PSEB Admission 2023: ਬੋਰਡ ਵੱਲੋਂ 5ਵੀਂ ਤੋਂ ਲੈ ਕੇ 12ਵੀਂ ਜਮਾਤ ਤੱਕ ਦੇ ਦਾਖਲਿਆਂ ਨੂੰ ਲੈ ਕੇ ਨਵੇਂ ਨਿਰਦੇਸ਼ ਜਾਰੀ
PSEB Admission 2023: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਦਾਖਲਿਆਂ ਨੂੰ ਲੈ ਕੇ ਨਵੇਂ ਨਿਰਦੇਸ਼ ਜਾਰੀ ਕੀਤੇ ਗਏ ਹਨ। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜਾਰੀ ਕੀਤੇ ਗਏ ਨਿਰਦੇਸ਼ ਕੁਝ ਇਸ ਪ੍ਰਕਾਰ ਹਨ।
PSEB Admission 2023: PSEB ਦੀਆਂ ਹਰ ਜਮਾਤ ਦੀਆਂ ਸਾਲਾਨਾ ਪ੍ਰੀਖਿਆਵਾਂ ਲਗਭਗ ਖ਼ਤਮ ਹੋ ਚੁੱਕੀਆਂ ਹਨ। ਹੁਣ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਦਾਖਲੇ ਸ਼ੁਰੂ ਕਰ ਦਿੱਤੇ ਗਏ ਹਨ। ਹੁਣ 5ਵੀਂ ,8ਵੀਂ, 10ਵੀਂ, 11ਵੀਂ ਅਤੇ 12ਵੀਂ ਦੇ ਦਾਖਲਿਆਂ ਨੂੰ ਲੈ ਕੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਨਵੇਂ ਨਿਰਦੇਸ਼ ਜਾਰੀ ਕੀਤੇ ਗਏ ਹਨ।
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜਾਰੀ ਕੀਤੇ ਗਏ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੰਜਾਬ ਬੋਰਡ ਦੀਆਂ ਜਮਾਤਾਂ ਵਿੱਚ 15 ਮਈ ਤੱਕ ਦਾਖਲਾ ਲਿਆ ਜਾ ਸਕਦਾ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜਾਰੀ ਕੀਤੇ ਗਏ ਨਿਰਦੇਸ਼ ਕੁਝ ਇਸ ਪ੍ਰਕਾਰ ਹਨ।
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜਾਰੀ ਕੀਤੇ ਗਏ ਨਿਰਦੇਸ਼ (PSEB Guidlines 2023)
-ਨਿਰਦੇਸ਼ ਅਨੁਸਾਰ ਸਾਰੇ PSEB ਅੰਡਰ ਆਉਂਦੇ ਸਕੂਲਾਂ ਨੂੰ ਹਰ ਵਿਦਿਆਰਥੀ ਦੀ 75 ਫੀਸਦੀ ਹਾਜ਼ਰੀ ਦਾ ਟੀਚਾ ਪੂਰਾ ਕਰਨਾ ਹੋਵੇਗਾ।
