Ajnala News/ਭਰਤ ਸ਼ਰਮਾ: ਪੰਜਾਬ ਵਿੱਚ ਲੁੱਟ-ਖੋਹ ਦੀਆਂ ਘਟਨਾਵਾਂ ਵੱਧ ਰਹੀਆਂ ਹਨ। ਅੱਜ ਤਾਜਾ ਮਾਮਲਾ ਪੰਜਾਬ ਦੇ ਜ਼ਿਲ੍ਹੇ ਅਜਨਾਲਾ ਤੋਂ ਸਾਹਮਣੇ ਆਇਆ ਹੈ।  ਦਰਅਸਲ ਅਜਨਾਲਾ ਸ਼ਹਿਰ ਅੰਦਰ ਅੱਜ ਸਵੇਰੇ ਕਰੀਬ 5 ਵਜੇ ਤਿੰਨ ਲੁਟੇਰਿਆਂ ਵੱਲੋਂ ਇੱਕ ਕਰਿਆਨਾ ਵਪਾਰੀ ਦੇ ਘਰੋਂ ਪਿਸਤੌਲ ਦੀ ਨੋਕ ਤੇ ਲੱਖਾਂ ਰੁਪਏ ਦੀ ਨਗਦੀ ਅਤੇ ਗਹਿਣੇ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ ਉੱਥੇ ਹੀ ਘਟਨਾ ਸਬੰਧੀ ਪਤਾ ਲੱਗਦਾ ਸੀ ਡੀਐਸਪੀ ਅਜਨਾਲਾ ਰਾਜਕੁਮਾਰ ਨੇ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਅਤੇ ਉੱਥੇ ਹੀ ਆਲੇ ਦੁਆਲੇ ਦੇ ਪੁਲਿਸ ਵੱਲੋਂ ਸੀਸੀਟੀਵੀ ਕੈਮਰੇ ਵੀ ਖੰਗਾਲੇ ਜਾ ਰਹੇ ਹੈ।


COMMERCIAL BREAK
SCROLL TO CONTINUE READING

ਕਰਿਆਨਾ ਵਪਾਰੀ ਸੁਰਿੰਦਰਪਾਲ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਜਦ ਉਹ ਸਵੇਰੇ 5 ਵਜੇ ਆਪਣੀ ਦੁਕਾਨ ਵੱਲ ਨੂੰ ਚੱਲਿਆ ਸੀ ਤਾਂ ਘਰ ਦੇ ਬਾਹਰ ਹੀ ਤਿੰਨ ਲੁਟੇਰਿਆਂ ਨੇ ਉਸਨੂੰ ਰੋਕ ਕੇ ਘਰ ਅੰਦਰ ਲਿਜਾ ਕੇ ਪਹਿਲਾਂ ਪਿਸਤੌਲ ਮੂੰਹ ਵਿੱਚ ਪਾਇਆ ਤੇ ਬਾਅਦ ਵਿਚ ਮੇਰੇ ਅਤੇ ਮੇਰੀ ਪਤਨੀ ਦੇ ਮੂੰਹ ਤੇ ਟੇਪ ਲਪੇਟ ਦਿੱਤੀ ਤੇ ਘਰ ਦੀਆਂ ਅਲਮਾਰੀਆਂ ਵਿੱਚ ਪਏ ਲਗਭਗ 25 ਲੱਖ ਰੁਪਏ ਅਤੇ ਲਗਭਗ 25-30 ਲੱਖ ਰੁਪਏ ਮੁੱਲ ਦੇ ਗਹਿਣੇ ਲੁੱਟ ਕੇ ਫਰਾਰ ਹੋ ਗਏ ਉਹਨਾਂ ਪੁਲਿਸ ਕੋਲੋਂ ਮੰਗ ਕੀਤੀ ਕਿ ਜਲਦ ਤੋਂ ਜਲਦ ਇਹਨਾਂ ਦੋਸ਼ੀਆਂ ਨੂੰ ਕਾਬੂ ਕੀਤਾ ਜਾਵੇ।


ਇਹ ਵੀ ਪੜ੍ਹੋ: Barnala Crime News: ਭਦੌੜ 'ਚ ਲੁੱਟ ਦੀ ਵੱਡੀ ਵਾਰਦਾਤ! ਵਪਾਰੀ ਤੋਂ ਲੱਖ ਰੁਪਏ ਦੀ ਨਕਦੀ ਲੈ ਕੇ ਹੋਏ ਫਰਾਰ

ਇਸ ਮੌਕੇ ਡੀਐਸਪੀ ਅਜਨਾਲਾ ਰਾਜ ਕੁਮਾਰ ਨੇ ਕਿਹਾ ਕਿ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਹਨ ਜਲਦ ਹੀ ਇਹਨਾਂ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ।


ਇਹ ਵੀ ਪੜ੍ਹੋ: Jalandhar Firing News: CIA ਟੀਮ ਛਾਪੇਮਾਰੀ ਕਰਨ ਗਈ ਤਾਂ ਬਦਮਾਸ਼ਾਂ ਨੇ ਚਲਾਈਆਂ ਗੋਲੀਆਂ, ਇੱਕ ਜ਼ਖ਼ਮੀ