Drink and Drive Challan: ਡਰਿੰਕ ਐਂਡ ਡਰਾਈਵ ਦਾ ਚਲਾਨ ਕਰਦੀ ਪੁਲਿਸ ਨੂੰ ਸ਼ਰਾਬੀ ਨੇ ਪਾਇਆ ਵਕਤ, ਸੜਕ `ਤੇ ਕੀਤਾ ਹੰਗਾਮਾ
Punjab News: ਡਰਿੰਕ ਐਂਡ ਡਰਾਈਵ ਦਾ ਚਲਾਨ ਕਰਦੀ ਪੁਲਿਸ ਨੂੰ ਸ਼ਰਾਬੀ ਨੇ ਵਕਤ ਪਾਇਆ , ਸੜਕ `ਤੇ ਕੀਤਾ ਹੰਗਾਮਾ
Punjab News/ਰਿਪੋਰਟ ਕੁਲਬੀਰ ਬੀਰਾ: ਬਠਿੰਡਾ ਟਰੈਫਿਕ ਪੁਲਿਸ ਵੱਲੋਂ ਰਾਤ ਸਮੇਂ ਵੱਖ-ਵੱਖ ਚੌਂਕਾਂ ਵਿੱਚ ਡਰਿੰਕ ਐਂਡ ਡਰਾਈਵ ਨੂੰ ਲੈ ਕੇ ਨਾਕੇ ਲਗਾਏ ਗਏ ਜਿਸ ਵਿੱਚ ਟੂ ਵੀਲਰ ਥਰੀ ਵੀਲਰ ਤੇ ਫੋਰ ਵੀਲਰ ਆਦਿ ਚਾਲਕਾਂ ਦੀ ਡਰਾਈਵ ਕਰਦੇ ਸਮੇਂ ਸ਼ਰਾਬ ਪੀਤੇ ਹੋਣ ਦੀ ਚੈਕਿੰਗ ਕੀਤੀ ਗਈ। ਇਸ ਦੌਰਾਨ ਜਦ ਇੱਕ ਮੋਟਰਸਾਈਕਲ ਸਵਾਰ ਨੂੰ ਰੋਕ ਕੇ ਪੁਲਿਸ ਨੇ ਮਸ਼ੀਨ ਰਾਹੀਂ ਅਲਕੋਹਲ ਚੈੱਕ ਕੀਤੀ ਤਾਂ ਸ਼ਰਾਬੀ ਨੇ ਹੰਗਾਮਾ ਖੜਾ ਕਰ ਦਿੱਤਾ। ਚੌਕ ਵਿੱਚ ਕਾਰ ਦੇ ਅੱਗੇ ਜਾ ਕੇ ਲੇਟ ਗਿਆ ਅਤੇ ਗਾਲੀ ਗਲੋਚ ਕਰਨ ਲੱਗਿਆ। ਪੁਲਿਸ ਨੇ ਮੌਕੇ ਖੜੀ 112 ਨੰਬਰ ਗੱਡੀ ਉੱਪਰ ਥਾਣੇ ਲੈ ਗਏ ਇਸ ਹੰਗਾਮੇ ਨੂੰ ਦੇਖ ਕੇ ਲੋਕਾਂ ਦਾ ਭਾਰੀ ਇਕੱਠ ਹੋ ਗਿਆ।
ਇਸ ਸਬੰਧ ਵਿੱਚ ਟਰੈਫਿਕ ਦੇ ਸਹਾਇਕ ਇੰਚਾਰਜ ਅਮਰੀਕ ਸਿੰਘ ਦਾ ਕਹਿਣਾ ਹੈ ਕਿ ਐਸਐਸਪੀ ਬਠਿੰਡਾ ਵੱਲੋਂ ਸਾਨੂੰ ਆਰਡਰ ਹੋਏ ਹਨ ਕਿ ਰਾਤ ਸਮੇਂ ਕੋਈ ਵੀ ਵਹੀਕਲ ਚਲਾਉਣ ਵਾਲੇ ਦੀ ਸ਼ਰਾਬ ਪੀਤੀ ਹੋਈ ਹੈ ਤਾਂ ਉਹਨਾਂ ਦੇ ਚਲਾਣ ਕੱਟੇ ਜਾਣ ਜਿਸ ਨੂੰ ਲੈ ਕੇ ਅੱਜ ਜਗ੍ਹਾ- ਜਗ੍ਹਾ ਨਾਕੇ ਲਗਾਏ ਗਏ ਸਨ। ਸਾਡੇ ਲੋਕਾਂ ਨੂੰ ਅਪੀਲ ਹੈ ਕਿ ਕਿਰਪਾ ਕਰਕੇ ਸ਼ਰਾਬ ਪੀ ਕੇ ਗੱਡੀ ਨਾ ਚਲਾਈ ਜਾਵੇ ਜਾਂ ਫਿਰ ਡਰਾਈਵਰ ਦਾ ਪ੍ਰਬੰਧ ਕਰ ਲਿਆ ਜਾਵੇ।
