Ludhiana Students clash news: ਕਟਨੀ ਕਲਾ 'ਚ ਵਿਦਿਆਰਥੀ ਸ਼ਰਾਬ ਪੀ ਰਹੇ ਸਨ ਅਤੇ ਇਸ ਤੋਂ ਬਾਅਦ ਉਹਨਾਂ ਨੇ ਲੰਗਰ 'ਤੇ ਸ਼ਰਾਬ ਡੋਲ੍ਹ ਕੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ ਅਤੇ ਹੁਣ ਇਸ ਦੋਸ਼ 'ਚ ਮਾਮਲਾ ਦਰਜ ਕਰ ਲਿਆ ਹੈ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।
Trending Photos
Ludhiana Students clash news/ਤਰਸੇ ਭਾਰਦਵਾਜ: ਲੁਧਿਆਣਾ ਵਿੱਚ NRI ਵਿਦਿਆਰਥੀ ਵੱਲੋਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾਮਾਮਲਾ ਸਾਹਮਣੇ ਆਇਆ ਹੈ ਜਿਸ ਤਹਿਤ ਹੁਣ ਮਾਮਲਾ ਦਰਜ ਕੀਤਾ ਗਿਆ ਹੈ। ਦਰਅਸਲ ਕਟਾਣੀ ਕਲਾਂ ਦੇ ਟੈਕਨੀਕਲ ਕਾਲਜ 'ਚ ਪੜ੍ਹਦੇ ਆਰਥੋਪੀਡਿਕ ਅਤੇ ਲਾਈਬੇਰੀਅਨ ਵਿਦਿਆਰਥੀ ਸ਼ਰਾਬ ਪੀ ਰਹੇ ਸਨ ਅਤੇ ਇਸ ਤੋਂ ਬਾਅਦ ਉਹਨਾਂ ਨੇ ਲੰਗਰ 'ਤੇ ਸ਼ਰਾਬ ਡੋਲ੍ਹ ਦਿੱਤੀ। ਇਸ ਦੌਰਾਨ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ ਅਤੇ ਹੁਣ ਇਸ ਦੋਸ਼ 'ਚ ਮਾਮਲਾ ਦਰਜ ਕਰ ਲਿਆ ਹੈ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।
ਜਾਣੋ ਪੂਰਾ ਮਾਮਲਾ
ਦੱਸ ਦਈਏ ਕਿ ਇਹ ਮਾਮਲਾ ਲੁਧਿਆਣਾ ਚੰਡੀਗੜ੍ਹ ਰੋਡ 'ਤੇ ਸਥਿਤ ਕਟਾਣੀ ਕਲਾਂ ਦਾ ਹੈ। ਦਰਅਸਲ ਕਟਾਣੀ ਕਲਾਂ ਦੇ ਟੈਕਨੀਕਲ ਕਾਲਜ 'ਚ ਪੜ੍ਹਦੇ ਆਰਥੋਪੀਡਿਕ ਅਤੇ ਲਾਈਬੇਰੀਅਨ ਵਿਦਿਆਰਥੀ ਜੋ ਕਿ 18 ਨਵੰਬਰ ਨੂੰ ਗੁਆਂਢ 'ਚ ਰਹਿੰਦੇ ਆਪਣੇ ਦਾਦਾ ਗੁਰਪ੍ਰੀਤ ਸਿੰਘ ਦੀ ਮੌਤ ਹੋਣ ਕਾਰਨ ਪਿੰਡ ਕਟਾਣੀ ਕਲਾ 'ਚ ਕਿਰਾਏ ਦੇ ਮਕਾਨ 'ਚ ਰਹਿੰਦੇ ਸਨ। ਘਰ 'ਚ ਸੋਮਵਾਰ ਦੀ ਰਾਤ ਨੂੰ ਸਹਿਜ ਪਾਠ ਦਾ ਪ੍ਰਸ਼ਾਦ ਰੱਖਿਆ ਗਿਆ ਸੀ ਜਦੋਂ ਗੁਰਪ੍ਰੀਤ ਦੇ ਘਰ ਲੰਗਰ ਤਿਆਰ ਕੀਤਾ ਜਾ ਰਿਹਾ ਸੀ ਤਾਂ ਸ਼ਰਾਬ ਪੀ ਰਹੇ ਇਕ ਐਨਆਰਆਈ ਵਿਦਿਆਰਥੀ ਨੇ ਉਸ ਦੇ ਘਰ 'ਤੇ ਸ਼ਰਾਬ ਦਾ ਗਲਾਸ ਸੁੱਟ ਦਿੱਤਾ, ਜਿਸ ਨਾਲ ਉਸ ਦੇ ਲੰਗਰ 'ਤੇ ਡਿੱਗਣ ਕਾਰਨ ਗੁਰਪ੍ਰੀਤ ਅਤੇ ਐਨਆਰਆਈ ਵਿਦਿਆਰਥੀ ਵਿਚਕਾਰ ਲੜਾਈ ਸ਼ੁਰੂ ਹੋ ਗਈ।
ਇਹ ਵੀ ਪੜ੍ਹੋ: Punjab Breaking Live Updates: ਮਾਨਸਾ ਦੀ ਜ਼ਿਲ੍ਹਾ ਅਦਾਲਤ 'ਚ ਅੱਜ ਹੋਵੇਗੀ ਸਿੱਧੂ ਮੂਸੇਵਾਲਾ ਕਤਲ ਕੇਸ ਦੀ ਸੁਣਵਾਈ, ਇੱਥੇ ਜਾਣੋ ਵੱਡੀਆਂ ਖਬਰਾਂ
https://zeenews.india.com/hindi/zeephh/chandigarh/live-updates/punjab-br...
ਇਸ ਤੋਂ ਬਾਅਦ ਪਿੰਡ ਦੇ ਕੁਝ ਲੋਕਾਂ ਨੇ ਸੋਸ਼ਲ ਮੀਡੀਆ 'ਤੇ ਪੋਸਟ ਕੀਤਾ ਕਿ ਇੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵੀ ਹੋਈ ਹੈ। ਕਟਾਣੀ ਦੇ ਡੀ.ਐਸ.ਪੀ ਇੰਡਸਟਰੀਅਲ ਏਰੀਆ ਅਤੇ ਥਾਣਾ ਕੂੰਮ ਅਤੇ ਕਟਾਣੀ ਦੀ ਪੁਲਿਸ ਪੀਸੀਆਰ ਦਸਤੇ ਨੇ ਰਾਤ 3 ਵਜੇ ਵਿਦੇਸ਼ੀ ਵਿਦਿਆਰਥੀ ਨੂੰ ਘੇਰ ਲਿਆ ਅਤੇ ਕਮਰੇ ਵਿੱਚ ਲੁਕੇ ਐਨ.ਆਰ.ਆਈ. ਨੂੰ ਵੀ ਬਾਹਰ ਕੱਢ ਕੇ ਥਾਣੇ 'ਚ ਬੰਦ ਕਰ ਦਿੱਤਾ ਗਿਆ ਹੈ, ਜਿਸ ਕਾਰਨ ਪੁਲਿਸ ਨੇ ਅਣਪਛਾਤੇ ਐਨਆਰਆਈ ਵਿਦਿਆਰਥੀ ਖ਼ਿਲਾਫ਼ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮਾਮਲਾ ਦਰਜ ਕਰ ਲਿਆ ਹੈ। ਸ਼ਰਾਬ ਸੁੱਟਣ ਵਾਲੇ ਵਿਦਿਆਰਥੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪਿੰਡ ਕਟਾਣੀ ਵਿੱਚ ਬੰਦੀ ਬਣਾਏ ਗਏ ਐਨਆਰਆਈ ਵਿਦਿਆਰਥੀ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ।