ਜੇਲ੍ਹਾਂ ਵਿਚ ਹੁਣ ਕੈਦੀਆਂ ਦੀ ਹੋਵੇਗੀ ਸਕੈਨਿੰਗ, ਜੇਲ੍ਹ ਮੰਤਰੀ ਨੇ ਕਰ ਦਿੱਤਾ ਵੱਡਾ ਐਲਾਨ
ਪੰਜਾਬ ਦੀ ਜੇਲ੍ਹ ਵਿਚ ਕਾਨੂੰਨ ਵਿਵਸਥਾ ਸੁਧਾਰਣ ਲਈ ਜੇਲ੍ਹ ਮੰਤਰੀ ਹਰਜੋਤ ਬੈਂਸ ਕੈਦੀਆਂ ਦੀ ਸਕਰੀਨਿੰਗ ਕਰਵਾਉਣ ਦਾ ਐਲਾਨ ਕੀਤਾ ਹੈ। ਆਏ ਦਿਨ ਜੇਲ੍ਹਾਂ ਅੰਦਰ ਅਮਨ ਕਾਨੂੰਨ ਵਿਵਸਥਾ ਦੀਆਂ ਉੱਡਦੀਆਂ ਧੱਜੀਆਂ, ਨਸ਼ਾ ਅਤੇ ਮੋਬਾਈਲ ਫੋਨ ਮਿਲਣ ਦੇ ਮੱਦੇਨਜ਼ਰ ਇਹ ਫ਼ੈਸਲਾ ਲਿਆ ਗਿਆ।
ਚੰਡੀਗੜ: ਪੰਜਾਬ ਦੀਆਂ ਜੇਲ੍ਹਾਂ ਅੰਦਰੋਂ ਆਏ ਦਿਨ ਨਸ਼ੇ ਅਤੇ ਮੋਬਾਈਲ ਫੋਨ ਮਿਲਣ ਦੀਆਂ ਖ਼ਬਰਾਂ ਅਤੇ ਵੀਡੀਓਸ ਆਏ ਦਿਨ ਨਸ਼ਰ ਹੋ ਰਹੀਆਂ ਹਨ। ਜਿਸਤੋਂ ਬਾਅਦ ਹੁਣ ਜੇਲ੍ਹ ਮੰਤਰੀ ਵੱਲੋਂ ਵੀ ਸਖ਼ਤੀ ਦਿਖਾਈ ਜਾ ਰਹੀ ਹੈ। ਜੇਲ੍ਹ ਮੰਤਰੀ ਹਰਜੋਤ ਬੈਂਸ ਵੱਲੋਂ ਖੁਦ ਅੰਮ੍ਰਿਤਸਰ ਜੇਲ੍ਹ ਦਾ ਦੌਰਾ ਕੀਤਾ ਗਿਆ। ਜੇਲ੍ਹਾਂ ਵਿਚ ਬਣੀ ਇਸ ਚਿੰਤਾਜਨਕ ਸਥਿਤੀ ਕਾਰਨ ਹਰਜੋਤ ਬੈਂਸ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਅਤੇ ਜੇਲ੍ਹਾਂ ਦੀ ਹਾਲਤ ਬਾਰੇ ਜਾਣਕਾਰੀ ਦਿੱਤੀ ਗਈ। ਦੱਸ ਦਈਏ ਕਿ ਬੀਤੇ ਦਿਨ ਵੀ ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ਵਿਚੋਂ ਕੈਦੀਆਂ ਦੀ ਸ਼ਰੇਆਮ ਨਸ਼ਾ ਕਰਨ ਦੀ ਵੀਡੀਓ ਵਾਇਰਲ ਹੋਈ ਸੀ।
