Mansa News:  ਅਧਿਆਪਕਾਂ ਨੂੰ ਸਲਾਮ ਪ੍ਰੋਗਰਾਮ ਦੇ ਤਹਿਤ ਜ਼ੀ ਮੀਡੀਆ ਦੀ ਟੀਮ ਵੱਲੋਂ ਅੱਜ ਮਾਨਸਾ ਜ਼ਿਲ੍ਹੇ ਦੇ ਪਿੰਡ ਭੈਣੀਬਾਘਾ ਦੀ ਮੁੱਖ ਅਧਿਆਪਕ ਡਾਕਟਰ ਯੋਗਿਤਾ ਜੋਸ਼ੀ ਦੇ ਨਾਲ ਵਿਸ਼ੇਸ਼ ਗੱਲਬਾਤ ਕੀਤੀ ਗਈ। ਡਾਕਟਰ ਯੋਗਿਤਾ ਜੋਸ਼ੀ ਤਿੰਨ ਵਾਰ ਨੈਸ਼ਨਲ ਐਵਾਰਡ ਅਤੇ ਇੱਕ ਵਾਰ ਸਟੇਟ ਐਵਾਰਡ ਦੇ ਨਾਲ ਸਨਮਾਨਿਤ ਅਧਿਆਪਕਾ ਹੈ।


COMMERCIAL BREAK
SCROLL TO CONTINUE READING

ਉਨ੍ਹਾਂ ਵੱਲੋਂ ਸਕੂਲ ਵਿੱਚ ਬੱਚਿਆਂ ਨੂੰ ਖੇਡਾਂ ਸਿੱਖਿਆ ਤੇ ਨਸ਼ਿਆਂ ਤੋਂ ਦੂਰ ਰੱਖਣ ਦਾ ਵਿਸ਼ੇਸ਼ ਉਪਰਾਲਾ ਕੀਤਾ ਜਾ ਰਿਹਾ।  ਸਰਕਾਰੀ ਸਕੂਲਾਂ ਵਿੱਚ ਚੰਗੇ ਅਧਿਆਪਕਾਂ ਤੇ ਸਟਾਫ ਦੀ ਸਖ਼ਤ ਮਿਹਨਤ ਤਹਿਤ ਜਿੱਥੇ ਸਕੂਲਾਂ ਦੇ ਵਧੀਆ ਨਤੀਜੇ ਆ ਰਹੇ ਹਨ ਉਥੇ ਹੀ ਪਿੰਡ ਭੈਣੀ ਬਾਘਾ ਸਕੂਲ ਦੇ ਵਿਦਿਆਰਥੀਆਂ ਦੇ ਖੇਡਾਂ ਵਿੱਚ ਵੀ ਝੰਡੀ ਗੱਡੀ ਹੋਈ ਹੈ।


ਜੇ ਗੱਲ ਸਕੂਲ ਦੀ ਕੀਤੀ ਜਾਵੇ ਤਾਂ ਇਸ ਸਕੂਲ ਦੇ ਵਿੱਚ ਸੀਸੀਟੀਵੀ ਕੈਮਰੇ ਅਤੇ ਸੁਰੱਖਿਆ ਗਾਰਡ ਤਾਇਨਾਤ ਹਨ। ਇਸ ਤੋਂ ਇਲਾਵਾ ਸਕੂਲ ਵਿੱਚ ਬੱਚਿਆਂ ਲਈ ਸਾਇੰਸ ਲੈਬ ਆਈਟੀ ਲੈਬ ਭਾਸ਼ਾ ਲਾਇਬ੍ਰੇਰੀ, ਬਿਊਟੀ ਲੈਬ ਲੜਕੀਆਂ  ਲਈ ਮੌਜੂਦ ਹੈ। ਸਕੂਲ ਦਾ ਚੰਗਾ ਵਾਤਾਵਰਣ ਵੀ ਬੱਚਿਆਂ ਨੂੰ ਸਕੂਲ ਵਿੱਚ ਚੰਗੇ ਮਾਹੌਲ ਵਿਚ ਰਹਿਣ ਦਾ ਸੁਨੇਹਾ ਦਿੰਦਾ।


ਇਸ ਸਕੂਲ ਦੀ ਮੁੱਖ ਅਧਿਆਪਿਕਾ ਡਾਕਟਰ ਯੋਗਿਤਾ ਜੋਸ਼ੀ ਵੱਲੋਂ ਜਿੱਥੇ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੇ ਲਈ ਸਮੇਂ-ਸਮੇਂ ਤੇ ਜਾਗਰੂਕ ਕੀਤਾ ਜਾਂਦਾ ਉੱਥੇ ਹੀ ਇਸ ਸਕੂਲ ਵਿੱਚ ਬੱਚਿਆਂ ਦੀ ਨਸ਼ਿਆਂ ਤੋਂ ਦੂਰ ਰਹਿਣ ਦੇ ਲਈ ਕੌਂਸਲਿੰਗ ਵੀ ਕਰਵਾਈ ਜਾਂਦੀ ਹੈ।


ਇਹ ਵੀ ਪੜ੍ਹੋ : NDP Jagmeet Singh: ਪ੍ਰਦਰਸ਼ਨਕਾਰੀਆਂ ਵੱਲੋਂ ਭ੍ਰਿਸ਼ਟ ਕਹਿਣ 'ਤੇ ਭੜਕੇ ਐਨਡੀਪੀ ਨੇਤਾ ਜਗਮੀਤ ਸਿੰਘ


ਡਾਕਟਰ ਯੋਗਿਤਾ ਜੋਸ਼ੀ ਤਿੰਨ ਵਾਰ ਵੱਖ-ਵੱਖ ਗਤੀਵਿਧੀਆਂ ਦੇ ਤਹਿਤ ਨੈਸ਼ਨਲ ਐਵਾਰਡ ਅਤੇ ਇੱਕ ਵਾਰ ਸਟੇਟ ਐਵਾਰਡ ਦੇ ਨਾਲ ਸਨਮਾਨਿਤ ਹੋ ਚੁੱਕੀ ਹੈ। ਇਸ ਸਕੂਲ ਦਾ ਸਟਾਫ ਵੀ ਮਿਹਨਤੀ ਹੈ ਉੱਥੇ ਹੀ ਇਸ ਸਕੂਲ ਵਿੱਚ ਬੱਚਿਆਂ ਲਈ ਕੰਪਿਊਟਰ ਲੈਬ ਵਿੱਚ ਵੀ ਬੱਚਿਆਂ ਨੂੰ ਚੰਗੀ ਤਰ੍ਹਾਂ ਸਿਖਲਾਈ ਦਿੱਤੀ ਜਾ ਰਹੀ ਹੈ। ਅਧਿਆਪਕਾ  ਯੋਗਿਤਾ ਜੋਸ਼ੀ ਵਿਦਿਆਰਥੀਆਂ ਨੂੰ ਪੜ੍ਹਾਈ ਅਤੇ ਖੇਡਾਂ ਵਿੱਚ ਮਿਹਨਤ ਕਰਨ ਲਈ ਪ੍ਰੇਰਦੀ ਹੈ।


ਇਹ ਵੀ ਪੜ੍ਹੋ : Punjab CM Bhagwant Mann Health: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਵਿਗੜੀ ਸਿਹਤ! ਦਿੱਲੀ ਦੇ ਅਪੋਲੋ ਹਸਪਤਾਲ 'ਚ ਦਾਖ਼ਲ