Batala News: ਦੋ ਧਿਰਾਂ `ਚ ਹੋ ਰਹੀ ਲੜਾਈ ਨੂੰ ਛੁਡਵਾਉਣ ਵਾਲਾ ਹੀ ਬਣਿਆ ਹਮਲਾਵਰਾਂ ਦਾ ਨਿਸ਼ਾਨਾ! ਗੰਭੀਰ ਜ਼ਖ਼ਮੀ
Batala News: ਦੋ ਧਿਰਾਂ `ਚ ਹੋ ਰਹੀ ਲੜਾਈ ਨੂੰ ਛੁਡਵਾਉਣ ਵਾਲਾ ਹੀ ਬਣਿਆ ਹਮਲਾਵਰਾਂ ਦਾ ਨਿਸ਼ਾਨਾ ਬਣ ਗਿਆ। ਇਸ ਦੌਰਾਨ ਵਿਅਕਤੀ ਗੰਭੀਰ ਜ਼ਖ਼ਮੀ ਹੋਇਆ ਹੈ।
Batala News/ਬਟਾਲਾ ਤੋਂ ਭੋਪਾਲ ਸਿੰਘ: ਕਹਿੰਦੇ ਹਨ ਕਿ ਕਣਕ ਦੇ ਨਾਲ ਨਾਲ ਘੁੰਨ ਵੀ ਪੀਸਿਆ ਜਾਂਦਾ ਹੈ ਇਸੇ ਤਰਾਂ ਦਾ ਹੀ ਇਕ ਮਾਮਲਾ ਸਾਹਮਣੇ ਆਇਆ ਬਟਾਲਾ ਦੇ ਗਾਉਂਸਪੁਰਾ ਤੋਂ ਜਿਥੇ ਦੋ ਧਿਰਾਂ ਦਰਮਿਆਨ ਹੋ ਰਹੀ ਲੜਾਈ ਨੂੰ ਨੇੜੇ ਦੇ ਘਰ ਵਾਲਾ ਵਿਅਕਤੀ ਛੁਡਵਾਉਣ ਗਿਆ ਹੀ ਨਿਸ਼ਾਨਾ ਬਣ ਗਿਆ ਹਮਲਾਵਰਾਂ ਨੇ ਉਸਨੂੰ ਹੀ ਕਰ ਦਿੱਤਾ ਗੰਭੀਰ ਜ਼ਖਮੀ ਜਿਸ ਨੂੰ ਬਟਾਲਾ ਦੇ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਪੁਲਿਸ ਜਾਂਚ ਕਰ ਰਹੀ ਹੈ।
ਦਰਅਸਲ ਜ਼ਖ਼ਮੀ ਵਿਅਕਤੀ ਅਤੇ ਉਸਦੀ ਪਤਨੀ ਨੇ ਜਾਣਕਾਰੀ ਦਿੱਤੀ ਕਿ ਉਹਨਾਂ ਦੇ ਘਰ ਦੇ ਨੇੜੇ ਦੋ ਧਿਰਾਂ ਵਿੱਚ ਲੜਾਈ ਹੋ ਰਹੀ ਸੀ ਪਰ ਲੜਾਈ ਦਾ ਕਾਰਨ ਨਹੀਂ ਸੀ ਪਤਾ ਪਰ ਦੋਨਾਂ ਧਿਰਾਂ ਦੇ ਹੱਥਾਂ ਵਿੱਚ ਤੇਜਧਾਰ ਹਥਿਆਰ ਸਨ ਜਦੋਂ ਬਲਵਿੰਦਰ ਮਸੀਹ ਦੋਵਾਂ ਧਿਰਾਂ ਦੀ ਲੜਾਈ ਛੁਡਵਾਉਣ ਗਿਆ ਤਾਂ ਹਮਲਾਵਰਾਂ ਨੇ ਉਸ ਨੂੰ ਹੀ ਗੰਭੀਰ ਜ਼ਖ਼ਮੀ ਕਰ ਦਿੱਤਾ।
ਇਹ ਵੀ ਪੜ੍ਹੋ: Ludhiana Robbery News: ਵਿਆਹ 'ਤੇ ਜਾ ਰਹੇ ਪਰਿਵਾਰ ਨੂੰ ਬੰਦੂਕ ਦੀ ਨੋਕ 'ਤੇ ਬੰਧਕ ਬਣਾ ਕੇ ਲੁੱਟਿਆ ਸੋਨਾ
ਸਰਕਾਰੀ ਹਸਪਤਾਲ ਦੇ ਡਾਕਟਰ ਨੇ ਕਿਹਾ ਕਿ ਸਾਡੇ ਕੋਲ ਇੱਕ ਜ਼ਖ਼ਮੀ ਵਿਅਕਤੀ ਆਇਆ ਹੈ ਜਿਸ ਦੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਹੋਇਆ ਲੱਗਦਾ ਹੈ ਅਸੀਂ ਉਸਦਾ ਇਲਾਜ ਕਰ ਰਹੇ ਹਾਂ। ਓਥੇ ਹੀ ਪੁਲਿਸ ਅਧਿਕਾਰੀ ਦਾ ਕਹਿਣਾ ਸੀ ਕਿ ਇਤਲਾਹ ਮਿਲੀ ਸੀ ਝਗੜਾ ਹੋਇਆ ਹੈ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ
ਇਹ ਵੀ ਪੜ੍ਹੋ: Dasuya Firing News: ਦਸੂਹਾ ਦੇ ਬਜਾਜ ਸ਼ੋਅਰੂਮ 'ਚ ਫਾਇਰਿੰਗ, ਕੰਮ ਕਰਨ ਵਾਲੇ ਕਰਿੰਦੇ ਦੀ ਹੋਈ ਮੌਤ