Punjab ‌Bathinda Sirhind Canal Youth Drown Update: ਪੰਜਾਬ 'ਚ ਆਏ ਦਿਨ ਬੱਚਿਆਂ ਦੇ ਨਹਿਰ ਵਿੱਚ ਡੁੱਬਣ ਦੀ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਹਨ। ਇਸ ਵਿਚਾਲੇ ਅੱਜ ਤਾਜਾਂ ਮਾਮਲਾ ਬਠਿੰਡਾ ਤੋਂ ਸਾਹਮਣੇ ਆਇਆ ਹੈ ਜਿਥੇ 2 ਨੌਜਵਾਨ ਨਹਿਰ ਵਿੱਚ ਡੁੱਬ ਗਏ ਅਤੇ ਉਹਨਾਂ ਦੀ ਮੌਤ ਹੋ ਗਈ। ਦੱਸ ਦਈਏ ਕਿ ਬਠਿੰਡਾ ਦੀ ਸਰਹਿੰਦ ਨਹਿਰ 'ਚ 5 ਨੌਜਵਾਨ ਨਹਾਉਣ ਲਈ ਗਏ ਸਨ ਜਿਸ 'ਚੋਂ 3 ਤਾਂ ਬਾਹਰ ਨਿਕਲੇ ਆਏ ਪਰ 2 ਨੌਜਵਾਨ ਡੁੱਬ ਗਏ। ਡੁੱਬੇ ਹੋਏ ਨੌਜਵਾਨਾਂ ਦੀ ਭਾਲ ਲਈ ਸਮਾਜਿਕ ਸੰਸਥਾਵਾਂ ਅਤੇ NDRF ਦੀ ਟੀਮ ਨੇ ਤਲਾਸ਼ੀ ਮੁਹਿੰਮ ਚਲਾਈ ਹੈ।


COMMERCIAL BREAK
SCROLL TO CONTINUE READING

ਇਹ ਘਟਨਾ ਬੀਤੀ ਰਾਤ ਕਰੀਬ 8:09 ਵਜੇ ਵਾਪਰੀ ਸੀ। ਦੱਸ ਦਈਏ ਕਿ ਸਰਹਿੰਦ ਨਹਿਰ 'ਚ ਨਹਾਉਣ ਲਈ 5 ਨੌਜਵਾਨ ਉਤਰੇ ਸਨ। ਇਸ ਦੌਰਾਨ ਤਿੰਨ ਨੌਜਵਾਨ ਨਹਿਰ 'ਚ ਰੁੜ੍ਹ ਗਏ, ਜਦਕਿ ਦੋ ਨੌਜਵਾਨ ਕਿਸੇ ਤਰ੍ਹਾਂ ਬਾਹਰ ਆ ਗਏ। ਸਮਾਜਿਕ ਸੰਸਥਾਵਾਂ ਸਹਾਰਾ ਜਨਸੇਵਾ, ਨੌਜਵਾਨ ਵੈਲਫੇਅਰ ਸੁਸਾਇਟੀ ਅਤੇ ਇਲਾਕੇ ਦੇ ਲੋਕ ਰਾਤ ਤੋਂ ਹੀ ਨਹਿਰ ਵਿੱਚ ਡੁੱਬੇ ਦੋ ਨੌਜਵਾਨਾਂ ਦੀ ਭਾਲ ਕਰ ਰਹੇ ਹਨ ਪਰ ਸਵੇਰ ਤੱਕ ਦੋਵਾਂ ਦਾ ਕੋਈ ਸੁਰਾਗ ਨਹੀਂ ਮਿਲ ਸਕਿਆ।



ਇਹ ਵੀ ਪੜ੍ਹੋ: Amarnath Yatra: ਖਰਾਬ ਮੌਸਮ ਦੇ ਚਲਦਿਆਂ ਰੋਕੀ ਗਈ ਅਮਰਨਾਥ ਯਾਤਰਾ, ਦੇਖੋ ਤਸਵੀਰਾਂ 

ਮਿਲੀ ਜਾਣਕਾਰੀ ਅਨੁਸਾਰ ਨੌਜਵਾਨਾਂ ਨੇ ਨਹਿਰ ਦੇ ਕੋਲ ਪਾਰਟੀ ਕੀਤੀ ਸੀ ਤੇ ਫਿਰ ਉੱਥੇ ਨਹਾਉਣ ਲਈ ਸਰਹਿੰਦ ਨਹਿਰ 'ਚ ਉਤਰੇ ਪਰ ਦੋ ਨੌਜਵਾਨ ਤੈਰਦੇ ਹੋਏ ਡੁੱਬ ਗਏ। ਉਨ੍ਹਾਂ ਨੂੰ ਬਚਾਉਣ ਲਈ ਸਾਥੀ ਨੌਜਵਾਨਾਂ ਨੇ ਰੌਲਾ ਪਾਇਆ। ਉਹਨਾਂ ਨੂੰ ਬਚਾਉਣ ਲਈ ਉਸ ਦੇ ਸਾਥੀਆਂ ਨੇ ਆਸ-ਪਾਸ ਦੇ ਲੋਕਾਂ ਦੀ ਮਦਦ ਲਈ ਫੋਨ ਵੀ ਕੀਤਾ। ਜਦੋਂ ਤੱਕ ਲੋਕ ਪਹੁੰਚੇ ਤਾਂ ਦੋਵੇਂ ਪਾਣੀ ਵਿੱਚ ਰੁੜ੍ਹ ਚੁੱਕੇ ਸਨ। ਮੌਕੇ ਤੇ ਨੌਜਵਾਨਾਂ ਦੇ ਪਰਿਵਾਰਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਲੋਕ ਉੱਥੇ ਪਹੁੰਚੇ।


NDRF ਦੀ ਟੀਮ ਸ਼ੁੱਕਰਵਾਰ ਸਵੇਰੇ ਕਰੀਬ ਸੱਤ ਵਜੇ ਮੌਕੇ 'ਤੇ ਪਹੁੰਚੀ ਅਤੇ ਨਹਿਰ 'ਚ ਡੁੱਬੇ ਦੋਵਾਂ ਨੌਜਵਾਨਾਂ ਦੀ ਭਾਲ ਸ਼ੁਰੂ ਕਰ ਦਿੱਤੀ। ਦੇਰ ਰਾਤ ਤੋਂ ਹੀ ਸਮਾਜਿਕ ਸੰਸਥਾਵਾਂ ਅਤੇ ਲੋਕ ਦੋਵੇਂ ਨੌਜਵਾਨਾਂ ਨੂੰ ਲੱਭਣ ਵਿੱਚ ਲੱਗੇ ਹੋਏ ਹਨ।


ਇਹ ਵੀ ਪੜ੍ਹੋ:CM Bhagwant Mann Marriage Anniversary News: CM ਮਾਨ ਦੇ ਵਿਆਹ ਦੀ ਵਰ੍ਹੇਗੰਢ ਅੱਜ; ਰਾਤ ਨੂੰ ਪਾਰਟੀ ਦਾ ਕੀਤਾ ਗਿਆ ਆਯੋਜਨ