾਕੀ ਕਲੱਬ ਦੇ ਪ੍ਰਧਾਨ ਵੱਲੋਂ ਮੁਹਿੰਮ ਵਿੱਢੀ ਹੋਈ ਹੈ। ਹੁਣ ਤੱਕ ਡੇਢ ਲੱਖ ਦੇ ਕਰੀਬ ਰੁੱਖ ਲਗਾਏ ਹੀ ਨਹੀਂ ਸਗੋਂ ਉਨ੍ਹਾਂ ਨੂੰ ਪੁੱਤਾਂ ਵਾਂਗ ਪਾਲ ਕੇ ਬੜੇ ਵੀ ਕੀਤਾ ਹੈ।


ਸੜਕਾਂ ਤੇ ਮੋਟਰਾਂ ਤੋਂ ਇਲਾਵਾ ਸਮਰਾਲਾ ਵਿੱਚ ਦੋ ਵਿਰਾਸਤੀ ਜੰਗਲ ਵੀ ਲਗਾਏ ਗਏ ਹਨ। ਰੁੱਖ ਲਗਾਓ ਵਾਤਾਵਰਣ ਸ਼ੁੱਧ ਬਣਾਓ ਇਸ ਮੁਹਿੰਮ ਦੇ ਤਹਿਤ ਗੁਰਪ੍ਰੀਤ ਸਿੰਘ ਬੇਦੀ ਵੱਲੋ ਡੇਢ ਲੱਖ ਦੇ ਕਰੀਬ ਰੁੱਖ ਲਗਾਏ ਅਤੇ ਉਨ੍ਹਾਂ ਦੀ ਸੰਭਾਲ ਕਰ ਰਹੇ ਹਨ।


ਸੜਕਾਂ ਤੇ ਮੋਟਰਾਂ ਤੋਂ ਇਲਾਵਾਂ ਸਮਰਾਲਾ ਵਿੱਚ ਦੋ ਵਿਰਾਸਤੀ ਜੰਗਲ ਵੀ ਲਗਾਏ ਗਏ ਹਨ ਜਿਸ ਵਿੱਚ ਅਜੋਕੇ ਸਮੇਂ ਵਿੱਚ ਅਲੋਪ ਹੋ ਰਹੇ ਵਿਰਾਸਤੀ ਪੌਦੇ ਜਿਵੇਂ ਵਣ ਰਾਹੁੜਾ, ਵਰਨਾ, ਢੱਕ, ਫਲਾਹੀ ਬੇਰੀਆਂ, ਜੰਡ ਕਿੱਕਰ, ਪਿੱਪਲ ਬੋਹੜ, ਗੁਲਰ ਫਰਮਾਹ ਵਰਗੇ ਲਗਾਏ ਗਏ ਹਨ।


ਇਹ ਵੀ ਪੜ੍ਹੋ : Kisan Andolan 2 Updates: ਸ਼ੰਭੂ ਰੇਲਵੇ ਸਟੇਸ਼ਨ 'ਤੇ ਕਿਸਾਨਾਂ ਦਾ ਪੱਕਾ ਮੋਰਚਾ! 73 ਟਰੇਨਾਂ ਰੱਦ, 50 ਟਰੇਨਾਂ ਦੇ ਬਦਲੇ ਜਾਣਗੇ ਰੂਟ


ਇੱਥੇ ਹੀ ਵੱਸ ਨਹੀਂ ਸਗੋਂ ਜਾਣ ਪਛਾਣ ਵਾਲ਼ਿਆਂ ਦੇ ਜਨਮ ਦਿਨ ਜਾਂ ਵਿਆਹ ਦੀ ਵਰ੍ਹੇਗੰਢ ਉਤੇ ਬੂਟਾ ਲਗਾਇਆ ਜਾਂਦਾ ਹੈ ਤਾਂ ਜੋ ਉਹ ਇਸ ਦੀ ਦੇਖ-ਰੇਖ ਕਰ ਸਕੇ। ਇਸ ਸਖ਼ਸ਼ ਵੱਲੋਂ ਫਲਦਾਰ ਬੂਟੇ ਵੀ ਘਰ-ਘਰ ਲਗਾਏ ਜਾ ਰਹੇ ਹਨ ਤਾਂ ਜੋ ਹਰ ਕੋਈ ਆਪਣੇ ਘਰ ਵਿੱਚ ਹੱਥੀਂ ਤਿਆਰ ਕੀਤਾ ਸ਼ੁੱਧ ਅਤੇ ਸਾਫ ਫਲ ਖ਼ਾ ਸਕਣ ਅਤੇ ਆਪਣੀ ਸਿਹਤ ਨੂੰ ਤੰਦਰੁਸਤ ਰੱਖਣ। ਉਨ੍ਹਾਂ ਨੇ ਹਰ ਇੱਕ ਨੂੰ ਘਰ-ਘਰ ਫ਼ਲਦਾਰ ਬੂਟੇ ਲਗਾਉਣ ਲਈ ਅਤੇ ਰੁੱਖ ਲਗਾਓਣ ਅਤੇ ਸੰਭਾਲਣ ਦੀ ਅਪੀਲ ਕੀਤੀ।


ਇਹ ਵੀ ਪੜ੍ਹੋ : Kapurthala News: ਅਨੋਖੀ ਚੋਰੀ; ਗੁਰਦੁਆਰਾ ਸਾਹਿਬ 'ਚ ਚੋਰ ਨੇ ਸਿਰ ਉਤੇ ਰੁਮਾਲ ਬੰਨ੍ਹ ਤੇ ਜੁੱਤੀ ਲਾਹ ਕੇ ਕੀਤੀ ਚੋਰੀ