Punjab Mining Budget:  ਪੰਜਾਬ ਦੇ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਅੱਜ ਪੰਜਾਬ ਵਿਧਾਨ ਸਭਾ ਵਿੱਚ ਬਜਟ ਪੇਸ਼ ਕੀਤਾ। ਇਜਲਾਸ ਦੌਰਾਨ ਉਨ੍ਹਾਂ ਨੇ ਵੱਖ-ਵੱਖ ਸੈਕਟਰਾਂ ਲਈ ਰਾਖਵੇਂ ਰੱਖੇ ਬਜਟ ਦੀ ਜਾਣਕਾਰੀ ਦਿੱਤੀ।


COMMERCIAL BREAK
SCROLL TO CONTINUE READING

ਮਾਈਨਿੰਗ ਨੂੰ ਲੈ ਕੇ ਵਿੱਤ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ 3 ਪੜਾਵਾਂ ਵਿੱਚ ਕੁਲ 60 ਜਨਤਕ ਖੱਡਾਂ ਨੂੰ ਚਾਲੂ ਕੀਤਾ ਹੈ ਅਤੇ ਇਨ੍ਹਾਂ ਸਾਈਟਾਂ ਤੋਂ 14.66 ਲੱਖ ਮੀਟ੍ਰਿਕ ਟਨ ਰੇਤਾਂ 5.50 ਰੁਪਏ ਪ੍ਰਤੀ ਕਿਊਬਿਕ ਫੁੱਟ ਦੀ ਪਿੱਟ ਹਿੱਡ ਵਿਕਰੀ ਕੀਮਤ ਉਤੇ ਵੇਚਿਆ ਗਿਆ ਹੈ। ਅਗਲੇ ਪੜਾਅ ਵਿੱਚ ਰਾਜ ਵਿੱਚ ਜਲਦੀ ਹੀ ਹੋਰ 16 ਸਾਈਟਾਂ ਸ਼ੁਰੂ ਕੀਤੇ ਜਾਣ ਦੀ ਉਮੀਦ ਹੈ।


ਚੀਮਾ ਨੇ ਕਿਹਾ ਕਿ ਵਪਾਰਕ ਮਾਈਨਿੰਗ ਸਾਈਟਾਂ ਦੀ ਨਿਲਾਮੀ ਕੀਤੀ ਜਾ ਰਹੀ ਹੈ, ਜਿਸ ਵਿੱਚ 67 ਖਣਿਜ ਯੁਕਤ ਸਾਈਟਾਂ ਨਾਲ 40 ਕਲਸਟਰ ਸ਼ਾਮਲ ਹਨ। ਆਉਣ ਵਾਲੇ ਸਾਲ ਦੌਰਾਨ ਰਾਜ ਵਿੱਚ 100 ਵਪਾਰਕ ਮਾਈਨਿੰਗ ਸਾਈਟਾਂ ਦੇ ਕਲਸਟਰਾਂ ਦੀ ਨਿਲਾਮੀ ਕਰਨ ਦਾ ਇਰਾਦਾ ਰੱਖਦੇ ਹਨ।


ਇਹ ਵੀ ਪੜ੍ਹੋ : Punjab Assembly Budget Live: ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਮੁਫ਼ਤ ਬਿਜਲੀ ਦੇਣ ਲਈ 9330 ਕਰੋੜ ਰੁਪਏ ਦੀ ਤਜਵੀਜ਼


ਕਰੱਸ਼ਰ ਯੂਨੀਅਨਾਂ ਵੱਲੋਂ ਉਠਾਈਆਂ ਗਈਆਂ ਚਿੰਤਾਵਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਵਿੱਚ ਸਰਕਾਰ ਨੇ ਪੰਜਾਬ ਕਰੱਸ਼ਰ ਨੀਤੀ ਅਧਿਸੂਚਿਤ ਕੀਤੀ ਹੈ ਅਤੇ ਕਰੱਸ਼ਰ ਉਦਯੋਗ ਵਿੱਚ ਹੋਰ ਦਰੁਸਤੀ ਕਰਨ ਲਈ ਜਲਦੀ ਹੀ ਪਬਲਿਕ ਕਰੱਸ਼ਰ ਯੂਨਿਟਸ ਨਾਮ ਦੀ ਪਹਿਲਕਦਮੀ ਕੀਤੀ ਜਾਵੇਗੀ।


ਚੀਮਾ ਨੇ ਅੱਜ ਵਿੱਤੀ ਸਾਲ 2024-25 ਲਈ ਸੂਬੇ ਦਾ 2,04,918 ਕਰੋੜ ਰੁਪਏ ਤੋਂ ਵੱਧ ਦਾ ਬਜਟ ਪੇਸ਼ ਕੀਤਾ। ਉਨ੍ਹਾਂ ਕਿਹਾ ਕਿ ਬਜਟ ਮੁੱਖ ਤੌਰ ’ਤੇ ਸਿਹਤ ਅਤੇ ਸਿੱਖਿਆ ਖੇਤਰਾਂ ‘ਤੇ ਕੇਂਦਰਿਤ ਹੈ।


ਸੂਬਾ ਵਿਧਾਨ ਸਭਾ ਵਿੱਚ ਬਜਟ ਪੇਸ਼ ਕਰਦਿਆਂ ਚੀਮਾ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਕੋਈ ਨਵਾਂ ਟੈਕਸ ਨਹੀਂ ਲਗਾਇਆ, ਜਿਸ ਨਾਲ 2024-25 ਵਿੱਚ ਕੁੱਲ 1,03,936 ਕਰੋੜ ਰੁਪਏ ਦੀ ਮਾਲੀਆ ਪ੍ਰਾਪਤੀਆਂ ਹੋਣ ਦੀ ਉਮੀਦ ਹੈ, ਜਿਸ ਵਿੱਚੋਂ ਆਪਣਾ ਟੈਕਸ ਮਾਲੀਆ 58,900 ਕਰੋੜ ਰੁਪਏ ਹੋਵੇਗਾ। ਉਨ੍ਹਾਂ ਕਿਹਾ ਕਿ ਰਾਜ ਨੂੰ ਕੇਂਦਰੀ ਟੈਕਸਾਂ ਤੋਂ ਆਪਣੇ ਹਿੱਸੇ ਵਜੋਂ 22,041 ਕਰੋੜ ਰੁਪਏ ਅਤੇ ਕੇਂਦਰ ਤੋਂ ਸਹਾਇਤਾ ਵਜੋਂ 11,748 ਕਰੋੜ ਰੁਪਏ ਮਿਲਣਗੇ। 


ਇਹ ਵੀ ਪੜ੍ਹੋ : Punjab Education Budget 2024 ਸਿੱਖਿਆ ਲਈ ਬਜਟ 'ਚ ਵੱਡਾ ਐਲਾਨ ! 16 ਹਜ਼ਾਰ 987 ਕਰੋੜ ਰੁਪਏ ਨਾਲ ਸਰਕਾਰੀ ਸਕੂਲਾਂ ਦੀ ਬਦਲਣਗੇ ਨੁਹਾਰ