Vegetables Rates Increase: ਪੰਜਾਬ ਵਿੱਚ ਪੈਟਰੋਲ ਤੇ ਡੀਜ਼ਲ ਦੇ ਰੇਟ ਵਧਣ ਅਤੇ ਬੱਸ ਕਿਰਾਇਆ ਵਧਣ ਕਾਰਨ ਮੱਧ ਵਰਗ ਨੂੰ ਵੱਡਾ ਝਟਕਾ ਲੱਗਿਆ ਸੀ। ਇਸ ਦਾ ਅਸਰ ਹੁਣ ਸਬਜ਼ੀਆਂ ਤੇ ਫਲਾਂ ਉਪਰ ਦੇਖਣ ਨੂੰ ਮਿਲ ਰਿਹਾ ਹੈ। ਸਬਜ਼ੀ ਉਤੇ ਮਹਿੰਗਾਈ ਦੀ ਵੱਡੀ ਮਾਰ ਪਈ ਹੈ। ਬਾਜ਼ਾਰ ਵਿੱਚ ਲਸਣ 400 ਰੁਪਏ ਪ੍ਰਤੀ ਕਿਲੋ ਵਿਕ ਰਿਹਾ ਹੈ ਤੇ ਪਿਆਜ ਜੋ ਕਿ ਕੁਝ ਦਿਨ ਪਹਿਲਾਂ 50 ਰੁਪਏ ਵਿਕ ਰਿਹਾ ਸੀ ਉਸ ਦਾ ਰੇਟ ਵਧ ਕੇ 60 ਰੁਪਏ ਕਿਲੋ ਹੋ ਗਿਆ ਹੈ।


COMMERCIAL BREAK
SCROLL TO CONTINUE READING

ਮਟਰ 160 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਰਿਹਾ ਹੈ। ਸ਼ਿਮਲਾ ਮਿਰਚ 120 ਕਿਲੋ ਤੋਂ ਪਾਰ ਹੋ ਗਈ ਹੈ। ਹੋਰ ਸਬਜ਼ੀਆਂ ਵਿੱਚ 10 ਤੋਂ 20 ਜਾਂ ਫਿਰ ਇਸ ਤੋਂ ਵੀ ਵੱਧ ਮਹਿੰਗੀਆਂ ਹੋ ਗਈਆਂ ਹਨ। ਲੋਕਾਂ ਨੂੰ ਮਹਿੰਗਾਈ ਉਤੇ ਕਿਸੇ ਵੀ ਪਾਸਿਓਂ ਰਾਹਤ ਦੀ ਉਮੀਦ ਨਜ਼ਰ ਨਹੀਂ ਆ ਰਹੀ। ਭਾਵੇਂ ਮਹਿੰਗਾਈ ਲੋਕਾਂ ਦੀ ਸਭ ਤੋਂ ਵੱਡੀ ਸਮੱਸਿਆ ਸੀ। ਉਨ੍ਹਾਂ ਨੇ ਕਿਹਾ ਕਿ ਆਮ ਆਦਮੀ ਲਈ ਦੋ ਸਮੇਂ ਦੀ ਰੋਟੀ ਦਾ ਸਵਾਦ ਵੀ ਫਿੱਕਾ ਹੋਇਆ ਪਿਆ ਹੈ। ਸਬਜ਼ੀਆਂ ਦੇ ਵਧੇ ਭਾਅ ਕਾਰਨ ਰਸੋਈ ਦਾ ਖਰਚਾ ਵੱਧ ਗਿਆ ਹੈ, ਜਿਸ ਕਾਰਨ ਸੁਆਣੀਆਂ ਪ੍ਰੇਸ਼ਾਨ ਹਨ।


ਦੂਜੇ ਪਾਸੇ ਕੇਂਦਰ ਸਰਕਾਰ ਨੇ ਵੱਡਾ ਫੈਸਲਾ ਲੈਂਦਿਆਂ ਕੱਚੇ ਅਤੇ ਰਿਫਾਇੰਡ ਤੇਲ 'ਤੇ ਕਸਟਮ ਡਿਊਟੀ (ਖਾਣ ਵਾਲੇ ਤੇਲ 'ਤੇ ਕਸਟਮ ਡਿਊਟੀ) ਵਧਾ ਦਿੱਤੀ ਹੈ। ਇਹ ਵਾਧਾ ਸੂਰਜਮੁਖੀ ਤੇਲ, ਪਾਮ ਆਇਲ ਅਤੇ ਸੋਇਆਬੀਨ ਤੇਲ 'ਤੇ ਕੀਤਾ ਗਿਆ ਹੈ। ਸਰਕਾਰੀ ਨੋਟੀਫਿਕੇਸ਼ਨ ਮੁਤਾਬਕ ਕੱਚੇ ਤੇਲ 'ਤੇ ਕਸਟਮ ਡਿਊਟੀ ਜ਼ੀਰੋ ਤੋਂ ਵਧਾ ਕੇ 20 ਫੀਸਦੀ ਕਰ ਦਿੱਤੀ ਗਈ ਹੈ, ਜਦਕਿ ਰਿਫਾਇੰਡ ਤੇਲ 'ਤੇ ਕਸਟਮ ਡਿਊਟੀ ਹੁਣ 32.5 ਫੀਸਦੀ ਕਰ ਦਿੱਤੀ ਗਈ ਹੈ।


