Punjab Water Supply/ਬਿਮਲ ਸ਼ਰਮਾ: ਦੇਸ਼ ਨੂੰ ਆਜ਼ਾਦ ਹੋਇਆ 75 ਸਾਲ ਤੋਂ ਵੱਧ ਦਾ ਸਮਾਂ ਹੋ ਚੁੱਕਾ ਹੈ ਪਰ ਇਤਿਹਾਸਿਕ ਨਗਰੀ ਸ੍ਰੀ ਕੀਰਤਪੁਰ ਸਾਹਿਬ ਦੇ ਅਧੀਨ ਆਉਂਦਾ ਪਿੰਡ ਭਗਵਾਲਾ ਜੋ ਕਿ ਨਗਰ ਪੰਚਾਇਤ ਕੀਰਤਪੁਰ ਸਾਹਿਬ ਦਾ ਵਾਰਡ ਨੰਬਰ 11 ਹੈ ਦੇ ਲੋਕਾਂ ਨੂੰ ਅੱਜ ਤੱਕ ਵਾਟਰ ਸਪਲਾਈ ਦਾ ਪੀਣ ਵਾਲਾ ਪਾਣੀ ਨਸੀਬ ਤੱਕ ਨਹੀਂ ਹੋਇਆ । ਹਲਕਾ ਵਿਧਾਇਕ ਹਰਜੋਤ ਸਿੰਘ ਬੈਂਸ ਨੇ ਦੋ ਸਾਲ ਪਹਿਲਾਂ ਚੋਣਾਂ ਦੇ ਦੌਰਾਨ ਉਨਾਂ ਨਾਲ ਵਾਅਦਾ ਕੀਤਾ ਸੀ ਜੋ ਹਾਲੇ ਤੱਕ ਵੀ ਵਫਾ ਨਹੀਂ ਹੋ ਪਾਇਆ। 


COMMERCIAL BREAK
SCROLL TO CONTINUE READING

ਪਿੰਡ ਵਾਸੀਆਂ ਨੇ ਦੱਸਿਆ ਕਿ ਪਿੰਡ ਵਿੱਚ ਦੋ ਤਿੰਨ ਵਿਅਕਤੀਆਂ ਨੇ ਪ੍ਰਾਈਵੇਟ ਬੋਰ ਕਰਵਾਏ ਹੋਏ ਹਨ ਉਹਨਾਂ ਤੋਂ ਪਾਣੀ ਲਿਆ ਕੇ ਉਹਨਾਂ ਨੂੰ ਇਸਤੇਮਾਲ ਕਰਨਾ ਪੈ ਰਿਹਾ ਹੈ। ਇੱਥੋਂ ਤੱਕ ਕਿ ਪਿੰਡ ਵਿੱਚ ਇੱਕ ਪੁਰਾਣਾ ਖੂਹ ਹੈ ਜਿਸ ਵਿੱਚ ਅਕਸਰ ਕੁੱਤੇ ਅਤੇ ਬਿੱਲੀਆਂ ਮਰੀਆਂ ਪਾਈਆਂ ਜਾਂਦੀਆਂ ਹਨ ਅਤੇ ਨਾਲ ਹੀ ਇੱਕ ਗੰਦਾ ਨਾਲਾ ਵਗਦਾ ਹੈ ਉਹ ਪਾਣੀ ਪੀਣ ਲਈ ਅੱਜ ਉਹ ਮਜਬੂਰ ਹਨ ਜੋ ਕਿ ਪਿੰਡ ਵਿੱਚ ਬਿਮਾਰੀਆਂ ਦਾ ਕਾਰਨ ਵੀ ਬਣਦਾ ਜਾ ਰਿਹਾ ਹੈ । ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਡੁੱਬਣ ਲਈ ਉਹਨਾਂ ਦੇ ਪਿੰਡ ਤੋਂ ਲਗਭਗ 300 ਮੀਟਰ ਦੂਰੀ ਤੇ ਦੋ ਨਹਿਰਾਂ ਜਰੂਰ ਵੱਗਦੀਆਂ ਹਨ ਮਗਰ ਪੀਣ ਲਈ ਪਾਣੀ ਨਹੀਂ ਹੈ । 
 
ਇਹ ਵੀ ਪੜ੍ਹੋ: Ferozepur TB disease: ਫਿਰੋਜ਼ਪੁਰ 'ਚ ਪੂਰਾ ਪਰਿਵਾਰ ਹੋਇਆ ਟੀਬੀ ਦੀ ਬਿਮਾਰੀ ਦਾ ਸ਼ਿਕਾਰ, ਮਦਦ ਦੀ ਲਗਾਈ ਗੁਹਾਰ 
 


