PRTC Bus Accident: ਪਾਤੜਾਂ ਤੋਂ ਚੀਕਾਂ ਜਾ ਰਹੀ ਪੀਆਰਟੀ ਬੱਸ ਹਾਦਸਾ ਗ੍ਰਸਤ ਹੋ ਗਈ ਹੈ। ਖੜ੍ਹੇ ਟਿਪਰ ਵਿੱਚ ਵੱਜਣ ਕਾਰਨ ਬੱਸ ਵਿੱਚ ਬੈਠੇ ਯਾਤਰੀ ਜ਼ਖ਼ਮੀ ਹੋ ਗਏ ਹਨ। ਤਕਰੀਬਨ 15 ਦੇ ਕਰੀਬ ਯਾਤਰੀਆਂ ਦੇ ਨਾਲ ਨਾਲ ਬੱਸ ਡਰਾਈਵਰ ਤੇ ਕੰਡਕਟਰ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ ਹਨ, ਜਿਨ੍ਹਾਂ ਨੂੰ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿੱਚ ਦਾਖ਼ਲ ਕਰਵਾ ਦਿੱਤਾ ਗਿਆ ਹੈ।


COMMERCIAL BREAK
SCROLL TO CONTINUE READING

ਪੀਆਰਟੀਸੀ ਯੂਨੀਅਨ ਦੇ ਆਗੂਆਂ ਨੇ ਕਿਹਾ ਬੱਸਾਂ ਦੀ ਘਾਟ ਕਾਰਨ ਉਨ੍ਹਾਂ ਤੋਂ ਕੰਮ ਜ਼ਿਆਦਾ ਲਿਆ ਜਾ ਰਿਹਾ ਹੈ ਤੇ ਇਸ ਕਾਰਨ ਹਾਦਸੇ ਹੁੰਦੇ ਹਨ। ਬੱਸ ਦੇ ਸੜਕ ਦੇ ਵਿਚਕਾਰ ਖੜ੍ਹੇ ਟਿੱਪਰ ਦੇ ਪਿਛਲੇ ਹਿੱਸੇ ਨਾਲ ਟਕਰਾ ਜਾਣ ਕਾਰਨ ਡਰਾਈਵਰ ਤੇ ਕੰਡਕਟਰ ਸਮੇਤ 25 ਸਵਾਰੀਆਂ ਜ਼ਖ਼ਮੀ ਹੋ ਗਈਆਂ।


ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਪੀਆਰਟੀਸੀ ਦੀ ਬੱਸ ਪਾਤੜਾਂ ਤੋਂ ਸਵਾਰੀਆਂ ਲੈ ਕੇ ਬੱਸ ਸਟੈਂਡ ਤੋਂ ਚੀਕਾ ਰੂਟ ਉਤੇ ਜਾ ਰਹੀ ਸੀ। ਇਹ ਘਟਨਾ ਸਵੇਰੇ ਸੱਤ ਵਜੇ ਦੇ ਕਰੀਬ ਵਾਪਰੀ। ਸਾਰੇ ਜ਼ਖਮੀਆਂ ਨੂੰ ਰਾਜਿੰਦਰਾ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ।


ਇਹ ਵੀ ਪੜ੍ਹੋ : Kisan Andolan 2 Updates: ਸ਼ੰਭੂ ਰੇਲਵੇ ਸਟੇਸ਼ਨ 'ਤੇ ਕਿਸਾਨਾਂ ਦਾ ਪੱਕਾ ਮੋਰਚਾ! 73 ਟਰੇਨਾਂ ਰੱਦ, 50 ਟਰੇਨਾਂ ਦੇ ਬਦਲੇ ਜਾਣਗੇ ਰੂਟ


ਲੋਕਾਂ ਨੇ ਇਸ ਹਾਦਸੇ ਵਿੱਚ ਜ਼ਖਮੀ ਹੋਏ ਸਾਰੇ ਯਾਤਰੀਆਂ ਅਤੇ ਡਰਾਈਵਰ ਦੀ ਮਦਦ ਕੀਤੀ ਅਤੇ ਉਨ੍ਹਾਂ ਨੂੰ ਹਸਪਤਾਲ ਪਹੁੰਚਾਇਆ। ਕੰਡਕਟਰ ਮੂਹਰਲੀ ਸੀਟ 'ਤੇ ਬੈਠਾ ਸੀ, ਜੋ ਟੱਕਰ ਤੋਂ ਬਾਅਦ ਨੁਕਸਾਨੀ ਗਈ ਬੱਸ ਦੇ ਸਰੀਰ ਵਿਚ ਫਸ ਗਿਆ। ਕਾਫੀ ਮੁਸ਼ੱਕਤ ਤੋਂ ਬਾਅਦ ਲੋਕਾਂ ਨੇ ਉਸ ਨੂੰ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ। ਸੂਚਨਾ ਮਿਲਣ ਤੋਂ ਬਾਅਦ ਮੌਕੇ 'ਤੇ ਪਹੁੰਚੀ ਪੁਲਸ ਪਾਰਟੀ ਨੇ ਦੋਵੇਂ ਵਾਹਨਾਂ ਨੂੰ ਕਬਜ਼ੇ 'ਚ ਲੈ ਲਿਆ।


ਇਹ ਵੀ ਪੜ੍ਹੋ : Amritsar News: ਜਾਲਮ ਪਤੀ ਨੇ ਗਰਭਵਤੀ ਪਤਨੀ ਨੂੰ ਮੰਜੇ ਨਾਲ ਬੰਨ੍ਹ ਕੇ ਲਾਈ ਅੱਗ, ਰਾਸ਼ਟਰੀ ਮਹਿਲਾ ਕਮਿਸ਼ਨ ਨੇ ਮੰਗੀ ਰਿਪੋਰਟ