ਵਿੱਤ ਮੰਤਰਾਲੇ ਵੱਲੋਂ ਜਾਰੀ ਨੋਟੀਫਿਕੇਸ਼ਨ 'ਚ ਕਿਹਾ ਗਿਆ ਹੈ ਕਿ ਸਰਕਾਰ ਨੇ ਕੱਚੇ ਅਤੇ ਰਿਫਾਇੰਡ ਸੂਰਜਮੁਖੀ ਤੇਲ, ਪਾਮ ਆਇਲ ਅਤੇ ਸੋਇਆਬੀਨ ਤੇਲ 'ਤੇ ਬੇਸਿਕ ਕਸਟਮ ਡਿਊਟੀ ਵਧਾਉਣ ਦਾ ਐਲਾਨ ਕੀਤਾ ਹੈ। ਇਸ ਨੂੰ ਵਧਾ ਕੇ 20 ਫੀਸਦੀ ਅਤੇ 32.5 ਫੀਸਦੀ ਕਰ ਦਿੱਤਾ ਗਿਆ ਹੈ। ਕਸਟਮ ਡਿਊਟੀ ਵਿੱਚ ਬਦਲਾਅ ਤੋਂ ਬਾਅਦ ਨਵੀਆਂ ਦਰਾਂ ਅੱਜ ਯਾਨੀ 14 ਸਤੰਬਰ 2024 ਤੋਂ ਲਾਗੂ ਹੋ ਗਈਆਂ ਹਨ।


ਇਹ ਵੀ ਪੜ੍ਹੋ : Navdeep Singh Death: ਨੀਟ 2017 ਦੇ ਟਾਪਰ ਨਵਦੀਪ ਸਿੰਘ ਦੀ ਭੇਦਭਰੇ ਹਾਲਾਤ 'ਚ ਹੋਈ ਮੌਤ


ਕੱਚੇ ਤੇਲ 'ਤੇ ਬੇਸਿਕ ਕਸਟਮ ਡਿਊਟੀ 0-20% ਹੈ, ਜਦੋਂ ਕਿ ਰਿਫਾਇੰਡ ਤੇਲ 'ਤੇ ਇਹ ਹੁਣ 12.5-32.5% ਹੋ ਗਈ ਹੈ। ਬੇਸਿਕ ਕਸਟਮ ਡਿਊਟੀ 'ਚ ਵਾਧੇ ਤੋਂ ਬਾਅਦ ਹੁਣ ਕੱਚੇ ਤੇਲ ਅਤੇ ਰਿਫਾਇੰਡ ਤੇਲ 'ਤੇ ਪ੍ਰਭਾਵੀ ਡਿਊਟੀ ਕ੍ਰਮਵਾਰ 5.5 ਫੀਸਦੀ ਤੋਂ ਵਧ ਕੇ 27.5 ਫੀਸਦੀ ਅਤੇ 13.75 ਫੀਸਦੀ ਤੋਂ ਵਧ ਕੇ 35.75 ਫੀਸਦੀ ਹੋ ਜਾਵੇਗੀ। ਇਸ ਨਾਲ ਆਉਣ ਵਾਲੇ ਦਿਨਾਂ ਵਿੱਚ ਖਾਧ ਤੇਲ ਦੀਆਂ ਕੀਮਤਾਂ ਵਿੱਚ ਵਾਧੇ ਦੀ ਸੰਭਾਵਨਾ ਹੈ।


ਇਹ ਵੀ ਪੜ੍ਹੋ : Sangrur Accident News: ਬੇਕਾਬੂ ਟੈਂਪੂ ਥੱਲੇ ਆਉਣ ਨਾਲ 4 ਮਨਰੇਗਾ ਮਜ਼ਦੂਰਾਂ ਦੀ ਮੌਤ; ਕੁਝ ਨੇ ਭੱਜਕੇ ਬਚਾਈ ਜਾਨ