ਚੰਡੀਗੜ੍ਹ: ਸੈਕਟਰ 32 ਦੇ ਗਵਰਨਮੈਂਟ ਮੈਡੀਕਲ ਕਾਲਜ ਅਤੇ ਹਸਪਤਾਲ ’ਚ ਅੱਜ ਕੈਦੀ ਦੇ ਪਰਿਵਾਰ ਵਾਲਿਆਂ ਨੇ ਜੰਮਕੇ ਨਾਅਰੇਬਾਜ਼ੀ ਕੀਤੀ। ਦਰਅਸਲ, ਸੈਕਟਰ 56 ਦਾ ਰਹਿਣ ਵਾਲਾ ਰਾਹੁਲ ਹਸਪਤਾਲ ’ਚ ਜਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ। 


COMMERCIAL BREAK
SCROLL TO CONTINUE READING


ਪੀੜਤ ਦੇ ਪਰਿਵਾਰਕ ਮੈਬਰਾਂ ਦਾ ਦੋਸ਼ ਹੈ ਕਿ ਪੰਜਾਬ ਪੁਲਿਸ ਨੇ ਉਸਨੂੰ ਨਸ਼ਾ ਤਸਕਰੀ ਦੇ ਮਾਮਲੇ ’ਚ ਗ੍ਰਿਫ਼ਤਾਰ ਕੀਤਾ ਅਤੇ ਬਾਅਦ ’ਚ ਚੰਡੀਗੜ੍ਹ ਪੁਲਿਸ (Chandigarh Police) ਦੇ ਹਵਾਲੇ ਕਰ ਦਿੱਤਾ। ਜਿਥੇ ਉਸ ’ਤੇ ਝੂਠਾ ਨਸ਼ਾ ਤਸਕਰੀ ਦਾ ਕੇਸ ਪਾਇਆ ਗਿਆ, ਥਾਣੇ ’ਚ ਉਸ ਨਾਲ ਕੁੱਟਮਾਰ ਵੀ ਕੀਤੀ ਗਈ। 
ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਰਾਹੁਲ ਮੋਹਾਲੀ ਦੇ ਫੇਜ਼ 6 ’ਚ ਸੀਟ ਕਵਰ ਪਾਉਣ ਦਾ ਕੰਮ ਕਰਦਾ ਸੀ। ਬੀਤੇ ਮਹੀਨੇ ਚੰਡੀਗੜ ਪੁਲਿਸ ਨੇ ਉਸਨੂੰ ਗ੍ਰਿਫ਼ਤਾਰ ਕਰਨ ਉਪਰੰਤ ਬੜੈਲ ਜੇਲ੍ਹ ਭੇਜ ਦਿੱਤਾ ਸੀ, ਉਸਦੇ ਕਬਜ਼ੇ ’ਚ 25.8 ਗ੍ਰਾਮ ਹੈਰੋਇਨ ਦਿਖਾਈ ਗਈ ਸੀ। 



ਰਾਹੁਲ ਦੇ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਬੀਤੇ ਮੰਗਲਵਾਰ ਜੇਲ੍ਹ ’ਚ ਮੁਲਾਕਾਤ ਕੀਤੀ ਗਈ ਸੀ ਤਾਂ ਉਸ ਸਮੇਂ ਬਿਲਕੁਲ ਠੀਕਠਾਕ ਸੀ। ਉਸ ਤੋਂ ਬਾਅਦ ਸ਼ੁੱਕਰਵਾਰ ਨੂੰ ਪੁਲਿਸ ਵਾਲਿਆਂ ਦਾ ਫ਼ੋਨ ਆਇਆ ਕਿ ਰਾਹੁਲ ਦੀ ਤਬੀਅਤ ਜ਼ਿਆਦਾ ਖ਼ਰਾਬ ਹੈ, ਇਸ ਲਈ ਉਸਨੂੰ ਮਿਲਣ GMCH-32 ਮਿਲਣ ਲਈ ਆ ਜਾਣ। ਪਰਿਵਾਰ ਵਾਲਿਆਂ ਦੇ ਦੱਸਣ ਮੁਤਾਬਕ ਉਸਦੀ ਹਾਲਤ ਜ਼ਿਆਦਾ ਖ਼ਰਾਬ ਸੀ ਅਤੇ ਮੂੰਹ ’ਚੋਂ ਝੱਗ ਨਿਕਲ ਰਹੀ ਸੀ। 



ਪਰਿਵਾਰ ਵਾਲਿਆਂ ਦਾ ਇਲਜ਼ਾਮ ਹੈ ਕਿ ਪਹਿਲਾਂ ਰਾਹੁਲ ਨੂੰ ਨਸ਼ਾ ਤਸਕਰੀ ਦੇ ਝੂਠੇ ਕੇਸ ’ਚ ਫਸਾਇਆ ਗਿਆ। ਉਸ ਤੋਂ ਬਾਅਦ ਰਿਮਾਂਡ ਨਾਲ ਲੈਣ ਬਦਲੇ ਢੇਡ ਲੱਖ ਰੁਪਏ ਦੀ ਮੰਗ ਕੀਤੀ ਗਈ। ਜਦੋਂ ਪੈਸੇ ਨਾ ਦਿੱਤੇ ਗਏ ਤਾਂ ਪੁਲਿਸ ਨੇ ਉਸਨੂੰ ਜੇਲ੍ਹ ਭੇਜ ਦਿੱਤਾ। ਪਰਿਵਾਰ ਵਾਲੇ ਕਹਿ ਰਹੇ ਹਨ ਕਿ ਜੇਲ੍ਹ ’ਚ ਉਸਨੂੰ ਨਸ਼ੀਲਾ ਪਦਾਰਥ ਦਿੱਤਾ ਗਿਆ, ਜਿਸ ਕਾਰਨ ਅੱਜ ਉਹ ਵੈਟੀਂਲੇਟਰ ’ਤੇ ਹੈ। 



ਅੱਜ ਸੈਕਟਰ 32  ਦੇ ਗਵਰਨਮੈਂਟ ਮੈਡੀਕਲ ਕਾਲਜ ਅਤੇ ਹਸਪਤਾਲ (GMCH-32) ਅੱਗੇ ਰਾਹੁਲ ਦੇ ਰਿਸ਼ਤੇਦਾਰਾਂ ਅਤੇ ਕਲੋਨੀ ਵਾਸੀਆਂ ਨੇ ਪ੍ਰਦਰਸ਼ਨ ਕੀਤਾ। ਜਿਸਦੇ ਚੱਲਦਿਆਂ ਹਸਪਤਾਲ ’ਚ ਪੁਲਿਸ ਪ੍ਰਸ਼ਾਸਨ ਦੁਆਰਾ ਭਾਰੀ ਪੁਲਿਸ ਬਲ ਤੈਨਾਤ ਕਰ ਦਿੱਤਾ ਗਿਆ, ਕਈ ਸੀਨਿਅਰ ਪੁਲਿਸ ਅਧਿਕਾਰੀ ਵੀ ਮੌਕੇ ’ਤੇ ਪਹੁੰਚੇ।    


ਇਹ ਵੀ ਪੜ੍ਹੋ: ਲਾੜ੍ਹੇ ਦੀ ਫੁੱਲਾਂ ਵਾਲੀ ਕਾਰ ’ਤੇ ਮੱਧੂ ਮੁੱਖੀਆਂ ਦਾ ਹਮਲਾ, ਵਿਆਹ ਤੋਂ ਪਹਿਲਾਂ ਪਹੁੰਚਿਆ ਹਸਪਤਾਲ