Amritsar Latest News: ਪੰਜਾਬ ਵਿੱਚ ਚੱਲ ਰਹੇ ਹੜ੍ਹਾਂ ਦੇ ਸੰਕਟ ਦਰਮਿਆਨ ਭਾਰੀ ਬਾਰਿਸ਼ ਨੇ ਇੱਕ ਵਾਰ ਫਿਰ ਲੋਕਾਂ ਨੂੰ ਚਿੰਤਾ ਵਿੱਚ ਪਾ ਦਿੱਤਾ ਹੈ। ਇਸ ਦੌਰਾਨ ਸ਼ਨੀਵਾਰ ਨੂੰ ਦਿਨ ਭਰ ਪਏ ਮੀਂਹ ਕਾਰਨ ਸ਼ਹਿਰ ਦੇ ਹੈਰੀਟੇਜ, ਬੱਸ ਸਟੈਂਡ ਆਦਿ ਨਾਲ ਲੱਗਦੇ ਹਰ ਖੇਤਰ ਵਿੱਚ ਪਾਣੀ ਹੀ ਪਾਣੀ ਨਜ਼ਰ ਆਇਆ, ਉੱਥੇ ਹੀ ਸਿਵਲ ਹਸਪਤਾਲ ਦੇ ਬਾਹਰ ਰਾਹਗੀਰਾਂ ਦੀਆਂ ਗੱਡੀਆਂ ਵੀ ਮੀਂਹ ਦੇ ਪਾਣੀ ਵਿੱਚ ਡੁੱਬ ਗਈਆਂ, ਜਿਨ੍ਹਾਂ ਨੂੰ ਕਾਫੀ ਮੁਸ਼ੱਕਤ ਤੋਂ ਬਾਅਦ ਬਾਹਰ ਕੱਢਿਆ ਗਿਆ।


COMMERCIAL BREAK
SCROLL TO CONTINUE READING

ਦੂਜੇ ਪਾਸੇ ਅੰਮ੍ਰਿਤਸਰ ਦੇ ਵਿੱਚ ਡਰੇਨ ਦੇ ਓਵਰ ਫਲੋ ਹੋਣ ਕਾਰਨ ਪਾਣੀ ਲੋਕਾਂ ਦੇ ਘਰਾਂ ਦੇ ਵਿੱਚ ਵੜ ਗਿਆ। ਅੰਮ੍ਰਿਤਸਰ ਦੀਆਂ ਕੁਝ ਕਲੋਨੀਆਂ ਹੁਣ ਨਹਿਰੀ ਪਾਣੀ ਦੀ ਲਪੇਟ ਵਿੱਚ ਆ ਗਈਆਂ ਹਨ। ਅੰਮ੍ਰਿਤਸਰ ਦੀ ਕੱਥੂਨੰਗਲ ਨਹਿਰ ਵਿੱਚ ਪਾੜ ਪੈਣ ਕਾਰਨ ਸ਼ਹਿਰ ਦੇ ਬਾਈਪਾਸ ਵਿੱਚੋਂ ਲੰਘਦੀ ਤੁੰਗ ਢਾਬ ਡਰੇਨ ਵਿੱਚੋਂ ਪਾਣੀ ਓਵਰਫਲੋ ਹੋ ਗਿਆ ਹੈ, ਜਿਸ ਨਾਲ ਸ਼ਹਿਰ ਦੇ ਮਜੀਠਾ ਰੋਡ ਬਾਈਪਾਸ ’ਤੇ ਸੰਧੂ ਐਨਕਲੇਵ ਸਮੇਤ ਨੇੜਲੀਆਂ ਕਲੋਨੀਆਂ ਪਾਣੀ ਵਿੱਚ ਡੁੱਬ ਗਈਆਂ ਹਨ। ਪਾਣੀ ਦਾ ਪੱਧਰ ਉੱਚਾ ਨਹੀਂ ਹੈ ਪਰ ਵਹਾਅ ਕਾਫ਼ੀ ਤੇਜ਼ ਹੈ।


ਇਹ ਵੀ ਪੜ੍ਹੋ:  Punjab News: BSF ਨੇ ਡਰੋਨ ਰਾਹੀਂ ਪਾਕਿਸਤਾਨ ਤੋਂ ਆਈ 3 ਕਿਲੋ 770 ਗ੍ਰਾਮ ਹੈਰੋਇਨ ਕੀਤੀ ਬਰਾਮਦ

