Kapurthala News: ਅਨੋਖੀ ਚੋਰੀ; ਗੁਰਦੁਆਰਾ ਸਾਹਿਬ 'ਚ ਚੋਰ ਨੇ ਸਿਰ ਉਤੇ ਰੁਮਾਲ ਬੰਨ੍ਹ ਤੇ ਜੁੱਤੀ ਲਾਹ ਕੇ ਕੀਤੀ ਚੋਰੀ
Advertisement

Kapurthala News: ਅਨੋਖੀ ਚੋਰੀ; ਗੁਰਦੁਆਰਾ ਸਾਹਿਬ 'ਚ ਚੋਰ ਨੇ ਸਿਰ ਉਤੇ ਰੁਮਾਲ ਬੰਨ੍ਹ ਤੇ ਜੁੱਤੀ ਲਾਹ ਕੇ ਕੀਤੀ ਚੋਰੀ

Kapurthala News: ਕਪੂਰਥਲਾ ਦੇ ਅਜੀਤ ਨਗਰ ਇਲਾਕੇ 'ਚ ਸਥਿਤ ਗੁਰਦੁਆਰਾ ਸਾਹਿਬ ਜਠੇਰੇ 'ਚ ਅੱਧੀ ਰਾਤ ਤੋਂ ਬਾਅਦ ਚੋਰਾਂ ਵੱਲੋਂ ਤਾਲੇ ਤੋੜ ਕੇ ਹਜ਼ਾਰਾਂ ਰੁਪਏ ਦੀ ਨਕਦੀ ਚੋਰੀ ਕਰਨ ਦੀ ਘਟਨਾ ਸਾਹਮਣੇ ਆਈ ਹੈ। 

Kapurthala News: ਅਨੋਖੀ ਚੋਰੀ; ਗੁਰਦੁਆਰਾ ਸਾਹਿਬ 'ਚ ਚੋਰ ਨੇ ਸਿਰ ਉਤੇ ਰੁਮਾਲ ਬੰਨ੍ਹ ਤੇ ਜੁੱਤੀ ਲਾਹ ਕੇ ਕੀਤੀ ਚੋਰੀ

Kapurthala News (ਚੰਦਰ ਮੜੀਆ): ਕਪੂਰਥਲਾ ਦੇ ਅਜੀਤ ਨਗਰ ਇਲਾਕੇ 'ਚ ਸਥਿਤ ਗੁਰਦੁਆਰਾ ਸਾਹਿਬ ਜਠੇਰੇ 'ਚ ਅੱਧੀ ਰਾਤ ਤੋਂ ਬਾਅਦ ਚੋਰਾਂ ਵੱਲੋਂ ਤਾਲੇ ਤੋੜ ਕੇ ਹਜ਼ਾਰਾਂ ਰੁਪਏ ਦੀ ਨਕਦੀ ਚੋਰੀ ਕਰਨ ਦੀ ਘਟਨਾ ਸਾਹਮਣੇ ਆਈ ਹੈ। ਇਹ ਘਟਨਾ ਗੁਰਦੁਆਰਾ ਸਾਹਿਬ ਵਿੱਚ ਲੱਗੇ ਸੀਸੀਟੀਵੀ ਵਿੱਚ ਵੀ ਕੈਦ ਹੋ ਗਈ ਹੈ।

ਚੋਰ ਨੇ ਸਭ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਦੀ ਮਰਿਆਦਾ ਨੂੰ ਧਿਆਨ 'ਚ ਰੱਖਦਿਆਂ ਆਪਣੀ ਜੁੱਤੀ ਲਾਹ ਦਿੱਤੀ। ਅਤੇ ਫਿਰ ਮੇਨ ਗੇਟ ਅਤੇ ਐਲੂਮੀਨੀਅਮ ਦੇ ਗੇਟ ਨੂੰ ਕੱਟ ਕੇ ਅੰਦਰ ਵੜ ਕੇ ਵਾਰਦਾਤ ਨੂੰ ਅੰਜਾਮ ਦਿੱਤਾ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸਿਟੀ-2 ਅਰਬਨ ਅਸਟੇਟ ਦੀ ਪੁਲਿਸ ਨੇ ਅਣਪਛਾਤੇ ਖਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਗੱਲ ਦੀ ਪੁਸ਼ਟੀ ਜਾਂਚ ਅਧਿਕਾਰੀ ਸੁਖਵਿੰਦਰ ਸਿੰਘ ਨੇ ਵੀ ਕੀਤੀ ਹੈ।

