Punjab Accident News: ਪੰਜਾਬ `ਚ ਵਾਪਰ ਗਿਆ ਵੱਡਾ ਹਾਦਸਾ! ਸ੍ਰੀ ਹੇਮਕੁੰਟ ਸਾਹਿਬ ਜਾਂਦਿਆਂ ਦੋ ਨੌਜਵਾਨਾਂ ਦੀ ਹੋਈ ਮੌਤ
Punjab Accident News: 2 ਗੱਡੀਆਂ `ਚ 8 ਨੌਜਵਾਨ ਅੱਜ ਤੜਕਸਾਰ ਯਾਤਰਾ ਲਈ ਨਿਕਲੇ ਸਨ ਘਰਾਂ ਤੋਂ, ਮ੍ਰਿਤਕ 1 ਨੌਜਵਾਨ ਫਤਿਹਗੜ ਚੂੜੀਆਂ ਦਾ ਰਹਿਣ ਵਾਲਾ ਅਤੇ ਦੂਸਰਾ ਅਮ੍ਰਿਤਸਰ ਦਾ ਸੀ ਰਹਿਣ ਵਾਲਾ
Punjab Accident News/ਨੀਤੀਨ ਲੂਖਰਾ: ਪੰਜਾਬ 'ਚ ਵੱਡਾ ਦੁਖਾਂਤ ਵਾਪਰ ਗਿਆ ਜਦੋਂ ਸ੍ਰੀ ਹੇਮਕੁੰਡ ਸਾਹਿਬ ਯਾਤਰਾ (Sri Hemkunt Sahib Yatra) ਦੌਰਾਨ 2 ਗੱਡੀਆਂ ’ਚ ਸਵਾਰ ਹੋ ਕੇ ਸਵੇਰੇ ਘਰਾਂ ਤੋਂ ਚਾਂਈ ਚਾਂਈ ਚਲੇ ਸਨ ਅਤੇ ਜਦ ਉਹ ਜਲੰਧਰ (Jalandhar) ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਸਾਹਮਣੇ ਪਹੁੰਚੇ ਤਾਂ ਦੋ ਕਾਰਾਂ ਵਿੱਚੋਂ ਇੱਕ ਕਾਰ ਪੈਂਚਰ ਹੋ ਗਈ ਅਤੇ ਆਪਣੀ ਕਾਰ ਨੂੰ ਖੁਦ ਕਾਰ ਨੂੰ ਪੈਂਚਰ ਲਗਾ ਕੇ ਕਾਰ ਵਿਚੋਂ ਬੈਠਣ ਹੀ ਲੱਗੇ ਸਨ ਤਾਂ ਤੇਜ ਰਫ਼ਤਾਰ ਕਾਰ ਅੰਮ੍ਰਿਤਸਰ ਵਾਲੇ ਪਾਸੇ ਤੋਂ ਦੋ ਕਾਰ ਚਾਲਕ ਆਏ ਤਾਂ ਉਨਾਂ ਨੇ ਨੇ ਦੋਵਾਂ ਨੌਜਵਾਨਾਂ ਉਪਰ ਗੱਡੀ ਚਾੜ ਦਿੱਤੀ ਜਿੰਨਾ ਵਿੱਚੋਂ ਇੱਕ ਨੌਜਵਾਨ ਹਰਮਨ ਸਿੰਘ ਦਮਨ ਪੁੱਤਰ ਅਵਤਾਰ ਸਿੰਘ 33 ਸਾਲ ਵਾਸੀ ਅੰਮ੍ਰਿਤਸਰ ਦੀ ਮੌਕੇ ਉੱਤੇ ਮੌਤ ਹੋ ਗਈ।
ਦੂਸਰੇ ਨੌਜਵਾਨ ਨਰਿੰਦਰ ਸਿੰਘ ਸ਼ੌਂਕੀ ਭਾਟੀਆ ਪੁੱਤਰ ਹਰਪਾਲ ਸਿੰਘ ਵਾਸੀ ਵਾਰਡ ਨੰ 7 ਫਤਿਹਗੜ ਚੂੜੀਆਂ ਦੀ ਹਸਪਤਾਲ ਜਾ ਕੇ ਮੌਤ ਹੋਈ ਦੱਸੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਟੱਕਰ ਮਾਰਨੇ ਵਾਲੇ ਦੋ ਨੌਜਵਾਨ ਸ਼ਰਾਬੀ ਹਾਲਤ ਵਿੱਚ ਸਨ ਅਤੇ ਉਨਾਂ ਦੀ ਗੱਡੀ ਵਿੱਚ ਸ਼ਰਾਬ ਦੀਆਂ ਬੋਤਲਾਂ ਪਈਆ ਸਨ ਜਿੰਨਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ।
ਇਹ ਵੀ ਪੜ੍ਹੋ: Arvind Kejriwal News: ਵੱਡੀ ਖ਼ਬਰ ! ਦਿੱਲੀ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਦੋ ਦਿਨ ਬਾਅਦ ਅਰਵਿੰਦ ਕੇਜਰੀਵਾਲ ਦੇਣਗੇ ਅਸਤੀਫ਼ਾ!
ਪੁਲਿਸ ਨੇ ਮ੍ਰਿਤਕਾਂ ਦੀਆਂ ਲਾਸ਼ਾ ਨੂੰ ਕਬਜੇ ਵਿੱਚ ਲੈ ਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਮ੍ਰਿਤਕ ਨੌਜਵਾਨ ਨਰਿੰਦਰ ਸਿੰਘ ਸ਼ੌਂਕੀ ਭਾਟੀਆ ਦੇ ਚਾਚਾ ਗੁਰਮੱਖ ਸਿੰਘ ਰਾਜੂ ਭਾਟੀਆ ਅਤੇ ਰਿਸ਼ਤੇਦਾਰ ਲਵ ਭਾਟੀਆ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਤੇਜ ਰਫ਼ਤਾਰ ਗੱਡੀ ਨੇ ਦੋ ਨੌਵਜਾਨਾਂ ਨੂੰ ਦਰਾੜ ਦੇ ਉਨਾਂ ਦੀ ਜਾਨ ਲੈ ਲਈ ਹੈ ਜਿਸ ਨਾਲ ਉਨਾਂ ਦਾ ਘਰ ਉਜੜ ਗਿਆ ਹੈ। ਮ੍ਰਿਤਕ ਨਰਿੰਦਰ ਸਿੰਘ ਸ਼ੌਂਕੀ ਭਾਟੀਆ ਦੇ ਚਾਚਾ ਨੇ ਦੱਸਿਆ ਕਿ ਉਹ ਕੱਪੜੇ ਦਾ ਵਪਾਰ ਕਰਦਾ ਸੀ ਤੇ ਦੂਜਾ ਮ੍ਰਿਤਕ ਨੌਜਵਾਨ ਅੰਮ੍ਰਿਤਸਰ 'ਚ ਫਾਈਨਾਂਸ ਦਾ ਕੰਮ ਕਰਦਾ ਸੀ। ਸ਼ੌਂਕੀ ਭਾਟੀਆ ਅਜੇ ਕੁਵਾਰਾ ਸੀ।
ਇਹ ਵੀ ਪੜ੍ਹੋ: Haryana Kisan Mahapanchayat: ਜੀਂਦ ਦੇ ਉਚਾਨਾ 'ਚ ਅੱਜ ਕਿਸਾਨਾਂ ਦੀ ਮਹਾਪੰਚਾਇਤ, ਪੰਜਾਬ-ਹਰਿਆਣਾ ਸਰਹੱਦ ਸੀਲ