Punjab News: ਬਾਬਾ ਫ਼ਰੀਦ ਯੂਨੀਵਰਸਿਟੀ ਦੇ VC `ਤੇ ਹਾਈਕੋਰਟ ਦਾ ਪੰਜਾਬ ਸਰਕਾਰ ਨੂੰ ਨੋਟਿਸ!
Dr Rajeev Sood News: ਯੂਰੋਲੋਜਿਸਟ ਡਾਕਟਰ ਰਾਜੀਵ ਸੂਦ ਨੂੰ ਫਰੀਦਕੋਟ ਸਥਿਤ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ (ਬੀਐਫਯੂਐਚਐਸ) ਦਾ ਵਾਈਸ ਚਾਂਸਲਰ ਨਿਯੁਕਤ ਕੀਤਾ ਗਿਆ ਸੀ ਪਰ ਅਜੇ ਤੱਕ ਉਨ੍ਹਾਂ ਦੇ ਜੁਆਇਨ ਨਾ ਕਰਨ ਦਾ ਕਾਰਣ ਨਹੀਂ ਪਤਾ ਲੱਗ ਪਾਇਆ ਹੈ।
Punjab Baba Farid University Vice Chancellor News: ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਪੰਜਾਬ ਸਰਕਾਰ ਨੂੰ ਬਾਬਾ ਫ਼ਰੀਦ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦੇ ਮਾਮਲੇ 'ਤੇ ਨੋਟਿਸ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਨਿਯੁਕਤੀ ਦੇ ਬਾਵਜੂਦ ਡਾ: ਰਾਜੀਵ ਸੂਦ ਜੁਆਇਨ ਨਹੀਂ ਹੋਏ।
ਇਸ ਕਰਕੇ ਇਸ ਮਾਮਲੇ 'ਚ ਪੰਜਾਬ ਸਰਕਾਰ ਤੋਂ 10 ਅਕਤੂਬਰ ਤੱਕ ਜਵਾਬ ਮੰਗਿਆ ਗਿਆ ਹੈ। ਦੱਸ ਦਈਏ ਕਿ ਡਾ: ਰਾਜੀਵ ਸੂਦ ਦੀ ਨਿਯੁਕਤੀ 6 ਜੂਨ ਨੂੰ ਹੋਈ ਸੀ ਪਰ ਉਨ੍ਹਾਂ ਨੇ ਹੁਣ ਤੱਕ ਜੁਆਇਨ ਨਹੀਂ ਕੀਤਾ ਹੈ।
ਇਸ ਦੌਰਾਨ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦੀ ਅਸਾਮੀ ਖਾਲੀ ਹੋਣ ਕਾਰਨ ਯੂਨੀਵਰਸਿਟੀ ਦੇ ਕਈ ਅਹਿਮ ਕੰਮ ਰੁਕ ਗਏ ਹਨ। ਜਨਹਿਤ ਪਟੀਸ਼ਨ 'ਚ ਕਿਹਾ ਗਿਆ ਹੈ ਕਿ 6 ਜੂਨ ਨੂੰ ਬਾਬਾ ਫ਼ਰੀਦ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਵਜੋਂ ਡਾ: ਰਾਜੀਵ ਸੂਦ ਦੇ ਨਾਂਅ 'ਤੇ ਮੋਹਰ ਲੱਗੀ ਸੀ ਪਰ ਅਜੇ ਤੱਕ ਉਹ ਜੁਆਇਨ ਨਹੀਂ ਕੀਤੇ ਹਨ।
