Punjab Budget Session 2023: ਸ਼ੁਰੂ ਹੋਇਆ ਪੰਜਾਬ ਦਾ ਬਜਟ ਸੈਸ਼ਨ, ਰਾਜਪਾਲ ਦੇ ਸੰਬੋਧਨ ਦੌਰਾਨ ਕਾਂਗਰਸ ਨੇ ਕੀਤਾ ਵਾਕਆਉਟ
ਦੱਸ ਦਈਏ ਕਿ ਪਿਛਲੇ ਸਾਲ ਜਦੋਂ ਰਾਜਪਾਲ ਸਦਨ ਨੂੰ ਸੰਬੋਧਨ ਕਰ ਰਹੇ ਸਨ ਤਾਂ ਉਨ੍ਹਾਂ ਨੇ ਉਸ ਪੰਨੇ `ਤੇ ਹੀ ਸੰਬੋਧਨ ਖ਼ਤਮ ਕਰ ਦਿੱਤਾ, ਜਿਸ ’ਤੇ ਕੇਂਦਰ ਸਰਕਾਰ ਬਾਰੇ ਟਿੱਪਣੀਆਂ ਕੀਤੀਆਂ ਗਈਆਂ ਸਨ।
Punjab Budget Session 2023 news update: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਤੇ ਰਾਜਪਾਲ ਬਨਵਾਰੀਲਾਲ ਪੁਰਪੋਹਿਤ (Punjab Governor Banwarilal Purohit) ਵਿਚਕਾਰ ਤਲਖ਼ੀ ਦੌਰਾਨ ਸ਼ੁੱਕਰਵਾਰ ਨੂੰ ਵਿਧਾਨ ਸਭਾ ਦਾ ਬਜਟ ਸੈਸ਼ਨ ਸ਼ੁਰੂ ਹੋਇਆ ਅਤੇ ਜਿਵੇਂ ਕਿ ਕਿਆਸ ਲਗਾਏ ਜਾ ਰਹੇ ਸਨ, ਇਜਲਾਸ 'ਚ ਪੂਰਾ ਹੰਗਾਮਾ ਦੇਖਣ ਨੂੰ ਮਿਲਿਆ ਅਤੇ ਰਾਜਪਾਲ ਦੇ ਸੰਬੋਧਨ ਦੌਰਾਨ ਕਾਂਗਰਸ ਨੇ ਵਾਕਆਉਟ ਕੀਤਾ।
ਦਿਲਚਸਪ ਗੱਲ ਇਹ ਰਹੀ ਕਿ ਪੰਜਾਬ ਸਰਕਾਰ ਨਾਲ ਲਗਾਤਾਰ ਟਕਰਾਅ ਦੇ ਬਾਵਜੂਦ, ਰਾਜਪਾਲ ਬਨਵਾਰੀਲਾਲ ਪੁਰੋਹਿਤ ਵਿਧਾਨ ਸਭਾ ਵਿੱਚ ਆਪਣੇ ਸੰਬੋਧਨ ‘ਚ ਸਰਕਾਰ ਦੀਆਂ ਪ੍ਰਾਪਤੀਆਂ ਬਾਰੇ ਗੱਲ ਕਰ ਰਹੇ ਸਨ। ਹਾਲਾਂਕਿ ਉਨ੍ਹਾਂ ਵੱਲੋਂ ਸੰਸਦ ਮੈਂਬਰਾਂ ਨੂੰ ਚੰਗੀ ਸ਼ਬਦਾਵਲੀ ਵਰਤਣ ਦੀ ਸਲਾਹ ਵੀ ਦਿੱਤੀ ਗਈ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਰਾਜਪਾਲ ਬਨਵਾਰੀਲਾਲ ਪੁਰੋਹਿਤ ਵਿਚਾਲੇ ਹੋਈ ਤਕਰਾਰ ਤੋਂ ਬਾਅਦ ਇਹ ਸੰਭਾਵਨਾ ਵੀ ਜਤਾਈ ਜਾ ਰਹੀ ਸੀ ਕਿ ਉਹ ਪੂਰਾ ਪੰਨਾ ਸ਼ਾਇਦ ਨਹੀਂ ਪੜ੍ਹਣਗੇ ਕਿਉਂਕਿ ਪਿਛਲੇ ਸਾਲ ਜਦੋਂ ਰਾਜਪਾਲ ਸਦਨ ਨੂੰ ਸੰਬੋਧਨ ਕਰ ਰਹੇ ਸਨ ਤਾਂ ਉਨ੍ਹਾਂ ਨੇ ਉਸ ਪੰਨੇ 'ਤੇ ਹੀ ਸੰਬੋਧਨ ਖ਼ਤਮ ਕਰ ਦਿੱਤਾ ਸੀ, ਜਿਸ ’ਤੇ ਕੇਂਦਰ ਸਰਕਾਰ ਬਾਰੇ ਟਿੱਪਣੀਆਂ ਕੀਤੀਆਂ ਗਈਆਂ ਸਨ। ਹਾਲਾਂਕਿ ਇਸ ਵਾਰ ਉਨ੍ਹਾਂ ਨੇ ਪੂਰਾ ਪੰਨਾ ਪੜ੍ਹਿਆ।
