Jandiala Guru Firing/ਪਰਮਬੀਰ ਸਿੰਘ ਔਲਖ​ : ਜੰਡਿਆਲਾ ਗੁਰੂ 'ਚ ਗੋਲੀ ਚੱਲਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਵਾਰਦਾਤ ਵਿੱਚ ਦੋ ਮੋਬਾਈਲ ਫ਼ੋਨ ਤੇ 10 ਹਜ਼ਾਰ ਰੁਪਏ ਲੁੱਟੇ ਗਏ ਹਨ। ਦੱਸ ਦਈਏ ਕਿ ਇਹ ਘਟਨਾ ਪਿੰਡ ਬੰਡਾਲਾ ਨੇੜੇ ਵਾਪਰੀ ਹੈ ਜਿੱਥੇ ਦੇਰ ਰਾਤ ਕੁਝ ਨੌਜਵਾਨ ਕੰਮ ਤੋਂ ਪਰਤ ਰਹੇ ਸਨ। ਇਸ਼ ਦੌਰਾਨ ਮੋਟਰਸਾਈਕਲ ਸਵਾਰ ਤਿੰਨ ਨੌਜਵਾਨਾਂ ਨੇ ਉਨ੍ਹਾਂ ਨੂੰ ਪਿੱਛੇ ਤੋਂ ਰੋਕਣ ਦੀ ਕੋਸ਼ਿਸ਼ ਕੀਤੀ, ਜਦੋਂ ਉਹ ਨਾ ਰੁਕੇ ਤਾਂ ਉਨ੍ਹਾਂ ਅੱਗੇ ਆ ਕੇ ਉਨ੍ਹਾਂ 'ਤੇ ਤਲਵਾਰ ਨਾਲ ਵਾਰ ਕਰਕੇ ਐਕਟਿਵਾ ਦੀਆਂ ਲਾਈਟਾਂ ਤੋੜ ਦਿੱਤੀਆਂ ਅਤੇ ਦੋਵੇਂ ਹੇਠਾਂ ਡਿੱਗ ਗਏ। ਫਿਰ ਉਨ੍ਹਾਂ ਨੇ ਹਵਾ 'ਚ ਗੋਲੀ ਚਲਾ ਦਿੱਤੀ। ਉਸ 'ਤੇ ਤਲਵਾਰ ਨਾਲ ਹਮਲਾ ਕੀਤਾ ਗਿਆ ਅਤੇ ਉਸ ਨੂੰ ਬਹੁਤ ਕੁੱਟਿਆ।


COMMERCIAL BREAK
SCROLL TO CONTINUE READING

ਇਸ ਦੌਰਾਨ ਐਸ.ਐਚ.ਓ ਜੰਡਿਆਲਾ ਨੂੰ ਫੋਨ ਆਇਆ ਕਿ ਜਾਨੀਆ ਮੋਡ ਵਿਖੇ ਗੋਲੀਬਾਰੀ ਹੋਈ ਹੈ ਤੁਸੀਂ ਉਥੇ ਪਹੁੰਚ ਜਾਓ। ਜ਼ਖ਼ਮੀਆਂ ਨੂੰ ਗੱਡੀ ਵਿੱਚ ਪਾ ਕੇ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਮੌਕੇ 'ਤੇ ਜੰਡਿਆਲਾ ਦੇ ਐਸ.ਐਚ.ਓ ਵੀ ਪਹੁੰਚ ਗਏ। ਉਹ ਆਪਣੀ ਪੂਰੀ ਟੀਮ ਨਾਲ ਉਸ ਨਿੱਜੀ ਹਸਪਤਾਲ ਪਹੁੰਚੇ ਅਤੇ ਜ਼ਖਮੀਆਂ ਦਾ ਹਾਲ-ਚਾਲ ਪੁੱਛਿਆ ਅਤੇ ਉਨ੍ਹਾਂ ਤੋਂ ਸਾਰੀ ਜਾਣਕਾਰੀ ਲਈ।


ਇਹ ਵੀ ਪੜ੍ਹੋ:Jalandhar News: ਜਲੰਧਰ ਵਿੱਚ ਚੋਰਾਂ ਨੇ ਮੰਦਰ ਨੂੰ ਬਣਾਇਆ ਨਿਸ਼ਾਨਾ! ਕੰਧ ਤੋੜ ਕੇ ਮੰਦਰ ਦੇ ਅੰਦਰ ਹੋਇਆ ਦਾਖਲ


