Sarkari Naukri 2023: ਸਰਕਾਰੀ ਨੌਕਰੀ ਦੀ ਤਲਾਸ਼ ਕਰ ਰਹੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਜ਼ਰੂਰੀ ਹੈ। ਜਾਣਕਾਰੀ ਮੁਤਾਬਿਕ ਪਤਾ ਲੱਗਿਆ ਹੈ ਕਿ ਪੰਜਾਬ ਬਿਜਲੀ ਬੋਰਡ (PSPCL requirment 2023) ਵੱਲੋਂ ਵੱਖ-ਵੱਖ ਅਸਾਮੀਆਂ ਦੀ ਭਰਤੀ ਲਈ ਇੱਕ ਹੋਰ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਸੂਬਾ ਸਰਕਾਰ ਦੇ ਵਿੱਚ ਨੌਕਰੀ ਕਰਨ ਦੇ ਚਾਹਵਾਨ ਇਸ ਤਰੀਕ ਤੱਕ ਬਿਜਲੀ ਬੋਰਡ(PSPCL Recruitment 2023) ਮਹਿਕਮੇ ਵਿੱਚ ਅਪਲਾਈ ਕਰ ਸਕਦੇ ਹਨ। ਇੱਛੁਕ ਅਤੇ ਯੋਗ ਉਮੀਦਵਾਰ ਬਿਜਲੀ ਬੋਰਡ (PSPCL) ਦੀ ਵੈਬਸਾਈਟ 'ਤੇ ਜਾ ਕੇ ਆਖਰੀ ਮਿਤੀ 20 ਮਾਰਚ ਤੱਕ ਅਪਲਾਈ ਕਰ ਸਕਦੇ ਹਨ।
 
 ਕੁੱਲ ਅਹੁਦੇ (PSPCL Recruitment 2023)
 ਅਹੁਦਿਆਂ ਦੀ ਕੁੱਲ ਗਿਣਤੀ 439  (Apprentice Posts) ਹੈ। 
  
 PSPCL 2023 ਭਰਤੀ ਵਿਚ ਅਸਾਮੀਆਂ ਦਾ ਵੇਰਵਾ- (PSPCL Recruitment 2023)
 ਇੰਜੀਨੀਅਰਿੰਗ ਡਿਗਰੀ ਲਈ 106
 ਡਿਪਲੋਮਾ ਲਈ 297
 ਕੋਈ ਵੀ ਅਦਾਰੇ ਵਿੱਚ ਪ੍ਰਾਪਤ ਕੀਤੀ ਗਈ ਡਿਗਰੀ ਲਈ ਕੁੱਲ 36 ਪੋਸਟਾਂ ਹਨ। 


COMMERCIAL BREAK
SCROLL TO CONTINUE READING

ਅਰਜ਼ੀਆਂ ਲਈ ਜ਼ਰੂਰੀ ਮਿਤੀ (PSPCL Requirment 2023)
 ਅਰਜ਼ੀ ਲਈ ਆਖ਼ਰੀ ਮਿਤੀ - 20 ਮਾਰਚ 2023 


ਇਹ ਵੀ ਪੜ੍ਹੋ: 8ਵੀਂ ਜਮਾਤ ਦੀ ਵਿਦਿਆਰਥਣ ਬਣੀ ਮਾਂ; ਰਿਸ਼ਤੇ 'ਚ ਚਾਚੇ ਨਾਲ ਸੀ ਲਵ ਅਫੇਅਰ!

ਵਿੱਦਿਅਕ ਯੋਗਤਾ (PSPCL Requirment 2023)
ਅਸਾਮੀਆਂ ਲਈ ਵਿੱਦਿਅਕ ਯੋਗਤਾ ਕਿਸੇ ਵੀ ਅਦਾਰੇ ਵਿੱਚ ਡਿਪਲੋਮਾ ,ਡਿਗਰੀ ਅਤੇ ਇੰਜੀਨੀਅਰਿੰਗ ਡਿਪਲੋਮਾ ਹੋਣਾ ਜ਼ਰੂਰੀ ਹੈ।


ਉਮਰ ਸੀਮਾ  (PSPCL Requirment 2023)
ਅਰਜ਼ੀ ਲਈ ਉਮਰ ਸੀਮਾ 18 ਹੋਣੀ ਜ਼ਰੂਰੀ ਹੈ। 


ਅਰਜ਼ੀ ਦੀ ਫੀਸ
ਬਿਜਲੀ ਬੋਰਡ ਦੀ ਇਹਨਾਂ ਅਸਾਮੀਆਂ ਲਈ ਅਰਜ਼ੀ ਦੀ ਕੋਈ ਫੀਸ ਨਹੀਂ ਰੱਖੀ ਗਈ ਹੈ ਅਤੇ ਇਹਨਾਂ ਅਸਾਮੀਆਂ ਲਈ ਕੋਈ ਲਿਖਤੀ ਪੇਪਰ ਵੀ ਨਹੀਂ ਦੇਣਾ ਪਵੇਗਾ।