ਇਹ ਵੀ ਪੜ੍ਹੋ: ਪੰਜਾਬ 'ਚ ਹੋਵੇਗੀ ਕੇਂਦਰੀ ਫੋਰਸ ਦੀ ਤਾਇਨਾਤੀ! ਕੇਂਦਰ ਨੇ ਭੇਜੀ CRPF ਅਤੇ RAF ਦੀਆਂ 18 ਕੰਪਨੀਆਂ
ਮਿਲੀ ਜਾਣਕਾਰੀ ਮੁਤਾਬਕ ਰਾਜਪਾਲ ਬਨਵਾਰੀਲਾਲ ਪੁਰੋਹਿਤ ਦੇ ਸੰਬੋਧਨ ਵਿੱਚ ਪੰਜਾਬ 'ਚ ‘ਆਪ’ ਸਰਕਾਰ ਦੀਆਂ ਪਿਛਲੇ ਇੱਕ ਸਾਲ ਦੀਆਂ ਪ੍ਰਾਪਤੀਆਂ, ਭਵਿੱਖ ਦੀਆਂ ਯੋਜਨਾਵਾਂ ਦੀ ਰੂਪਰੇਖਾ ਤੇ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਵਿਚਕਾਰ ਨਾ-ਮਿਲਵਰਤਣ ਦਾ ਜ਼ਿਕਰ ਕੀਤਾ।
ਰਾਜਪਾਲ ਦੇ ਭਾਸ਼ਣ ਦੌਰਾਨ ਵਿਰੋਧੀ ਧਿਰਾਂ ਨੇ ਕਿਹਾ ਕਿ "My Government ਕਿਉਂ ਬੋਲ ਰਹੇ ਹੋ, CM ਤਾਂ ਤੁਹਾਨੂੰ ਜਵਾਬ ਨਹੀਂ ਦਿੰਦੇ।" ਇਸ 'ਤੇ ਰਾਜਪਾਲ ਨੇ ਕਿਹਾ ਕਿ "ਮੈਨੂੰ ਮੇਰਾ ਭਾਸ਼ਣ ਪੂਰਾ ਪੜ੍ਹਨ ਦੇਵੋ।"
ਇਸ ਦੌਰਾਨ ਕਾਂਗਰਸ ਪਾਰਟੀ ਵੱਲੋਂ ਪ੍ਰਿੰਸੀਪਲਾਂ ਨੂੰ ਸਿੰਗਾਪੁਰ ਟਰੇਨਿੰਗ 'ਤੇ ਭੇਜੇ ਜਾਣ ਦੇ ਮੁੱਦੇ 'ਤੇ ਵੀ ਹੰਗਾਮਾ ਕੀਤਾ ਗਿਆ ਅਤੇ ਰਾਜਪਾਲ ਨੂੰ ਪੁੱਛਿਆ ਕਿ "CM ਨੇ ਤੁਹਾਨੂੰ ਜਾਣਕਾਰੀ ਦਿੱਤੀ? "
ਦੱਸਣਯੋਗ ਹੈ ਕਿ ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੌਰਾਨ ਅਜਨਾਲਾ ਕਾਂਡ, ਸਿੱਧੂ ਮੂਸੇਵਾਲਾ ਕਤਲ ਕਾਂਡ, ਜੇਲ੍ਹ ਵਿੱਚ ਚੱਲ ਰਹੀ ਗੈਂਗ ਵਾਰ, ਖਾਲਿਸਤਾਨ ਦਾ ਮੁੱਦਾ, ਅਮਨ-ਕਾਨੂੰਨ ਦੀ ਵਿਗੜਦੀ ਸਥਿਤੀ, ਸਰਕਾਰੀ ਖ਼ਜ਼ਾਨੇ 'ਚੋਂ ਪ੍ਰਚਾਰ, ਅਤੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੇ ਬਾਵਜੂਦ ਵਿਧਾਇਕਾਂ ਤੇ ਮੰਤਰੀਆਂ ਖ਼ਿਲਾਫ਼ ਕਾਰਵਾਈ ਨਾ ਹੋਣ ਸਣੇ ਕਿਸਾਨੀ ਮੁੱਦੇ ਸਦਨ ਵਿੱਚ ਰੱਖੇ ਜਾਣ ਦੀ ਉਮੀਦ ਹੈ।
ਇਹ ਵੀ ਪੜ੍ਹੋ: Hola Mohalla 2023: ਕਿਲ੍ਹਾ ਆਨੰਦਗੜ੍ਹ ਸਾਹਿਬ ਵਿਖੇ ਪੁਰਾਤਨ ਰਵਾਇਤਾਂ ਅਨੁਸਾਰ ਹੋਈ ਹੋਲੇ-ਮਹੱਲੇ ਦੀ ਆਰੰਭਤਾ
(For more news apart from Punjab Budget Session 2023 update, stay tuned to Zee PHH)