Punjab Ajaib Ghar News: ਪੰਜਾਬ ਦੇ ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲੇ ਵਿਭਾਗ ਅਧੀਨ ਆਉਂਦੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਅਜਾਇਬ ਘਰ ਵਿਰਾਸਤ-ਏ-ਖਾਲਸਾ (Virasat-e-Khalsa in Sri Anandpur Sahib), ਸ੍ਰੀ ਚਮਕੌਰ ਸਾਹਿਬ ਵਿਖੇ ਦਾਸਤਾਨ-ਏ-ਸ਼ਹਾਦਤ (Dastan-e-Shahadat in Chamkaur Sahib) ਅਤੇ ਅੰਮ੍ਰਿਤਸਰ ਵਿਖੇ ਗੋਲਡਨ ਟੈਂਪਲ ਪਲਾਜ਼ਾ (Golden Temple Plaza in Amritsar) ਛਿਮਾਹੀ ਰੱਖ-ਰਖਾਅ ਦੇ ਮੱਦੇਨਜ਼ਰ 31 ਜੁਲਾਈ ਤੱਕ ਸੈਲਾਨੀਆਂ ਲਈ ਬੰਦ ਕੀਤੇ ਗਏ ਹਨ ਲਿਹਾਜ਼ਾ ਹੁਣ ਸੈਲਾਨੀ 31 ਜੁਲਾਈ ਤੱਕ ਇੱਥੇ ਨਹੀਂ ਜਾ ਸਕਦੇ। 


COMMERCIAL BREAK
SCROLL TO CONTINUE READING

ਅਜਿਹਾ ਇਸ ਲਈ ਕੀਤਾ ਗਿਆ ਹੈ ਕਿਉਂਕਿ ਸੈਲਾਨੀਆਂ ਦੀ ਆਮਦ ਦੇ ਦੌਰਾਨ ਇਹਨਾ ਦੇ ਰੱਖ ਰਖਾਵ, ਅਤੇ ਮੁਰੰਮਤ ਦੇ ਕੰਮ ਨਹੀਂ ਹੋ ਸਕਦੇ ਸਨ।  ਤੁਹਾਨੂੰ ਦੱਸ ਦਈਏ ਕਿ ਹਰ ਸਾਲ ਇਹਨਾਂ ਅਜਾਇਬ ਘਰਾਂ ਨੂੰ ਰੱਖ ਰਖਾਵ ਦੇ ਲਈ ਬੰਦ ਰੱਖਿਆ ਜਾਂਦਾ ਹੈ। 


ਵਿਰਾਸਤ-ਏ-ਖਾਲਸਾ ਸਹਿਤ ਬਾਕੀ ਅਜਾਇਬ ਘਰਾਂ ਦੀ ਗੱਲ ਕੀਤੀ ਜਾਵੇ ਤਾਂ ਲੱਖਾਂ ਦੀ ਤਾਦਾਦ ਵਿੱਚ ਸੈਲਾਨੀ ਇਨ੍ਹਾਂ ਅਜਾਇਬ ਘਰਾਂ ਨੂੰ ਦੇਖਣ ਲਈ ਪਹੁੰਚਦੇ ਹਨ। ਜਿਸ ਦੌਰਾਨ ਇਹਨਾਂ ਅਜਾਇਬ ਘਰਾਂ ਦਾ ਰੱਖ ਰਖਾਵ ਨਹੀਂ ਹੋ ਸਕਦਾ। ਇਸ ਲਈ ਸੈਰ ਸਪਾਟਾ ਵਿਭਾਗ ਵੱਲੋਂ ਹਰ ਸਾਲ ਇਹਨਾਂ ਦੇ ਰੱਖ ਰਖਾਵ ਲਈ ਇਹਨਾਂ ਅਜਾਇਬ ਘਰਾਂ ਨੂੰ ਕੁਝ ਦਿਨ ਬੰਦ ਰੱਖਿਆ ਜਾਂਦਾ ਹੈ ਅਤੇ ਇਸ ਦੌਰਾਨ ਅਜਾਇਬ ਘਰਾਂ ਦਾ ਰੱਖ ਰਖਾਵ ਦਾ ਕੰਮ ਕੀਤਾ ਜਾਂਦਾ ਹੈ ਤਾਂ ਜੋ ਕੰਮ 'ਚ ਕੋਈ ਰੁਕਾਵਟ ਨਾ ਆਵੇ। 


ਇਸਦੇ ਤਹਿਤ ਸ੍ਰੀ ਅਨੰਦਪੁਰ ਸਾਹਿਬ ਵਿਖੇ ਅਜਾਇਬ ਘਰ ਵਿਰਾਸਤ-ਏ-ਖਾਲਸਾ (Virasat-e-Khalsa in Sri Anandpur Sahib), ਸ੍ਰੀ ਚਮਕੌਰ ਸਾਹਿਬ ਵਿਖੇ ਦਾਸਤਾਨ-ਏ-ਸ਼ਹਾਦਤ (Dastan-e-Shahadat in Chamkaur Sahib) ਅਤੇ ਅੰਮ੍ਰਿਤਸਰ ਵਿਖੇ ਗੋਲਡਨ ਟੈਂਪਲ ਪਲਾਜ਼ਾ (Golden Temple Plaza in Amritsar) 31 ਜੁਲਾਈ ਤੋਂ ਬਾਅਦ ਹੀ ਸੈਲਾਨੀਆਂ ਲਈ ਖੋਲ੍ਹੇ ਜਾਣਗੇ। 


- ਸ਼੍ਰੀ ਅਨੰਦਪੁਰ ਸਾਹਿਬ ਤੋਂ ਬਿਮਲ ਸ਼ਰਮਾ ਦੀ ਰਿਪੋਰਟ 


ਇਹ ਵੀ ਪੜ੍ਹੋ: Punjab Registry news: ਪੰਜਾਬ 'ਚ ਰੁਕੀਆਂ ਰਜਿਸਟਰੀਆਂ! ਵਿਧਾਇਕ ਤੇ ਤਹਿਸੀਲ ਮੁਲਾਜ਼ਮਾਂ ਵਿਚਾਲੇ ਫੱਸਿਆ ਪੇਚ 


ਇਹ ਵੀ ਪੜ੍ਹੋ: कहानी अभी बाक़ी है…