-ਪੰਜਵੀਂ ਜਮਾਤ ਵਿੱਚ ਦਾਖ਼ਲਾ ਸਿਰਫ਼ ਚੌਥੀ ਜਮਾਤ ਪਾਸ ਕਰਨ ਵਾਲਿਆਂ ਨੂੰ ਹੀ ਦਿੱਤਾ ਜਾਵੇਗਾ।
-ਪੰਜਵੀਂ ਕਲਾਸ ਵਿੱਚ ਦਾਖਲਾ ਲੈਣ ਵਾਲੇ ਬੱਚੇ ਦੀ ਉਮਰ 31 ਮਾਰਚ ਤੱਕ ਘੱਟੋ-ਘੱਟ 9 ਸਾਲ ਹੋਣੀ ਚਾਹੀਦੀ ਹੈ।
-8ਵੀਂ ਜਮਾਤ ਵਿੱਚ ਦਾਖ਼ਲਾ ਲੈਣ ਲਈ ਵਿਦਿਆਰਥੀ ਦੀ ਉਮਰ ਘੱਟੋ-ਘੱਟ 12 ਸਾਲ ਹੋਣੀ ਚਾਹੀਦੀ ਹੈ।
ਇਹ ਵੀ ਪੜ੍ਹੋ: Punjab news: ਮੁੰਡੇ ਨੂੰ ਕੋਰਟ ਮੈਰਿਜ ਕਰਾਉਣੀ ਪਈ ਮਹਿੰਗੀ! ਕੁੜੀ ਵਾਲਿਆਂ ਨੇ ਟਰਾਲੀ ਨਾਲ ਬੰਨ੍ਹ ਉਤਾਰਿਆ ਆਸ਼ਕੀ ਦਾ ਭੂਤ
-ਸਰਕਾਰੀ ਸਕੂਲਾਂ ਵਿੱਚ ਦਾਖ਼ਲੇ ਸੀਟਾਂ ਦੀ ਉਪਲਬੱਧੀ ਨੂੰ ਦੇਖਦੇ ਹੋਏ ਕੀਤੇ ਜਾਣਗੇ।
-ਪੰਜਾਬ ਸਕੂਲ ਸਿੱਖਿਆ ਬੋਰਡ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਿਕ ਕਿਸੇ ਵੀ ਵਿਦਿਆਰਥੀ ਨੂੰ 11ਵੀਂ ਜਮਾਤ ਵਿੱਚ ਸਿਰਫ਼ 1 ਮਹੀਨੇ ਲਈ ਹੀ ਗਰੁੱਪ ਬਦਲਣ ਦੀ ਇਜਾਜ਼ਤ ਹੋਵੇਗੀ। ਇਹ ਇਜਾਜ਼ਤ ਸਕੂਲ ਦੇ ਪ੍ਰਿੰਸੀਪਲ ਵੱਲੋਂ ਦਿੱਤੀ ਜਾ ਸਕਦੀ ਹੈ।
-12ਵੀਂ ਜਮਾਤ ਵਿੱਚ ਕਿਸੇ ਵੀ ਗਰੁੱਪ ਵਿੱਚ ਕੋਈ ਬਦਲਾਅ ਹੁੰਦਾ ਹੈ, ਤਾਂ ਵਿਦਿਆਰਥੀ ਉਸੇ ਗਰੁੱਪ ਵਿੱਚ ਸਿਰਫ਼ 2 ਵਿਸ਼ਿਆਂ ਨੂੰ ਬਦਲ ਸਕਦੇ ਹਨ ਜਿਸ ਵਿੱਚ ਉਹ 11ਵੀਂ ਜਮਾਤ ਕੀਤੀ ਹੈ।
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜਾਰੀ ਬਾਕੀ ਨਿਰਦੇਸ਼ਾਂ ਦੀ ਜਾਣਕਾਰੀ ਤੁਸੀਂ ਪੰਜਾਬ ਸਿੱਖਿਆ ਬੋਰਡ ਦੀ ਅਧਿਆਕ੍ਰਿਤ ਵੈਬਸਾਈਟ https://www.pseb.ac.in/ 'ਤੇ ਪ੍ਰਾਪਤ ਕਰ ਸਕਦੇ ਹੋ।
ਇਹ ਵੀ ਪੜ੍ਹੋ: Punjab News: ਪੰਜਾਬ ਸਰਕਾਰ ਦੀ ਅਗਵਾਈ ’ਚ ਐਕਸਾਈਜ਼ ਵਿਭਾਗ ਨੇ ਲਿਆ ਵੱਡਾ ਫ਼ੈਸਲਾ; ਸ਼ਰਾਬ ਦੇ ਰੇਟ ਕੀਤੇ ਫਿਕਸ