ਪਿੰਡ ਵਾਸੀਆਂ ਨੇ ਸਾਡੇ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਸਮੇਂ ਸਮੇਂ ਦੀਆਂ ਸਰਕਾਰਾਂ ਤੋਂ ਪੀਣ ਵਾਲੇ ਵਾਟਰ ਸਪਲਾਈ ਸਕੀਮ ਦੇ ਪਾਣੀ ਲਈ ਗੁਹਾਰ ਲਗਾ ਚੁੱਕੇ ਹਨ ਪਰ ਅੱਜ ਤੱਕ ਕਿਸੇ ਨੇ ਉਨਾਂ ਦੀ ਇਸ ਸਮੱਸਿਆ ਦਾ ਹੱਲ ਨਹੀਂ ਕੀਤਾ ਉਕਤ ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਉਹਨਾਂ ਕੋਲ ਡੁੱਬਣ ਲਈ ਤਾਂ ਉਹਨਾਂ ਦੇ ਘਰਾਂ ਦੇ ਬਿਲਕੁਲ ਨਾਲ 2/300 ਮੀਟਰ ਤੇ ਦੋ ਨਹਿਰਾਂ ਹਨ ਪਰ ਜੇ ਪੀਣ ਵਾਲੇ ਪਾਣੀ ਦੀ ਗੱਲ ਕੀਤੀ ਜਾਵੇ ਤਾਂ ਉਨਾਂ ਨੂੰ ਅੱਜ ਤੱਕ ਵਾਟਰ ਸਪਲਾਈ ਤੋਂ ਇੱਕ ਤੁਬਕਾ ਤੱਕ ਦਾ ਵੀ ਪਾਣੀ ਨਹੀਂ ਆਇਆ ਉਹਨਾਂ ਦੱਸਿਆ ਕਿ ਉਹ ਆਪਣੇ ਆਂਢ ਗੁਆਂਢ ਵਿੱਚ ਹੋਏ ਪ੍ਰਈਵੇਟ ਬੋਰਾ ਤੋਂ ਪਾਣੀ ਭਰ ਕੇ ਲਿਆਂਦੇ ਹਨ ਅਤੇ ਉਨਾਂ ਦੇ ਪਿੰਡ ਵਿੱਚ ਹੋਇਆ ਪੁਰਾਣਾ ਖੂਹ ਜਿਸ ਦੇ ਨਾਲ ਇੱਕ ਗੰਦਾ ਨਾਲਾ ਚੱਲਦਾ ਹੈ ਅਤੇ ਉਕਤ ਖੂਹ ਵਿੱਚ ਕਈ ਵਾਰ ਬਿੱਲੀਆਂ ਕੁੱਤੇ ਆਦਿ ਗਿਰ ਕੇ ਮਰ ਜਾਂਦੇ ਹਨ ਅਤੇ ਉਕਤ ਗੰਦੇ ਨਾਲੇ ਦਾ ਪਾਣੀ ਵੀ ਉਹਨਾਂ ਦੇ ਖੂਹ ਵਿੱਚ ਡਿੱਗ ਜਾਂਦਾ ਹੈ। ਉਹਨਾਂ ਦੱਸਿਆ ਕਿ ਉਹਨਾਂ ਦੇ ਬੱਚਿਆਂ ਨੂੰ ਕਈ ਤਰ੍ਹਾਂ ਦੀਆਂ ਭਿਆਨਕ ਬਿਮਾਰੀਆਂ ਉਸ ਪਾਣੀ ਨਾਲ ਲੱਗ ਰਹੀਆਂ ਹਨ। 