ਇਹ ਵੀ ਪੜ੍ਹੋ: Punjab News: CM ਭਗਵੰਤ ਮਾਨ 2487 ਨਵੇਂ ਭਰਤੀ ਹੋਏ ਨੌਜਵਾਨਾਂ ਨੂੰ ਸੌਂਪਣਗੇ ਨਿਯੁਕਤੀ ਪੱਤਰ
ਹਾਲ ਹੀ ਵਿੱਚ ਇਸ ਦਾ ਵੀਡੀਓ ਵੀ ਸਾਹਮਣੇ ਆਇਆ ਹੈ ਜਿਸ ਵਿੱਚ ਦੇਖ ਸਕਦੇ ਹੋ ਕਿ ਇੱਕ ਵਿਅਕਤੀ ਵਾਈਟ ਰੰਗ ਦੀ ਗੱਡੀ ਅੱਗੇ ਲੇਟਿਆ ਨਜਡਰ ਆ ਰਿਹੈ ਹੈ। ਇਸ ਸ਼ਰਾਬੀ ਵਿਅਕਤੀ ਨੇ ਸੜਕ ਜਾਮ ਕਰ ਦਿੱਤਾ ਅਤੇ ਬਹੁਤ ਗਾਲੀਆਂ ਕੱਢ ਰਿਹਾ ਹੈ। ਇਸ ਤੋਂ ਬਾਅਦ ਪੁਲਿਸ ਉਸਨੂੰ ਲੈ ਕੇ ਜਾਂਦੀ ਹੋਈ ਨਜ਼ਰ ਆ ਰਹੀ ਹੈ। ਇਸ ਤੋਂ ਬਾਅਦ ਪੁਲਿਸ ਨੇ ਉਸਦਾ ਮਸ਼ੀਨ ਰਾਹੀਂ ਅਲਕੋਹਲ ਚੈੱਕ ਕੀਤੀ ਤਾਂ ਸ਼ਰਾਬੀ ਨੇ ਹੰਗਾਮਾ ਖੜਾ ਕਰ ਦਿੱਤਾ। ਇਸ ਤੋਂ ਬਾਅਦ ਪੁਲਿਸ ਨੇ ਅਲਕੋਹਲ ਚੈੱਕ ਮਸ਼ੀਨ ਰਾਹੀਂ ਦੱਸਿਆ ਕਿ ਉਸ ਵਿਅਕਤੀ ਨੇ ਬਹੁਤ ਜ਼ਿਆਦੀ ਸ਼ਰਾਬ ਪੀਤੀ ਹੋਈ ਸੀ।
ਇਹ ਵੀ ਪੜ੍ਹੋ: PU Convocation 2024: ਪੰਜਾਬ ਯੂਨੀਵਰਸਿਟੀ ਵਿੱਚ 71ਵਾਂ ਸਾਲਾਨਾ ਸਮਾਗਮ, ਚੰਡੀਗੜ੍ਹ ਆਉਣਗੇ ਉਪ ਰਾਸ਼ਟਰਪਤੀ ਧਨਖੜ
ਡਰਿੰਕ ਐਂਡ ਡਰਾਈਵ 'ਤੇ ਕਿੰਨਾ ਹੁੰਦਾ ਹੈ ਚਲਾਨ
ਮੋਟਰ ਵਹੀਕਲ ਐਕਟ 2019 ਦੇ ਅਨੁਸਾਰ, ਭਾਰਤ ਵਿੱਚ ਡਰਿੰਕ ਐਂਡ ਡਰਾਈਵ ਗੈਰ-ਕਾਨੂੰਨੀ ਹੈ ਅਤੇ ਨਾਲ ਹੀ ਇੱਕ ਅਪਰਾਧ ਹੈ, ਜਿਸ ਲਈ 10,000 ਰੁਪਏ ਤੋਂ ਲੈ ਕੇ 15,000 ਰੁਪਏ ਤੱਕ ਦੇ ਜੁਰਮਾਨੇ ਜਾਂ ਜੇਲ੍ਹ ਜਾਂ ਦੋਵੇਂ ਦੀ ਵਿਵਸਥਾ ਹੈ।