Sunil Jakhar Health Problem News: ਪੰਜਾਬ ਭਾਜਪਾ ਇਕਾਈ ਦੇ ਪ੍ਰਧਾਨ ਸੁਨੀਲ ਜਾਖੜ ਅਬੋਹਰ ਵਿੱਚ ਇੱਕ ਸਿਆਸੀ ਪ੍ਰੋਗਰਾਮ ਵਿੱਚ ਪੁੱਜੇ ਹੋਏ ਸਨ। ਇਸ ਦੌਰਾਨ ਸਟੇਜ ਉਤੇ ਸੰਬੋਧਨ ਕਰਦੇ ਸਮੇਂ ਅਚਾਨਕ ਉਨ੍ਹਾਂ ਦੀ ਤਬੀਅਤ ਖਰਾਬ ਹੋ ਗਈ। ਸਟੇਜ ਉਤੇ ਲੜਖੜਾਉਂਦੇ ਹੋਏ ਭਾਜਪਾ ਪ੍ਰਧਾਨ ਸੁਨੀਲ ਜਾਖੜ ਦੀ ਵੀਡੀਓ ਵੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।


COMMERCIAL BREAK
SCROLL TO CONTINUE READING

ਇਹ ਵੀ ਪੜ੍ਹੋ : Raghav Chadha News: ਫਰਜ਼ੀ ਦਸਤਖ਼ਤ ਕਰਨ ਦੇ ਇਲਜ਼ਾਮ 'ਤੇ ਰਾਘਵ ਚੱਢਾ ਨੇ ਭਾਜਪਾ ਨੂੰ ਦਿੱਤੀ ਕਾਗਜਾਤ ਪੇਸ਼ ਕਰਨ ਦੀ ਚੁਣੌਤੀ


ਭਾਜਪਾ ਪ੍ਰਧਾਨ ਸਟੇਜ ਉਪਰ ਭਾਸ਼ਣ ਦਿੰਦੇ ਹੋਏ ਅਚਾਨਕ ਲੜਖੜਾਉਣ ਲੱਗ ਪਏ ਤੇ ਆਲੇ-ਦੁਆਲੇ ਵਰਕਰਾਂ ਨੇ ਇਕੱਠੇ ਹੋ ਕੇ ਉਨ੍ਹਾਂ ਨੂੰ ਸੰਭਾਲਿਆ। ਇਸ ਤਰ੍ਹਾਂ ਇਕ ਵਾਰ ਹਫੜਾ ਦਫੜੀ ਦਾ ਮਾਹੌਲ ਮਚ ਗਿਆ। ਇਸ ਦਰਮਿਆਨ ਐਬੂਲੈਂਸ ਲਿਆਉਣ ਦੀ ਗੱਲ ਕਹੀ ਗਈ। ਕੁਝ ਦੇਰ ਬਾਅਦ ਕਿਹਾ ਗਿਆ ਕਿ ਉਨ੍ਹਾਂ ਦੀ ਤਬੀਅਤ ਹੁਣ ਠੀਕ ਹੈ।  ਭਾਜਪਾ ਵਰਕਰਾਂ ਵਿੱਚ ਇਕਦਮ ਘਬਰਾਹਟ ਵਾਲਾ ਮਾਹੌਲ ਬਣ ਗਿਆ। ਇਕਦਮ ਵੱਡੀ ਗਿਣਤੀ ਵਿੱਚ ਵਰਕਰ ਇਕੱਠੇ ਹੋ ਗਏ ਅਤੇ ਸੁਨੀਲ ਜਾਖੜ ਨੂੰ ਸੰਭਾਲਿਆ। ਹਾਲਾਂਕਿ ਬਾਅਦ ਵਿੱਚ ਉਨ੍ਹਾਂ ਦੀ ਤਬੀਅਤ ਠੀਕ ਦੱਸੀ ਜਾ ਰਹੀ ਸੀ ਪਰ ਬਾਅਦ ਵਿੱਚ ਉਨ੍ਹਾਂ ਨੂੰ ਹਸਪਤਾਲ ਦਾਖ਼ਲ ਕਰਵਾ ਦਿੱਤਾ ਗਿਆ ਹੈ। ਜਿਥੇ ਡਾਕਟਰਾਂ ਦੀ ਟੀਮ ਉਨ੍ਹਾਂ ਦੀ ਮੈਡੀਕਲ ਚੈਕਿੰਗ ਕਰ ਰਹੇ ਹਨ।


ਕਾਬਿਲੇਗੌਰ ਹੈ ਕਿ ਬੀਤੇ ਦਿਨ ਸੁਨੀਲ ਜਾਖੜ ਨੇ ਅੰਮ੍ਰਿਤਸਰ ਵਿੱਚ ਹੜ੍ਹਾਂ ਤੋਂ ਬਾਅਦ ਪੰਜਾਬ ਵਿੱਚ ਪੈਦਾ ਹੋਏ ਹਾਲਾਤ ’ਤੇ ਡੂੰਘੀ ਚਿੰਤਾ ਜ਼ਾਹਿਰ ਕੀਤੀ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਸੀ ਕਿ ਪੰਜਾਬ ਕਾਂਗਰਸ ਨੇ ਆਤਮ ਸਮਰਪਣ ਕਰ ਦਿੱਤਾ ਹੈ ਪਰ ਪੰਜਾਬੀਆਂ ਨੇ ਆਤਮ ਸਮਰਪਣ ਨਹੀਂ ਕੀਤਾ ਤੇ ਭਾਜਪਾ ਪੰਜਾਬੀਆਂ ਨੂੰ ਅਜਿਹਾ ਕਦੇ ਨਹੀਂ ਕਰਨ ਦੇਵੇਗੀ। ਭਾਜਪਾ ਪੰਜਾਬ ਦੇ ਲੋਕਾਂ ਦੀਆਂ ਉਮੀਦਾਂ ’ਤੇ ਖਰੀ ਉਤਰੇਗੀ ਅਤੇ ਲੋਕਾਂ ਨੂੰ ਵੀ ਭਾਜਪਾ ਤੋਂ ਕਾਫੀ ਉਮੀਦਾਂ ਹਨ। ਉਨ੍ਹਾਂ ਨੇ ਕਿਹਾ ਕਿ ਭਾਜਪਾ ਵਰਕਰ ਲੋਕਾਂ ਦੇ ਘਰਾਂ ਤੱਕ ਮੁਸ਼ਕਲਾਂ ਸੁਣਨ ਲਈ ਦਸਤਕ ਦੇ ਰਹੇ ਹਨ। ਭਾਜਪਾ ਹਮੇਸ਼ਾ ਹੀ ਲੋੜਵੰਦ ਲੋਕਾਂ ਦੇ ਨਾਲ ਖੜ੍ਹੀ ਹੈ।


ਇਹ ਵੀ ਪੜ੍ਹੋ : Sidhu Moosewala Murder case: ਸਿੱਧੂ ਮੂਸੇਵਾਲਾ ਕਤਲ ਮਾਮਲੇ ਨਾਲ ਜੁੜਿਆ ਅਮਰੀਕਾ ਸਥਿਤ ਹਥਿਆਰਾਂ ਦਾ ਸਪਲਾਇਰ ਗ੍ਰਿਫਤਾਰ