Punjab IAS officer Resign: ਪੰਜਾਬ ਦੇ ਇੱਕ ਹੋਰ ਸੀਨੀਅਰ IAS ਅਫਸਰ ਨੇ ਦਿੱਤਾ ਅਸਤੀਫ਼ਾ
Punjab IAS officer Resign: ਪੰਜਾਬ ਦੇ ਇੱਕ ਹੋਰ ਸੀਨੀਅਰ IAS ਅਫਸਰ ਨੇ ਦਿੱਤਾ ਅਸਤੀਫ਼ਾ
Punjab IAS officer Resign/ਰੋਹਿਤ ਬਾਂਸਲ: ਇੱਕ ਪਾਸੇ ਜਿੱਥੇ ਲੋਕ ਸਭਾ ਚੋਣਾਂ ਦਾ ਐਲਾਨ ਹੋ ਚੁੱਕਿਆ ਹੈ, ਉੱਥੇ ਦੂਜੇ ਪਾਸੇ ਵੱਡੇ- ਵੱਡੇ ਲੀਡਰਾਂ ਦੇ ਵੱਲੋਂ ਵੀ ਦਲ ਬਦਲੀਆਂ ਕੀਤੀਆਂ ਜਾ ਰਹੀਆਂ ਹਨ। ਇਸੇ ਵਿਚਾਲੇ ਹੀ ਖਬਰਾਂ ਉੱਚ ਅਧਿਕਾਰੀਆਂ ਦੇ ਨਾਲ ਵੀ ਜੁੜੀਆਂ ਸਾਹਮਣੇ ਆ ਰਹੀਆਂ ਹਨ। ਪੰਜਾਬ ਦੀ ਸੀਨੀਅਰ ਆਈਏਐਸ ਅਫਸਰ ਪਰਮਪਾਲ ਕੌਰ ਤੋਂ ਬਾਅਦ ਇੱਕ ਹੋਰ ਸੀਨੀਅਰ ਆਈਏਐਸ ਅਫਸਰ ਕਰਨੈਲ ਸਿੰਘ ਦੇ ਵੱਲੋਂ ਵੀ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਗਿਆ ਹੈ।
ਜਾਣਕਾਰੀ ਇਹ ਹੈ ਕਿ ਕਰਨੈਲ ਸਿੰਘ ਦੇ ਵੱਲੋਂ ਆਪਣਾ ਅਸਤੀਫਾ ਪੰਜਾਬ ਦੇ ਮੁੱਖ ਸਕੱਤਰ ਨੂੰ ਭੇਜ ਦਿੱਤਾ ਗਿਆ ਹੈ। ਸੂਤਰਾਂ ਦੀ ਮੰਨੀਏ ਤਾਂ ਆਈਏਐਸ ਅਫਸਰ ਦੇ ਵੱਲੋਂ ਮੀਡੀਆ ਦੇ ਨਾਲ ਗੱਲਬਾਤ ਦੌਰਾਨ ਆਪਣੇ ਅਸਤੀਫੇ ਦੀ ਗੱਲ ਕਬੂਲ ਲਈ ਹੈ। ਕਰਨੈਲ ਸਿੰਘ 30 ਸਤੰਬਰ ਨੂੰ ਸੇਵਾਮੁਕਤ ਹੋ ਰਹੇ ਹਨ।
ਇਹ ਵੀ ਪੜ੍ਹੋ: Panchkula News: ਪੰਚਕੂਲਾ ਦੇ ਡੀਸੀ ਸੁਸ਼ੀਲ ਸਰਵਣ ਦਾ ਤਬਾਦਲਾ! ਜਾਣੋ ਕਾਰਨ
ਸਰਕਾਰੀ ਸੂਤਰਾਂ ਅਨੁਸਾਰ, ਸੀਨੀਅਰ ਆਈਏਐਸ ਅਫਸਰ ਕਰਨੈਲ ਸਿੰਘ, ਜਿਨ੍ਹਾਂ ਨੂੰ 30 ਜਨਵਰੀ 2024 ਨੂੰ ਕਪੂਰਥਲਾ ਦੇ ਡੀਸੀ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ, ਉਹਨਾਂ ਨੂੰ ਅਜੇ ਤੱਕ ਕੋਈ ਪੋਸਟਿੰਗ ਨਹੀਂ ਦਿੱਤੀ ਗਈ ਸੀ। ਪਤਾ ਲੱਗਿਆ ਹੈ ਕਿ, ਉਹ ਸਰਕਾਰ ਤੋਂ ਨਰਾਜ਼ ਚੱਲ ਰਹੇ ਸਨ।
ਇਹ ਵੀ ਪੜ੍ਹੋ: Faridkot Jail News: ਇੰਟਰਨੈੱਟ 'ਤੇ ਅਪਲੋਡ ਕੀਤੀ ਜੇਲ੍ਹ ਦੀ ਵੀਡੀਓ, ਜੇਲ੍ਹ ਪ੍ਰਸ਼ਾਸਨ ਉੱਤੇ ਸਵਾਲ