ਉਸ ਦੇ ਬਿਆਨ ਲਏ ਗਏ ਤਾਂ ਉਸ ਨੇ ਦੱਸਿਆ ਕਿ ਜਦੋਂ ਉਹ ਪਿੰਡ ਬੰਡਾਲਾ ਤੋਂ ਮਹਿੰਦੀ ਲਗਾ ਕੇ ਵਾਪਸ ਆ ਰਿਹਾ ਸੀ ਤਾਂ ਉਦੋਂ ਤੋਂ ਮੋਟਰਸਾਈਕਲ ਸਵਾਰ ਤਿੰਨ ਨੌਜਵਾਨਾਂ ਨੇ ਉਨ੍ਹਾਂ ਨੂੰ ਪਿੱਛੇ ਤੋਂ ਰੋਕਣ ਦੀ ਕੋਸ਼ਿਸ਼ ਕੀਤੀ, ਜਦੋਂ ਉਹ ਨਾ ਰੁਕੇ ਤਾਂ ਉਨ੍ਹਾਂ ਅੱਗੇ ਆ ਕੇ ਉਨ੍ਹਾਂ 'ਤੇ ਤਲਵਾਰ ਨਾਲ ਵਾਰ ਕਰਕੇ ਐਕਟਿਵਾ ਦੀਆਂ ਲਾਈਟਾਂ ਤੋੜ ਦਿੱਤੀਆਂ ਅਤੇ ਦੋਵੇਂ ਹੇਠਾਂ ਡਿੱਗ ਗਏ। ਫਿਰ ਉਨ੍ਹਾਂ ਨੇ ਹਵਾ 'ਚ ਗੋਲੀ ਚਲਾ ਦਿੱਤੀ। ਉਸ 'ਤੇ ਤਲਵਾਰ ਨਾਲ ਹਮਲਾ ਕੀਤਾ ਗਿਆ ਅਤੇ ਉਸ ਨੂੰ ਬਹੁਤ ਕੁੱਟਿਆ। ਉਨ੍ਹਾਂ ਕੋਲੋਂ ਦੋ ਮੋਬਾਈਲ ਫ਼ੋਨ ਅਤੇ 10 ਹਜ਼ਾਰ ਰੁਪਏ ਖੋਹ ਕੇ ਭੱਜਣ ਵਾਲੇ ਜ਼ਖ਼ਮੀਆਂ ਨੇ ਦੱਸਿਆ ਕਿ ਉਨ੍ਹਾਂ ਤਿੰਨਾਂ ਨੇ ਮੂੰਹ ਢਕੇ ਹੋਏ ਸਨ ਅਤੇ ਹਨੇਰਾ ਹੋਣ ਕਾਰਨ ਉਨ੍ਹਾਂ ਦੀ ਪਛਾਣ ਨਹੀਂ ਹੋ ਸਕੀ।


ਜਦੋਂ ਉਸ ਨੂੰ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਤਾਂ ਉਸ ਦਾ ਇਲਾਜ ਸ਼ੁਰੂ ਕਰ ਦਿੱਤਾ ਗਿਆ ਅਤੇ ਮੌਕੇ ’ਤੇ ਐਸ.ਐਚ.ਓ ਜੰਡਿਆਲਾ ਅਤੇ ਚੌਕੀ ਇੰਚਾਰਜ ਰਾਜਵੀਰ ਸਿੰਘ ਅਤੇ ਸਮੁੱਚੀ ਟੀਮ ਹਾਜ਼ਰ ਸੀ। ਜ਼ਖ਼ਮੀ ਦੇ ਬਿਆਨਾਂ ’ਤੇ ਚੌਕੀ ਇੰਚਾਰਜ ਨੇ ਕੇਸ ਦਰਜ ਕਰ ਲਿਆ ਹੈ ਅਤੇ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ।


ਇਹ ਵੀ ਪੜ੍ਹੋ:  Hoshiarpur News: PAP ਮੁਲਾਜ਼ਮਾਂ ਦੀ ਬੱਸ ਅਤੇ ਟ੍ਰਾਲੀ 'ਚ ਹੋਈ ਜ਼ਬਰਦਸਤ ਟੱਕਰ, 3 ਦੀ ਮੌਤ