Batala News: ਪੰਜਾਬ ਵਿੱਚ ਵੀ ਕੂੜਾ ਪ੍ਰਬੰਧਨ ਇੱਕ ਚੁਣੌਤੀ ਬਣਦਾ ਜਾ ਰਿਹਾ ਹੈ, ਜੋ ਸਿਹਤ ਲਈ ਗੰਭੀਰ ਖਤਰਾ ਬਣ ਰਿਹਾ ਹੈ। ਇਸ ਸਬੰਧ ਵਿੱਚ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਵਿੱਚ ਕੂੜੇ ਦੀ ਸਮੱਸਿਆ ਦੇ ਨਿਪਟਾਰੇ  ਲਈ ਸਰਕਾਰ ਵੱਲੋਂ ਆਏ ਦਿਨ ਵੱਖਰ ਇੰਤਜ਼ਾਮ ਕੀਤੇ ਜਾਂਦੇ ਹਨ ਤਾਂ ਜੋ ਹਰ ਸ਼ਹਿਰ ਹਰ ਗਲੀ ਨੂੰ ਸਾਫ਼ ਰੱਖਿਆ ਜਾ ਸਕੇ। ਇਸ ਨਾਲ ਸ਼ਹਿਰ ਵਿੱਚ ਬਿਮਾਰੀਆਂ ਖ਼ਤਮ ਹੋ ਜਾਣਗੀਆਂ। ਅਕਸਰ ਦੇਖਿਆ ਜਾ ਰਿਹਾ ਹੈ ਕਿ ਕਈ ਥਾਵਾਂ ’ਤੇ ਕੂੜੇ ਦੇ ਢੇਰ ਵੀ ਵੱਧ ਰਹੇ ਹਨ ਇਸ ਨਾਲ ਨਜਿੱਠਣ ਲਈ ਸਰਕਾਰਾਂ ਲਗਾਤਾਰ ਕੰਨ ਕਰ ਰਹੀਆਂ ਹਨ।


COMMERCIAL BREAK
SCROLL TO CONTINUE READING

ਹਾਲ ਹਾ ਵਿੱਚ ਬਟਾਲਾ ਵਿੱਚ ਕੂੜੇ ਦੀ ਸਮੱਸਿਆ ਨੂੰ ਦੂਰ ਕਰਨ ਦੇ ਮੰਤਵ ਨਾਲ ਪੰਜਾਬ ਸਰਕਾਰ ਵੱਲੋਂ 15 ਛੋਟੇ ਹਾਥੀ ਅਤੇ 70 ਰਿਕਸ਼ਾ ਕਾਰਪਰੇਸ਼ਨ ਬਟਾਲਾ ਨੂੰ ਦਿੱਤੇ ਗਏ ਹਨ। ਇਸ ਨਾਲ ਹੁਣ ਪੂਰੇ ਸ਼ਹਰ ਵਿੱਚੋਂ ਕੂੜਾ ਚੁੱਕਿਆ ਜਾਵੇਗਾ ਅਤੇ ਸ਼ਹਿਰ ਦੀ ਸਫ਼ਾਈ ਸਹੀ ਢੰਗ ਨਾਲ ਹੋਵੇਗੀ।


ਇਹ ਵੀ ਪੜ੍ਹੋ: Nangal Bhakra Dam News: ਨੰਗਲ ਡੈਮ ਪੁਲ ਤੋਂ ਜਾਣ ਵਾਲੇੇ ਹੋ ਜਾਓ ਸਾਵਧਾਨ! 


ਇਸ ਮੌਕੇ ਬੋਲਦੇ ਐਮ ਐਲ ਏ  ਬਟਾਲਾ ਅਮਨ ਸ਼ੈਰ ਸਿੰਘ ਸ਼ੇਰੀ ਕਲਸੀ ਨੇ ਕਿਹਾ ਕਿ ਪੰਜਾਬ ਦੀ ਸਰਕਾਰ ਵੱਲੋਂ ਬਟਾਲਾ ਵਾਸੀਆਂ ਨੂੰ ਜੋ ਤੋਹਫ਼ਾ 15 ਛੋਟੇ ਹਾਥੀ ਅਤੇ 70 ਰਿਕਸ਼ੇ ਕਾਰਪਰੇਸ਼ਨ ਨੂੰ ਦਿੱਤੇ ਨੇ ਉਸ ਨਾਲ ਸ਼ਹਿਰ ਵਾਸਿਆ ਨੂੰ ਗੰਦਗੀ ਅਤੇ ਕੂੜੇ ਤੋਂ ਆ ਰਹੀ ਪ੍ਰੇਸ਼ਾਨੀ ਦੂਰ ਹੋਵੇਗੀ। ਹੁਣ ਹਰ ਛੋਟੀ ਤੋਂ ਛੋਟੀ ਗਲੀ ਮੁਹੱਲੇ ਵਿੱਚ ਇਹ ਰਿਕਸ਼ਾ ਜਾਵੇਗੀ ਤੇ ਕੂੜਾ ਚੁੱਕ ਕੇ ਬਾਹਰ ਲੈਕੇ ਆਵੇਗੀ। ਇਸ ਨਾਲ ਸ਼ਹਿਰ ਵਿੱਚ ਮੁਕੰਮਲ ਸਫਾਈ ਰਹੇਗੀ।


ਇਹ ਵੀ ਪੜ੍ਹੋ: Bathinda News: ਲੁੱਟਾਂ ਖੋਹਾਂ ਕਰਨ ਵਾਲੇ ਨੌਜਵਾਨ ਦਾ ਪੁਲਿਸ ਵੱਲੋਂ ਐਨਕਾਊਂਟਰ, ਹਸਪਤਾਲ ਦਾਖਲ

 (ਬਟਾਲਾ ਤੋਂ ਭੋਪਾਲ਼ ਸਿੰਘ ਦੀ ਰਿਪੋਰਟ)