ਜੇਲ੍ਹ ਮੰਤਰੀ ਨੇ ਦੱਸੀ ਜੇਲ੍ਹਾਂ ਦੀ ਸਥਿਤੀ
ਜੇਲ੍ਹ ਮੰਤਰੀ ਹਰਜੋਤ ਬੈਂਸ ਨੇ ਦੱਸਿਆ ਕਿ ਪਿਛਲੇ 7 ਮਹੀਨਿਆਂ ਦੌਰਾਨ ਪੰਜਾਬ ਦੀਆਂ ਜੇਲ੍ਹਾਂ ਵਿਚ ਹੁਣ ਤੱਕ 3600 ਮੋਬਾਈਲ ਬਰਾਮਦ ਕੀਤੇ ਗਏ। ਜਿਹਨਾਂ ਵਿਚੋਂ 750 ਮੋਬਾਈਲ ਤਾਂ ਇਕੱਲੀ ਅੰਮ੍ਰਿਤਸਰ ਜੇਲ੍ਹ ਵਿਚੋਂ ਹੀ ਮਿਲੇ।ਜੇਲ੍ਹਾਂ ਦੀਆਂ ਕਈ ਵੱਖ ਵੱਖ ਥਾਵਾਂ ਜਿਵੇਂ ਕਿ ਕੰਧਾਂ ਤੋੜ ਕੇ, ਧਰਤੀ ਵਿਚੋਂ ਟੋਇਆ ਪੁੱਟ ਕੇ ਫੋਨ ਬਰਾਮਦ ਕੀਤੇ ਗਏ ਹਨ। ਜਿਸਤੋਂ ਪਤਾ ਲੱਗਦਾ ਹੈ ਕਿ ਕੈਦੀਆਂ ਵੱਲੋਂ ਕਿੰਨੀ ਸ਼ਾਤਿਰ ਦਿਮਾਗੀ ਨਾਲ ਫੋਨ ਦੀ ਵਰਤੋਂ ਕੀਤੀ ਜਾ ਰਹੀ ਹੈ। ਜੇਲ੍ਹ ਮੰਤਰੀ ਨੇ ਕਿਹਾ ਹੈ ਕਿ ਸਰਕਾਰ ਵੱਲੋਂ ਜੇਲ੍ਹਾਂ ਦੀ ਸਥਿਤੀ ਸੁਧਾਰਣ ਲਈ ਢੁੱਕਵੇਂ ਕਦਮ ਚੁੱਕੇ ਜਾਣਗੇ।
ਜੇਲ੍ਹਾਂ ਦੀ ਸਥਿਤੀ ਸੁਧਾਰਣ ਲਈ ਸਰਕਾਰ ਕਰੇਗੀ ਇਹ ਕੰਮ
ਜੇਲ੍ਹਾਂ ਵਿਚ ਮਾੜੀ ਵਿਵਸਥਾ ਨੂੰ ਸੁਧਾਰਣ ਲਈ ਪੰਜਾਬ ਸਰਕਾਰ ਦੇ ਜੇਲ੍ਹ ਵਿਭਾਗ ਵੱਲੋਂ ਜੇਲ੍ਹਾਂ ਵਿਚ ਸਖ਼ਤ ਪ੍ਰਬੰਧ ਕੀਤੇ ਜਾਣਗੇ। ਜਿਸਦੀ ਜਾਣਕਾਰੀ ਦਿੰਦਿਆਂ ਜੇਲ੍ਹ ਮੰਤਰੀ ਨੇ ਦੱਸਿਆ ਕਿ ਜੇਲ੍ਹਾਂ ਵਿਚ ਕੈਦੀਆਂ ਦਾ ਬਾਡੀ ਸਕੈਨਰ ਲਗਾਇਆ ਜਾਵੇਗਾ। ਜੇਕਰ ਕਿਸੇ ਵੀ ਕੈਦੀ ਨੇ ਕੋਈ ਫੋਨ ਜਾਂ ਨਸ਼ੀਲਾ ਪਦਾਰਥ ਲੁਕਾਇਆ ਹੋਵੇਗਾ ਉਸਦਾ ਪਤਾ ਇਸ ਸਕੈਨਰ ਨਾਲ ਲੱਗ ਜਾਵੇਗਾ।
WATCH LIVE TV