ਜਾਣਕਾਰੀ ਅਨੁਸਾਰ ਕਾਂਜਲੀ ਰੋਡ 'ਤੇ ਸਥਿਤ ਅਜੀਤ ਨਗਰ ਇਲਾਕੇ 'ਚ ਸਥਿਤ ਸ੍ਰੀ ਗੁਰਦੁਆਰਾ ਸਾਹਿਬ ਜਥੇਰੇ ਦੇ ਸੇਵਾਦਾਰ ਅਰਵਿੰਦਰ ਸਿੰਘ ਸੇਖੋਂ ਨੇ ਦੱਸਿਆ ਕਿ ਬੀਤੀ ਰਾਤ ਸੁਖਾਸਣ ਤੋਂ ਬਾਅਦ ਗੁਰਦੁਆਰਾ ਸਾਹਿਬ ਦੇ ਮੁੱਖ ਗ੍ਰੰਥੀ ਦੋਵੇਂ ਗੇਟਾਂ ਨੂੰ ਤਾਲੇ ਲਗਾ ਕੇ ਘਰ ਚਲੇ ਗਏ  ਪਰ ਜਦੋਂ ਉਹ ਸਵੇਰੇ 5 ਵਜੇ ਦੇ ਕਰੀਬ ਆਇਆ ਤਾਂ ਦੇਖਿਆ ਕਿ ਦੋਵੇਂ ਗੇਟ ਕਟਰ ਨਾਲ ਕੱਟੇ ਹੋਏ ਸਨ।

ਅੰਦਰ ਜਾ ਕੇ ਦੇਖਿਆ ਕਿ ਗੋਲਕ ਵੀ ਟੁੱਟੀ ਹੋਈ ਸੀ ਅਤੇ ਉਸ ਵਿੱਚੋਂ ਨਕਦੀ ਵੀ ਕੋਈ ਅਣਪਛਾਤੇ ਵਿਅਕਤੀ ਚੋਰੀ ਕਰਕੇ ਲੈ ਗਏ ਸਨ। ਚੋਰੀ ਦੀ ਇਹ ਘਟਨਾ ਗੁਰਦੁਆਰਾ ਸਾਹਿਬ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਵੀ ਕੈਦ ਹੋ ਗਈ ਹੈ। ਜਿਸ ਵਿੱਚ ਚੋਰ ਦਰਵਾਜ਼ਾ ਤੋੜ ਕੇ ਗੋਲਕ ਤੋੜ ਕੇ ਪੈਸੇ ਚੋਰੀ ਕਰਦੇ ਨਜ਼ਰ ਆ ਰਹੇ ਹਨ।

ਉਸਨੇ ਇਹ ਵੀ ਦੱਸਿਆ ਕਿ ਸੀਸੀਟੀਵੀ ਅਨੁਸਾਰ ਗੁਰਦੁਆਰਾ ਸਾਹਿਬ ਵਿੱਚ ਦਾਖਲ ਹੋਣ ਤੋਂ ਪਹਿਲਾਂ ਚੋਰ ਨੇ ਮਰਿਆਦਾ ਨੂੰ ਧਿਆਨ ਵਿੱਚ ਰੱਖਦਿਆਂ ਆਪਣੇ ਜੁੱਤੇ ਲਾਹ ਲਏ, ਸਿਰ ਢੱਕਿਆ ਅਤੇ ਫਿਰ ਅੰਦਰ ਦਾਖਲ ਹੋ ਕੇ ਵਾਰਦਾਤ ਨੂੰ ਅੰਜਾਮ ਦਿੱਤਾ। ਇਸ ਦੌਰਾਨ ਉਸ ਨੇ ਆਪਣੀ ਪਛਾਣ ਛੁਪਾਉਣ ਲਈ ਰੁਮਾਲ ਨਾਲ ਮੂੰਹ ਵੀ ਢੱਕ ਲਿਆ।

ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸਿਟੀ-2 ਅਰਬਨ ਅਸਟੇਟ ਦੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਸੀਸੀਟੀਵੀ ਫੁਟੇਜ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਅਤੇ ਅਣਪਛਾਤੇ ਚੋਰ ਖਿਲਾਫ ਐਫ.ਆਈ.ਆਰ. ਇਸ ਦੀ ਪੁਸ਼ਟੀ ਕਰਦਿਆਂ ਜਾਂਚ ਅਧਿਕਾਰੀ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਸੀਸੀਟੀਵੀ ਦੇ ਆਧਾਰ ’ਤੇ ਅਣਪਛਾਤੇ ਚੋਰ ਦੀ ਭਾਲ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : Kisan Andolan 2 Updates: ਸ਼ੰਭੂ ਰੇਲਵੇ ਸਟੇਸ਼ਨ 'ਤੇ ਕਿਸਾਨਾਂ ਦਾ ਪੱਕਾ ਮੋਰਚਾ! 73 ਟਰੇਨਾਂ ਰੱਦ, 50 ਟਰੇਨਾਂ ਦੇ ਬਦਲੇ ਜਾਣਗੇ ਰੂਟ

Trending news