ਪਿੰਡ ਵਾਸੀਆਂ ਨੇ ਦੱਸਿਆ ਕਿ ਪਿੰਡ ਦੇ ਸਰਕਾਰੀ ਸਕੂਲ ਵਿੱਚ ਵੀ ਬੋਰ ਕਰਵਾਇਆ ਹੋਇਆ ਹੈ। ਮਗਰ ਜਮੀਨੀ ਪਾਣੀ ਵੀ ਸਾਫ ਨਹੀਂ ਆ ਰਿਹਾ ਤੇ ਬੱਚੇ ਇਹ ਪਾਣੀ ਪੀ ਕੇ ਬਿਮਾਰ ਹੋ ਰਹੇ ਹਨ । ਪਰ ਸਮੇਂ ਸਮੇਂ ਦੀਆਂ ਸਰਕਾਰਾਂ ਉਹਨਾਂ ਤੋਂ ਵੋਟਾਂ ਲੈਣ ਤੋਂ ਬਾਅਦ ਉਹਨਾਂ ਦੀ ਸਾਰ ਤੱਕ ਨਹੀਂ ਲੈਂਦੀਆਂ ਉਹਨਾਂ ਦੱਸਿਆ ਕਿ ਮੌਜੂਦਾ ਸਰਕਾਰ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਵੀ ਵੋਟਾਂ ਤੋਂ ਪਹਿਲਾਂ ਉਹਨਾਂ ਨਾਲ ਇੱਥੇ ਆ ਕੇ ਵੱਡੇ ਵੱਡੇ ਵਾਅਦੇ ਕੀਤੇ ਗਏ ਸਨ ਪਰ ਮੌਜੂਦਾ ਸਰਕਾਰ ਦੇ ਕਰੀਬ ਢਾਈ ਸਾਲ ਦਾ ਸਮਾਂ ਹੋਣ ਵਾਲਾ ਹੈ ਅੱਜ ਤੱਕ ਉਨਾਂ ਦੀ ਸਮੱਸਿਆ ਦਾ ਹੱਲ ਨਹੀਂ ਕੀਤਾ ਗਿਆ ਉਹਨਾਂ ਕਿਹਾ ਕਿ ਜਦੋਂ ਵੀ ਉਹ ਮੰਤਰੀ ਸਾਹਿਬ ਨੂੰ ਮਿਲਣ ਦੀ ਕੋਸ਼ਿਸ਼ ਕਰਦੇ ਹਨ ਤਾਂ ਮੰਤਰੀ ਸਾਹਿਬ ਦੇ ਚਹੇਤੇ ਸਿਰਫ ਆਪਣੀਆਂ ਫੋਟੋਆਂ ਕਰਾ ਕੇ ਮੰਤਰੀ ਸਾਹਿਬ ਨੂੰ ਇਥੋਂ ਤੁਰਦਾ ਕਰ ਦਿੰਦੇ ਹਨ ਪਿੰਡ ਦੇ ਲੋਕਾਂ ਨੇ ਕੈਬਨਟ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਮੰਗ ਕੀਤੀ ਹੈ ਕਿ ਉਹਨਾਂ ਦੀ ਉਕਤ ਸਮੱਸਿਆ ਦਾ ਹੱਲ ਪਹਿਲ ਦੇ ਆਧਾਰ ਤੇ ਕੀਤਾ ਜਾਵੇ। 


ਇਸ ਮੌਕੇ ਪਿੰਡ ਦੀ ਇੱਕ ਔਰਤ ਨੇ ਦੱਸਿਆ ਕਿ ਉਹਨਾਂ ਕਰੀਬ 10 ਸਾਲ ਪਹਿਲਾਂ ਪੈਸੇ ਇਕੱਠੇ ਕਰਕੇ ਵੀ ਵਾਟਰ ਸਪਲਾਈ ਸਕੀਮ ਲੈਣ ਲਈ ਦਿੱਤੇ ਸੀ ਪਰ ਨਾ ਤਾਂ ਉਹਨਾਂ ਦੇ ਪੈਸੇ ਅੱਜ ਤੱਕ ਵਾਪਸ ਆਏ ਅਤੇ ਨਾ ਹੀ ਵਾਟਰ ਸਪਲਾਈ ਸਕੀਮ ਰਾਹੀਂ ਉਹਨਾਂ ਨੂੰ ਕੋਈ ਪਾਣੀ ਮਿਲਿਆ । ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਸਿਆਸੀ ਲੀਡਰਾਂ ਨੂੰ ਉਹਨਾਂ ਦਾ ਪਿੰਡ ਵੋਟਾਂ ਦੌਰਾਨ ਹੀ ਯਾਦ ਆਉਂਦਾ ਹੈ ਮਗਰ ਵੋਟਾਂ ਤੋਂ ਬਾਅਦ ਉਹਨਾਂ ਦਾ ਪਿੰਡ ਕਿਸੇ ਵੀ ਸਿਆਸੀ ਲੀਡਰ ਨੂੰ ਯਾਦ ਨਹੀਂ ਆਉਂਦਾ ।


ਇਹ ਵੀ ਪੜ੍ਹੋ:  Punjab News: ਗ੍ਰੈਜੂਏਟ ਪੰਜਾਬੀ ਨੌਜਵਾਨ ਨੇ ਕੀਤੀ ਅਨੋਖੀ ਮਿਸਾਲ ਪੇਸ਼! BBA ਕਰਕੇ ਸੜਕ ਦੇ ਕੰਡੇ ਵੇਚਦਾ ਹੈ ਚਾਟੀ ਵਾਲੀ ਲੱਸੀ