Ludhiana Viral Video: ਨਸ਼ੇ 'ਚ ਧੁੱਤ ਮਹਿਲਾ ਵੱਲੋਂ ਵੱਡਾ ਖੁਲਾਸਾ- ਮੈਡੀਕਲ ਸਟੋਰ 'ਤੇ ਸ਼ਰੇਆਮ ਵਿਕਦੈ ਨਸ਼ਾ! ਵੇਖੋ ਵੀਡੀਓ
Advertisement
Article Detail0/zeephh/zeephh1793321

Ludhiana Viral Video: ਨਸ਼ੇ 'ਚ ਧੁੱਤ ਮਹਿਲਾ ਵੱਲੋਂ ਵੱਡਾ ਖੁਲਾਸਾ- ਮੈਡੀਕਲ ਸਟੋਰ 'ਤੇ ਸ਼ਰੇਆਮ ਵਿਕਦੈ ਨਸ਼ਾ! ਵੇਖੋ ਵੀਡੀਓ

Ludhiana Bus Stand Female Video:ਇਸ ਵੀਡੀਓ ਨੇ ਇਲਾਕਾ ਪੁਲਿਸ ਨੂੰ ਸਵਾਲਾਂ ਦੇ ਘੇਰੇ ਵਿੱਚ ਖੜ੍ਹਾ ਕਰ ਦਿੱਤਾ ਹੈ। ਜਵਾਹਰ ਨਗਰ ਇਲਾਕੇ ਵਿੱਚ ਖੁੱਲ੍ਹੇਆਮ ਚਿਟਾ ਵੇਚਿਆ ਜਾ ਰਿਹਾ ਹੈ। ਵੀਡੀਓ 'ਚ ਔਰਤ ਦੱਸਦੀ ਹੈ ਕਿ ਉਹ ਬੱਸ ਸਟੈਂਡ 'ਤੇ ਦੇਹ ਵਪਾਰ ਕਰਦੀ ਹੈ।

 

Ludhiana Viral Video: ਨਸ਼ੇ 'ਚ ਧੁੱਤ ਮਹਿਲਾ ਵੱਲੋਂ ਵੱਡਾ ਖੁਲਾਸਾ- ਮੈਡੀਕਲ ਸਟੋਰ 'ਤੇ ਸ਼ਰੇਆਮ ਵਿਕਦੈ ਨਸ਼ਾ! ਵੇਖੋ ਵੀਡੀਓ

Ludhiana Bus Stand Female Video: ਪੰਜਾਬ ਵਿੱਚ ਨਸ਼ੇ ਨਾਲ ਜੁੜੀਆਂ ਵੀਡੀਓ ਅਕਸਰ ਸੋਸ਼ਲ ਮੀਡਿਆ ਉੱਤੇ ਖ਼ੂਬ ਵਾਇਰਲ ਹੋ ਰਹੀਆਂ ਹਨ। ਇਕ ਅਜਿਹੀ ਹੀ ਵੀਡੀਓ ਲੁਧਿਆਣਾ ਤੋਂ ਸਾਹਮਣੇ ਆਈ ਜਿਸ ਵਿੱਚ ਇੱਕ (Ludhiana Bus Stand Female Video) ਔਰਤ ਨਸ਼ੇ ਵਿੱਚ ਦਿਖਾਈ ਦੇ ਰਹੀ ਹੈ। ਇਸ ਵੀਡੀਓ ਨੂੰ ਵੇਖ ਹਰ ਕੋਈ ਹੈਰਾਨ ਹੋ ਰਿਹਾ ਹੈ। ਦੱਸ ਦਈਏ ਕਿ ਇਹ ਵੀਡੀਓ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਬੱਸ ਸਟੈਂਡ ਦੇ ਬਾਹਰ ਦੀ ਹੈ ਅਤੇ ਇਸ ਵਿੱਚ ਔਰਤ ਧੁੱਤ ਨਸ਼ੇ 'ਚ ਧੁੱਤ ਦੇਖੀ ਗਈ, ਜਿਸ ਦੀ ਵੀਡੀਓ ਵਾਇਰਲ ਹੋ ਰਹੀ ਹੈ। 

ਇਸ ਵੀਡੀਓ ਨੇ ਇਲਾਕਾ ਪੁਲਿਸ ਨੂੰ ਸਵਾਲਾਂ ਦੇ ਘੇਰੇ ਵਿੱਚ ਖੜ੍ਹਾ ਕਰ ਦਿੱਤਾ ਹੈ। ਜਵਾਹਰ ਨਗਰ ਇਲਾਕੇ ਵਿੱਚ ਖੁੱਲ੍ਹੇਆਮ ਚਿੱਟਾ ਵੇਚਿਆ ਜਾ ਰਿਹਾ ਹੈ। ਵੀਡੀਓ 'ਚ ਔਰਤ ਦੱਸਦੀ ਹੈ ਕਿ ਉਹ ਬੱਸ ਸਟੈਂਡ 'ਤੇ ਦੇਹ ਵਪਾਰ ਕਰਦੀ ਹੈ। ਇਹ ਔਰਤ ਹੈਬੋਵਾਲ ਦੇ ਵਸਨੀਕ ਹੈ ਅਤੇ ਉਸ ਦੇ 3 ਬੱਚੇ ਹਨ।

