Bathinda Firing News: ਪੰਜਾਬ ਵਿੱਚ ਆਏ ਦਿਨ ਫਾਇਰਿੰਗ ਅਤੇ ਲੁੱਟ-ਖੋਹ ਦੀਆਂ ਵਾਰਦਾਤਾਂ ਲਗਾਤਾਰ ਵੱਧ ਰਹੀਆਂ ਹਨ। ਅੱਜ ਤਾਜ਼ਾ ਮਾਮਲਾ ਬਠਿੰਡਾ (Bathinda Firing News) ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਹੋਟਲ ਵਿੱਚ ਵਿਆਹ ਸਮਾਗਮ ਦੌਰਾਨ ਗੋਲੀ ਚੱਲਣ ਕਾਰਨ ਹੜਕੰਪ ਮੱਚ ਗਿਆ। ਇਕੱਠ ਦੌਰਾਨ ਅਸਲਾ ਹੇਠਾਂ ਡਿੱਗਣ ਤੋਂ ਬਾਅਦ ਗੋਲੀ ਚੱਲੀ, ਜਿਸ ਨਾਲ ਇੱਕ ਔਰਤ ਜ਼ਖ਼ਮੀ ਹੋ ਗਈ। ਸੂਚਨਾ ਮਿਲਦੇ ਹੀ ਡੀਐਸਪੀ ਸਿਟੀ 2 ਮੌਕੇ ’ਤੇ ਪੁੱਜੇ। ਇਸ ਦੌਰਾਨ ਪੁਲਿਸ ਨੇ ਸੀਸੀਟੀਵੀ ਫੁਟੇਜ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।


COMMERCIAL BREAK
SCROLL TO CONTINUE READING

ਦਰਅਸਲ ਇਹ ਮਾਮਲਾ ਬਠਿੰਡਾ 'ਚ  (Bathinda Firing News) ਬੀਤੀ ਰਾਤ ਇੱਕ ਵਿਆਹ ਸਮਾਗਮ ਦੌਰਾਨ ਗੋਲੀ ਚੱਲਣ ਦਾ ਹੈ। ਬਠਿੰਡਾ ਤੋਂ ਗੋਨਿਆਣਾ ਰੋਡ 'ਤੇ ਸਥਿਤ ਇੱਕ ਨਿੱਜੀ ਮਸ਼ਹੂਰ ਮੈਰਿਜ ਪੈਲੇਸ 'ਚ ਦੇਰ ਰਾਤ ਇੱਕ ਵਿਆਹ ਸਮਾਗਮ ਚੱਲ ਰਿਹਾ ਸੀ, ਜਿਸ ਦੌਰਾਨ ਇਕ ਵਿਅਕਤੀ ਦੀ ਪਿਸਤੌਲ ਅਚਾਨਕ ਜ਼ਮੀਨ 'ਤੇ ਡਿੱਗ ਗਈ ਜਿਸ ਤੋਂ ਔਰਤ ਦੀ ਪਿੱਠ 'ਤੇ ਗੋਲੀ ਲੱਗ ਗਈ। 


ਇਹ ਵੀ ਪੜ੍ਹੋ: Karan Deol And Drisha Acharya Honeymoon: ਮਨਾਲੀ 'ਚ ਹਨੀਮੂਨ ਮਨਾ ਰਹੇ ਕਰਨ ਦਿਓਲ-ਦ੍ਰਿਸ਼ਾ ਅਚਾਰੀਆ, ਵੇਖੋ ਖੂਬਸੂਰਤ ਤਸਵੀਰਾਂ

ਕਿਹਾ ਜਾ ਰਿਹਾ ਹੈ ਕਿ ਪਹਿਲਾਂ ਤਾਂ ਔਰਤ ਨੂੰ ਪਤਾ ਹੀ ਨਹੀਂ ਲੱਗਾ ਕਿ ਉਸ ਨੂੰ ਗੋਲੀ ਲੱਗੀ ਹੈ ਪਰ ਬਾਅਦ 'ਚ ਪਤਾ ਲੱਗਣ 'ਤੇ ਔਰਤ ਨੂੰ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਇਸ ਸਬੰਧਿਤ ਮਾਮਲੇ ਦੀ ਘਟਨਾ ਸੀਸੀਟੀਵੀ ਵਿੱਚ ਵੀ ਕੈਦ ਹੋ ਗਈ ਹੈ।


ਇਸ ਪੂਰੇ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਸਬੰਧਤ ਡੀ.ਐਸ.ਪੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਇੱਕ ਸਮਾਗਮ ਦੌਰਾਨ ਗੋਲੀ ਚੱਲਣ ਨਾਲ ਔਰਤ ਜ਼ਖਮੀ ਹੋ ਗਈ ਸੀ, ਜਿਸ ਦੀ ਉਹ ਜਾਂਚ ਕਰ ਰਹੇ ਹਨ ਅਤੇ ਜਲਦੀ ਹੀ ਔਰਤ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਜਾਵੇਗੀ।


ਇਹ ਵੀ ਪੜ੍ਹੋ: Punjab News: ਅੰਮ੍ਰਿਤਸਰ ਪਹੁੰਚੇ ਥਲ ਸੈਨਾ ਮੁਖੀ ਜਨਰਲ ਮਨੋਜ ਪਾਂਡੇ, ਸ੍ਰੀ ਹਰਿਮੰਦਰ ਸਾਹਿਬ ਟੇਕਿਆ ਮੱਥਾ


ਗੌਰਤਲਬ ਹੈ ਕਿ ਬੀਤੇ ਮਹੀਨੇ ਅੰਮ੍ਰਿਤਸਰ ਦੇ ਪਿੰਡ ਘਰਿੰਡਾ ਵਿਖੇ ਇੱਕ ਵਿਆਹ ਸਮਾਗਮ 'ਚ ਡੀਜੇ 'ਤੇ ਭੰਗੜਾ ਪਾਉਣ ਨੂੰ ਲੈ ਕੇ ਰਿਸ਼ਤੇਦਾਰ ਆਪਸ ਵਿੱਚ ਲੜ ਪਏ ਅਤੇ ਇਸ ਦੌਰਾਨ ਗੋਲੀ ਚੱਲ ਪਈ। 

(ਕੁਲਦੀਪ ਬੀਰਾ ਦੀ ਰਿਪੋਰਟ)