ਮਜੀਠਾ ਬਾਈਪਾਸ ਵਿਖੇ ਸੰਦੂ ਕਲੋਨੀ ਦੇ ਵਿੱਚ ਵੀ ਇਹ ਪਾਣੀ ਜਾ ਵੜਿਆ ਹੈ। ਇਹ ਡਰੇਨ ਦਾ ਗੰਦੇ ਨਾਲੇ ਦਾ ਪਾਣੀ ਹੈ ਕਿਹਾ ਜਾ ਰਿਹਾ ਹੈ।  ਬਟਾਲੇ ਦੇ ਕੱਥੂ ਨੰਗਲ ਨਹਿਰ ਵਿੱਚ ਪਾਣੀ ਆ ਚੁੱਕਾ ਸੀ ਜਿਸ ਤੋਂ ਬਾਅਦ ਇਹ ਪਾਣੀ ਅੰਮ੍ਰਿਤਸਰ ਦੇ ਬਾਈਪਾਸ ਇਲਾਕੇ ਦੇ ਕਈ ਘਰਾਂ ਦੇ ਵਿੱਚ ਵੜ ਗਿਆ ਪਰ ਲੋਕਾਂ ਨੇ ਮੁਸ਼ੱਕਤ ਦੇ ਨਾਲ ਖੁਦ ਹੀ ਬੰਨ੍ਹ ਮਾਰ ਕੇ ਉਸ ਨੂੰ ਰੋਕ ਲਿਆ। 


ਜ਼ਿਕਰਯੋਗ ਹੈ ਕਿ ਬਾਰਸ਼ ਕਾਰਨ ਜਿੱਥੇ ਇੱਕ ਪਾਸੇ ਰਾਵੀ ਦਰਿਆ ਦੇ ਪਾਣੀ ਦਾ ਪੱਧਰ ਵਧਣ ਦਾ ਖਤਰਾ ਬਣਿਆ ਹੋਇਆ ਹੈ, ਉੱਥੇ ਹੀ ਦੂਜੇ ਪਾਸੇ ਇਸ ਦੌਰਾਨ ਸ਼ਹਿਰ ਵਿੱਚ ਜਨਜੀਵਨ ਵੀ ਹਫੜਾ-ਦਫੜੀ ਵਾਲਾ ਦੇਖਣ ਨੂੰ ਮਿਲਿਆ। ਸ਼ਹਿਰ ਦੀਆਂ ਭੀੜੀਆਂ ਸੜਕਾਂ 'ਤੇ ਵਾਹਨ ਚਾਲਕ ਫਸੇ ਹੋਏ ਦੇਖੇ ਗਏ। ਤੇਜ਼ ਹਨੇਰੀ ਦੇ ਨਾਲ ਪਏ ਮੀਂਹ ਨੇ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਿਵਾਈ, ਉੱਥੇ ਹੀ ਇਸ ਨੇ ਲੋਕਾਂ ਦੀ ਚਿੰਤਾ ਵੀ ਵਧਾ ਦਿੱਤੀ ਹੈ। ਦੋ ਦਿਨ ਪਹਿਲਾਂ ਪਏ ਮੀਂਹ ਤੋਂ ਬਾਅਦ ਜਿੱਥੇ ਗਰਮੀ ਕਾਰਨ ਲੋਕਾਂ ਦਾ ਬੁਰਾ ਹਾਲ ਸੀ, ਉੱਥੇ ਹੀ ਅੱਜ ਦੀ ਬਾਰਿਸ਼ ਨੇ ਲੋਕਾਂ ਨੂੰ ਹੁੰਮਸ ਭਰੀ ਗਰਮੀ ਤੋਂ ਰਾਹਤ ਦਿੱਤੀ ਹੈ।


(ਪਰਮਬੀਰ ਸਿੰਘ ਔਲਖ ਦੀ ਰਿਪੋਰਟ)


ਇਹ ਵੀ ਪੜ੍ਹੋ: Ludhiana Viral Video: ਨਸ਼ੇ 'ਚ ਧੁੱਤ ਮਹਿਲਾ ਵੱਲੋਂ ਵੱਡਾ ਖੁਲਾਸਾ- ਮੈਡੀਕਲ ਸਟੋਰ 'ਤੇ ਸ਼ਰੇਆਮ ਵਿਕਦੈ ਨਸ਼ਾ! ਵੇਖੋ ਵੀਡੀਓ