Truck Drivers Protest News: ਪੀਆਰਟੀਸੀ ਦੇ ਠੇਕੇ ਦੇ ਕਾਮੇ ਵੀ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਹਿੱਟ ਐਂਡ ਰਨ ਕਾਨੂੰਨ ਦੇ ਵਿਰੋਧ ਵਿੱਚ ਉੱਤਰ ਆਏ ਹਨ। ਬੁੱਧਵਾਰ ਨੂੰ ਪਨਬੱਸ ਅਤੇ ਪੀਆਰਟੀਸੀ ਦੀਆਂ 3300 ਬੱਸਾਂ ਦੇ ਪਹੀਏ ਵੀ ਸਵੇਰੇ 11 ਵਜੇ ਤੋਂ ਦੁਪਹਿਰ 1 ਵਜੇ ਤੱਕ ਰੁਕਣਗੇ।


COMMERCIAL BREAK
SCROLL TO CONTINUE READING

ਇਸ ਦੌਰਾਨ ਮੁਲਾਜ਼ਮ ਬੱਸਾਂ ਖੜ੍ਹੀਆਂ ਕਰਕੇ ਕੇਂਦਰ ਸਰਕਾਰ ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕਰਨਗੇ। ਹਾਲਾਂਕਿ ਸਰਕਾਰ ਦੇ ਬੱਸ ਡਿਪੂ ਵਿੱਚ 3-4 ਦਿਨ ਦਾ ਤੇਲ ਬਚਿਆ ਹੈ। ਜੇਕਰ ਹੜਤਾਲ ਲੰਬੇ ਸਮੇਂ ਤੱਕ ਜਾਰੀ ਰਹੀ ਤਾਂ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।


ਕਾਬਿਲੇਗੌਰ ਹੈ ਕਿ ਟਰੱਕ ਡਰਾਈਵਰਾਂ ਦੀ ਹੜਤਾਲ ਕਾਰਨ ਹਾਲਾਤ ਪਹਿਲਾਂ ਹੀ ਖਰਾਬ ਹੋ ਰਹੇ ਹਨ। ਸੂਬੇ ਵਿੱਚ ਪੈਟਰੋਲ ਪੰਪਾਂ ਉਪਰ ਲੰਮੀਆਂ-ਲੰਮੀਆਂ ਲਾਈਨਾਂ ਲੱਗ ਗਈਆਂ ਹਨ।


ਪੰਜਾਬ ਰੋਡਵੇਜ਼ ਪਨਬੱਸ, ਪੀ.ਆਰ.ਟੀ.ਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਦੇ ਪ੍ਰਧਾਨ ਰੇਸ਼ਮ ਸਿੰਘ ਨੇ ਕਿਹਾ ਕਿ ਉਹ ਸਵੇਰੇ 11 ਵਜੇ ਤੋਂ ਦੁਪਹਿਰ 1 ਵਜੇ ਤੱਕ ਧਰਨਾ ਦੇਣਗੇ। ਇਸ ਵਿੱਚ ਪਨਬੱਸ ਦੀਆਂ 1900 ਬੱਸਾਂ ਅਤੇ ਪੀਆਰਟੀਸੀ ਦੀਆਂ 1400 ਬੱਸਾਂ ਦੇ ਮੁਲਾਜ਼ਮ ਸ਼ਾਮਲ ਹੋਣਗੇ।


ਇਸ ਦੌਰਾਨ ਕੋਈ ਵੀ ਬੱਸ ਆਪਣੇ ਰੂਟ 'ਤੇ ਨਹੀਂ ਚੱਲੇਗੀ। ਨੇ ਕਿਹਾ ਕਿ ਅਸੀਂ ਲੋਕਾਂ ਦੀਆਂ ਸਮੱਸਿਆਵਾਂ ਨੂੰ ਸਮਝਦੇ ਹਾਂ। ਪਰ ਇਸ ਤੋਂ ਇਲਾਵਾ ਉਨ੍ਹਾਂ ਕੋਲ ਹੋਰ ਕੋਈ ਵਿਕਲਪ ਨਹੀਂ ਬਚਿਆ ਹੈ। ਕਿਉਂਕਿ ਕੇਂਦਰ ਸਰਕਾਰ ਦਾ ਕਾਨੂੰਨ ਡਰਾਈਵਰਾਂ ਦੇ ਖਿਲਾਫ਼ ਹੈ।
ਸੂਬੇ ਵਿੱਚ ਪਨਬਸ ਤੇ ਪੰਜਾਬ ਪੀ.ਆਰ.ਟੀ.ਸੀ ਦੇ ਪੂਰੇ ਕੁੱਲ 27 ਡਿਪੂ ਹਨ।


ਇਹ ਵੀ ਪੜ੍ਹੋ : Truck Driver Protest News: ਟਰੱਕ ਡਰਾਈਵਰਾਂ ਦੀ ਹੜਤਾਲ ਕਾਰਨ ਪੈਟਰੋਲ ਪੰਪਾਂ 'ਤੇ ਮੁੱਕ ਗਿਆ ਤੇਲ! ਹੋਰ ਵਿਗੜ ਜਾਵੇਗੀ ਸਥਿਤੀ


ਇਨ੍ਹਾਂ ਵਿੱਚੋਂ ਪਨਬੱਸ ਦੇ 19 ਤੇ ਪੀਆਰਟੀਸੀ ਦੇ 8 ਡਿਪੂ ਹਨ। ਸਾਰੇ ਡਿਪੂਆਂ ਵਿੱਚ ਅਜੇ 4 ਤੋਂ 7 ਦਿਨ ਦਾ ਤੇਲ ਬਾਕੀ ਹੈ। ਅਜਿਹੇ 'ਚ ਅਜੇ ਤੇਲ ਦੀ ਕੋਈ ਕਮੀ ਨਹੀਂ ਹੈ ਪਰ ਜੇਕਰ ਇਹ ਹੜਤਾਲ ਲੰਬੇ ਸਮੇਂ ਤੱਕ ਜਾਰੀ ਰਹੀ ਤਾਂ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।


ਇਹ ਵੀ ਪੜ੍ਹੋ : PSEB Datesheet Release: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 5ਵੀਂ, 8ਵੀਂ, 10ਵੀਂ ਅਤੇ 12 ਜਮਾਤ ਦੀ ਡੇਟਸ਼ੀਟ ਜਾਰੀ