Dasuya Firing News: ਦਸੂਹਾ ਦੇ ਬਜਾਜ ਸ਼ੋਅਰੂਮ 'ਚ ਫਾਇਰਿੰਗ, ਕੰਮ ਕਰਨ ਵਾਲੇ ਕਰਿੰਦੇ ਦੀ ਹੋਈ ਮੌਤ
Advertisement
Article Detail0/zeephh/zeephh2085343

Dasuya Firing News: ਦਸੂਹਾ ਦੇ ਬਜਾਜ ਸ਼ੋਅਰੂਮ 'ਚ ਫਾਇਰਿੰਗ, ਕੰਮ ਕਰਨ ਵਾਲੇ ਕਰਿੰਦੇ ਦੀ ਹੋਈ ਮੌਤ

Dasuya Firing News: ਦਸੂਹਾ ਦੇ ਬਜਾਜ ਸ਼ੋਅਰੂਮ 'ਚ ਫਾਇਰਿੰਗ ਦੀ ਖ਼ਬਰ ਮਿਲੀ ਹੈ। ਇਸ ਹਾਦਸੇ ਵਿੱਚ ਕੰਮ ਕਰਨ ਵਾਲੇ ਕਰਿੰਦੇ ਦੀ ਮੌਤ ਹੋ ਗਈ।

Dasuya Firing News: ਦਸੂਹਾ ਦੇ ਬਜਾਜ ਸ਼ੋਅਰੂਮ 'ਚ ਫਾਇਰਿੰਗ, ਕੰਮ ਕਰਨ ਵਾਲੇ ਕਰਿੰਦੇ ਦੀ ਹੋਈ ਮੌਤ

Dasuya Firing News/ਰਮਨ ਖੋਸਲਾ: ਪੰਜਾਬ ਵਿੱਚ ਕਤਲ ਫਾਇਰਿੰਗ ਅਤੇ ਅਪਰਾਧ ਨਾਲ ਜੁੜੀਆਂ ਘਟਨਾਵਾਂ ਵੱਧ ਰਹੀਆਂ ਹਨ। ਅੱਜ ਤਾਜਾ ਮਾਮਲਾ ਦਸੂਹਾ ਤੋਂ ਸਾਹਮਣੇ ਆਇਆ ਹੈ ਜਿੱਥੇ ਬਜਾਜ ਸ਼ੋਅਰੂਮ ਦੇ ਮਾਲਕ ਨੇ ਆਪਣੇ ਸ਼ੋਅਰੂਮ ਵਿੱਚ ਕੰਮ ਕਰਦੇ ਕਰਿੰਦੇ (ਕਰਮਚਾਰੀ) ਨੂੰ ਗੋਲੀ ਮਾਰ ਦਿੱਤੀ। ਨੌਜਵਾਨ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਪਛਾਣ ਜੋਗਿੰਦਰ ਸਿੰਘ ਵਾਸੀ ਪਿੰਡ ਉਡੜਾ ਵਜੋਂ ਹੋਈ ਹੈ।

ਇਹ ਵਾਰਦਾਤ ਹੁਸ਼ਿਆਰਪੁਰ ਦੇ ਦਸੂਹਾ ਵਿੱਚ ਵਾਪਰੀ ਹੈ। ਇਸ ਘਟਨਾ ਤੋਂ ਬਾਅਦ ਸ਼ੋਅਰੂਮ ਮਾਲਕ ਫਰਾਰ ਹੈ। ਮਾਮਲੇ ਸਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ।ਸ਼ੋਅਰੂਮ ਮਾਲਕ ਵੱਲੋਂ ਗੋਲੀ ਲੱਗਣ ਤੋਂ ਬਾਅਦ ਸੇਵਾਦਾਰ ਨੂੰ ਜ਼ਖ਼ਮੀ ਹਾਲਤ ਵਿੱਚ ਦਸੂਹਾ ਦੇ ਸਰਕਾਰੀ ਹਸਪਤਾਲ ਵਿੱਚ ਲਿਆਂਦਾ ਗਿਆ। ਜਦੋਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਤਾਂ ਸ਼ੋਅਰੂਮ ਮਾਲਕ ਆਪਣੀ ਥਾਰ ਕਾਰ ਛੱਡ ਕੇ ਉਥੋਂ ਭੱਜ ਗਿਆ। ਘਟਨਾ ਤੋਂ ਬਾਅਦ ਪੂਰਾ ਪਰਿਵਾਰ ਸਿਵਲ ਹਸਪਤਾਲ ਪਹੁੰਚ ਗਿਆ।

ਇਹ ਵੀ ਪੜ੍ਹੋ: Tarn Taran Clash News: ਸਿੱਖ ਜਥੇਬੰਦੀਆਂ ਤੇ ਮੇਲਾ ਪ੍ਰਬੰਧਕਾਂ ਵਿਚਾਲੇ ਹੋਈ ਝੜਪ; ਇੰਸਪੈਕਟਰ ਸਮੇਤ 10 ਜ਼ਖ਼ਮੀ

ਥਾਣਾ ਦਸੂਹਾ ਦੇ ਮੁਖੀ ਹਰਪ੍ਰੇਮ ਸਿੰਘ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਣ 'ਤੇ ਉਹ ਮੌਕੇ 'ਤੇ ਪਹੁੰਚੇ ਅਤੇ ਸਾਰੀ ਘਟਨਾ ਦਾ ਜਾਇਜ਼ਾ ਲਿਆ | ਜਿਸ ਤੋਂ ਬਾਅਦ ਉਕਤ ਏਜੰਸੀ ਦੇ ਮਾਲਕ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ। ਜਲਦ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਮਾਮਲਾ ਸੁਲਝਾ ਲਿਆ ਜਾਵੇਗਾ।

ਇਹ ਵੀ ਪੜ੍ਹੋ: Ferozepur News: ਇਨਸਾਨੀਅਤ ਸ਼ਰਮਸਾਰ; ਪੁਲਿਸ ਮੁਲਾਜ਼ਮ ਦੇ ਲਾਡਲੇ ਨੇ ਔਰਤ ਦੀ ਕੁੱਟਮਾਰ ਕਰਕੇ ਅਸ਼ਲੀਲ ਵੀਡੀਓ ਬਣਾਈ

ਪੁਲਿਸ ਨੇ ਕਤਲ ਦੇ ਦੋਸ਼ ਹੇਠ ਫਾਈਨਾਂਸ ਕੰਪਨੀ ਦੇ ਸੰਚਾਲਕ ਪਵਿੱਤਰ ਸਿਮਰਨ ਸਿੰਘ ਵਾਸੀ ਵਾਰਡ ਨੰਬਰ 7 ਦਸੂਹਾ ਖ਼ਿਲਾਫ਼ ਆਈਪੀਸੀ ਦੀ ਧਾਰਾ 302 ਅਤੇ 27/54/59 ਅਸਲਾ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ।

 

Trending news