ਇਹ ਵੀ ਪੜ੍ਹੋ: Punjab News: ਲੋਕਾਂ ਲਈ ਅਹਿਮ ਖ਼ਬਰ- ਪੰਜਾਬ ਦੀਆਂ ਤਹਿਸੀਲਾਂ ਵਿੱਚ ਅੱਜ ਨਹੀਂ ਹੋਵੇਗਾ ਕੋਈ ਕੰਮ, ਜਾਣੋ ਪੂਰਾ ਮਾਮਲਾ

ਔਰਤ ਨੇ ਦੱਸਿਆ ਕਿ ਨੌਜਵਾਨਾਂ ਨੇ ਉਸ ਨੂੰ ਚਿੱਟੇ ਦੀ ਦਲਦਲ ਵਿੱਚ ਧੱਕ ਦਿੱਤਾ ਹੈ। ਹੁਣ ਉਸ ਦੀ ਹਾਲਤ ਇਹ ਬਣ ਗਈ ਹੈ ਕਿ ਉਸ ਨੂੰ ਗਾਂਜਾ ਜਾਂ ਚਿੱਟਾ ਖਰੀਦਣ ਲਈ ਆਪਣਾ ਸਰੀਰ ਵੇਚਣਾ ਪੈਂਦਾ ਹੈ। ਵੀਡੀਓ 'ਚ ਔਰਤ ਨੇ ਸਰਕਾਰ ਨੂੰ ਕੰਨ ਫੜ ਕੇ ਅਪੀਲ ਕੀਤੀ ਹੈ ਕਿ ਉਸ ਨੂੰ ਨਸ਼ਿਆਂ ਦੀ ਦਲਦਲ ਤੋਂ ਬਚਾਇਆ ਜਾਵੇ ਤਾਂ ਜੋ ਉਹ ਆਪਣੇ ਪਰਿਵਾਰ ਸਮੇਤ ਵਧੀਆ ਜ਼ਿੰਦਗੀ ਜੀਅ ਸਕੇ।

ਇਹ ਵੀ ਪੜ੍ਹੋ:  Punjab News:  ਠੇਕੇ 'ਤੇ 10 ਕਿਲੇ ਲੈਕੇ ਕੀਤੀ ਮੱਕੀ ਦੀ ਖੇਤੀ, 'ਨਾ ਰਿਹਾ ਟਰੱਕ ਤੇ ਨਾ ਰਹੀ ਫ਼ਸਲ'; ਹੜ੍ਹ ਨਾਲ ਹੋਈ ਖ਼ਰਾਬ

ਇਸ ਵੀਡੀਓ ਰਾਹੀਂ  (Ludhiana Bus Stand Female Video) ਲੜਕੀ ਨੇ ਨਸ਼ਿਆਂ ਨੂੰ ਲੈ ਕੇ ਵੱਡੇ ਖੁਲਾਸੇ ਕੀਤੇ ਹਨ। ਲੜਕੀ ਨੇ ਦੱਸਿਆ ਹੈ ਕਿ ਮੈਡੀਕਲ ਸਟੋਰਾਂ ਤੋਂ ਆਮ ਨਸ਼ਾ ਮਿਲਦਾ ਹੈ । ਲੋਕਾਂ ਦਾ ਕਹਿਣਾ ਹੈ ਕਿ ਨਸ਼ਾ ਕਰ ਰਹੀ ਲੜਕੀ ਦੇਹ ਵਪਾਰ ਦਾ ਧੰਦਾ ਕਰਦੀ ਹੈ। ਪੁਲਿਸ ਵਲੋਂ ਢਿੱਲੀ ਕਾਰਵਾਈ ਨੂੰ ਲੈ ਕੇ ਸਵਾਲ ਖੜ੍ਹੇ ਕੀਤੇ ਗਏ ਹਨ। ਵਿਧਾਇਕ ਨੂੰ ਇਸ ਮਸਲੇ ਨੂੰ ਹੱਲ ਕਰਨ ਦੀ ਵੀ ਅਪੀਲ ਕੀਤੀ ਹੈ।

ਹਲਕਾ ਵਿਧਾਇਕ ਗੁਰਪ੍ਰੀਤ ਗੋਗੀ ਨੇ ਜਲਦ ਮਸਲਾ ਹੱਲ ਕਰਨ ਅਤੇ ਕਾਰਵਾਈ ਦਾ ਭਰੋਸਾ ਦਿੱਤਾ ਅਤੇ ਨਸ਼ਾ ਤਸਕਰਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਉਨ੍ਹਾਂ ਦੇ ਹਲਕੇ ਵਿੱਚ ਗ਼ਲਤ ਕੰਮ ਕਰਨ ਵਾਲੇ ਬਖਸ਼ੇ ਨਹੀਂ ਜਾਣਗੇ।।

Trending news