Amritsar Firing News:  ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ 'ਚ ਸ਼ੁੱਕਰਵਾਰ ਰਾਤ 12 ਵਜੇ ਦੇ ਕਰੀਬ ਇਕ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਹੱਤਿਆ ਨੂੰ ਅੰਜਾਮ ਦੇਣ ਵਾਲੇ ਚਾਰ ਨੌਜਵਾਨ ਬਾਈਕ 'ਤੇ ਆਏ ਸਨ ਜਿਸ ਸਮੇਂ ਗੋਲੀਆਂ ਚਲਾਈਆਂ ਗਈਆਂ, ਉਸ ਸਮੇਂ ਮ੍ਰਿਤਕ ਦੇ ਹੱਥ 'ਚ 3 ਸਾਲ ਦੀ ਬੱਚੀ ਵੀ ਸੀ ਪਰ ਪਿਤਾ ਨੇ ਉਸ ਨੂੰ ਕਾਰ 'ਚ ਪਾ ਕੇ ਉਸ ਦੀ ਜਾਨ ਬਚਾਈ। ਇਸ ਤੋਂ ਬਾਅਦ ਉਸ ਦੀ ਮੌਤ ਹੋ ਗਈ। ਪੁਲਿਸ ਨੇ ਪਤਨੀ ਦੇ ਬਿਆਨਾਂ ਦੇ ਆਧਾਰ 'ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


COMMERCIAL BREAK
SCROLL TO CONTINUE READING

ਮ੍ਰਿਤਕ ਦੀ ਪਛਾਣ ਰਾਮਸ਼ਰਨ ਵਾਸੀ ਜੰਡਿਆਲਾ ਗੁਰੂ ਗਊਸ਼ਾਲਾ ਰੋਡ ਵਜੋਂ ਹੋਈ ਹੈ। ਮ੍ਰਿਤਕ ਦੀ ਪਤਨੀ ਮਨੀ ਨੇ ਪੁਲਿਸ ਨੂੰ ਦੱਸਿਆ ਕਿ ਪਤੀ ਰਾਮਸ਼ਰਨ ਮਜ਼ਦੂਰੀ ਦਾ ਕੰਮ ਕਰਦਾ ਸੀ। ਰਾਤ ਸਮੇਂ ਉਹ ਆਪਣੀ ਛੋਟੀ ਲੜਕੀ ਨਾਲ ਵਾਰਡ ਨੰਬਰ 7 ਵਿੱਚ ਆਪਣੇ ਭਰਾ ਸਤਪਾਲ ਸਿੰਘ ਦੇ ਘਰ ਗਿਆ ਹੋਇਆ ਸੀ। ਉਹ ਕਾਰ ਐਚ.ਆਰ.02-ਪੀ-2842 ਜੈਨ ਵਿੱਚ ਵਾਪਸ ਘਰ ਆਇਆ। ਕਾਰ ਦੀ ਆਵਾਜ਼ ਸੁਣ ਕੇ ਉਸ ਨੇ ਦਰਵਾਜ਼ਾ ਖੋਲ੍ਹਿਆ।


ਇਹ ਵੀ ਪੜ੍ਹੋ: Punjab News: ਸੰਗਰੂਰ 'ਚ ਗੁੰਡਾਗਰਦੀ! ਤਿੰਨ ਨਕਾਬਪੋਸ਼ਾਂ ਨੇ 28 ਸਾਲਾ ਨੌਜਵਾਨ 'ਤੇ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਹਮਲਾ

ਮਨੀ ਅਨੁਸਾਰ ਪਤੀ ਅਜੇ ਕਾਰ 'ਚ ਹੀ ਸੀ ਅਤੇ 3 ਸਾਲ ਦੀ ਬੇਟੀ ਵੀ ਉਸ ਦੀ ਗੋਦ 'ਚ ਸੀ, ਜਦੋਂ 2 ਮੋਟਰਸਾਈਕਲ 'ਤੇ 4 ਨੌਜਵਾਨ ਆਏ | ਦੋ ਨੌਜਵਾਨਾਂ ਦੇ ਹੱਥਾਂ ਵਿੱਚ ਪਿਸਤੌਲ ਸਨ। ਹਮਲਾਵਰਾਂ ਨੇ ਉਸ ਦੇ ਪਤੀ 'ਤੇ ਬਿਨਾਂ ਦੇਖੇ ਹੀ ਗੋਲੀਆਂ ਚਲਾ ਦਿੱਤੀਆਂ। ਜਦੋਂ ਮੋਟਰਸਾਈਕਲ ਸਵਾਰਾਂ ਨੇ ਪਿਸਤੌਲ ਤਾਣ ਲਈ ਤਾਂ ਰਾਮਸ਼ਰਨ ਸਮਝ ਗਿਆ ਕਿ ਉਹ ਉਸ ਨੂੰ ਮਾਰਨ ਆਏ ਹਨ।


ਇਹ ਵੀ ਪੜ੍ਹੋ: Simranjit Singh Mann News: ਪੰਜਾਬ 'ਚ ਹੜ੍ਹਾਂ ਕਾਰਨ ਕਈ ਪਿੰਡ ਹੋਏ ਪ੍ਰਭਾਵਿਤ, ਸਿਮਰਨਜੀਤ ਸਿਘ ਮਾਨ ਨੇ ਪੰਜਾਬ ਸਰਕਾਰ ਨੂੰ ਘੇਰਿਆ