ਦੱਸਣਯੋਗ ਹੈ ਕਿ ਪਿਛਲੇ ਮਹੀਨੇ ਪੰਜਾਬ ਦੇ ਰਾਜਪਾਲ ਬਨਵਾਰੀਲਾਲ ਪੁਰੋਹਿਤ ਵੱਲੋਂ ਯੂਰੋਲੋਜਿਸਟ ਡਾਕਟਰ ਰਾਜੀਵ ਸੂਦ ਨੂੰ ਫਰੀਦਕੋਟ ਸਥਿਤ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ (ਬੀਐਫਯੂਐਚਐਸ) ਦਾ ਵਾਈਸ ਚਾਂਸਲਰ ਨਿਯੁਕਤ ਕੀਤਾ ਗਿਆ ਸੀ ਪਰ ਅਜੇ ਤੱਕ ਉਨ੍ਹਾਂ ਦੇ ਜੁਆਇਨ ਨਾ ਕਰਨ ਦਾ ਕਾਰਣ ਨਹੀਂ ਪਤਾ ਲੱਗ ਪਾਇਆ ਹੈ।
ਮਿਲੀ ਜਾਣਕਾਰੀ ਮੁਤਾਬਕ ਉਨ੍ਹਾਂ ਦੀ ਨਿਯੁਕਤੀ ਉਨ੍ਹਾਂ ਦੇ ਅਹੁਦਾ ਸੰਭਾਲਣ ਦੀ ਮਿਤੀ ਤੋਂ ਤਿੰਨ ਸਾਲਾਂ ਦੀ ਮਿਆਦ ਲਈ ਕੀਤੀ ਗਈ ਸੀ। ਇਹ ਵੀ ਦੱਸ ਦਈਏ ਕਿ ਡਾਕਟਰ ਰਾਜੀਵ ਸੂਦ ਨਵੀਂ ਦਿੱਲੀ ਦੇ ਪੀਜੀਆਈਐਮਈਆਰ-ਰਾਮ ਮਨੋਹਰ ਲੋਹੀਆ ਹਸਪਤਾਲ ਦੇ ਸਾਬਕਾ ਡੀਨ ਵੀ ਰਹਿ ਚੁੱਕੇ ਹਨ ਅਤੇ ਉਨ੍ਹਾਂ ਨੂੰ ਡਾਕਟਰੀ ਅਭਿਆਸ ਵਿੱਚ 40 ਸਾਲਾਂ ਤੋਂ ਵੱਧ ਦਾ ਤਜਰਬਾ ਹੈ। ਇਨ੍ਹਾਂ ਹੀ ਨਹੀਂ ਬਲਕਿ ਉਹ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਦੇ ਨਿਊਰੋਸਰਜਨ ਵੀ ਸਨ।
ਬਾਬਾ ਫ਼ਰੀਦ ਯੂਨੀਵਰਸਿਟੀ ਦੇ ਵੀਸੀ ਦੀ ਨਿਯੁਕਤੀ ਲਈ ਪੰਜਾਬ ਸਰਕਾਰ ਵੱਲੋਂ ਰਾਜਪਾਲ ਨੂੰ 5 ਨਾਮ ਭੇਜੇ ਗਏ ਸਨ। ਇਨ੍ਹਾਂ ਵਿੱਚ ਡਾਕਟਰ ਰਾਜੀਵ ਸੂਦ ਤੋਂ ਇਲਾਵਾ ਡਾਕਟਰ ਰਾਕੇਸ਼ ਸਹਿਗਲ, ਪ੍ਰੋਫੈਸਰ ਬਲਜਿੰਦਰ ਸਿੰਘ, ਡਾ: ਕੇ.ਕੇ.ਅਗਰਵਾਲ, ਅਤੇ ਪ੍ਰੋਫੈਸਰ ਜਗਦੀਸ਼ ਚੰਦਰ ਸ਼ਾਮਲ ਸਨ।
ਇਹ ਵੀ ਪੜ੍ਹੋ: Jalandhar Jail gang war: ਕਪੂਰਥਲਾ ਮਾਡਰਨ ਜੇਲ੍ਹ 'ਚ ਗੈਂਗਵਾਰ! 3 ਜ਼ਖ਼ਮੀ, ਇੱਕ ਦੀ ਮੌਤ