Punjab Education Budget 2024 ਸਿੱਖਿਆ ਲਈ ਬਜਟ 'ਚ ਵੱਡਾ ਐਲਾਨ ! 16 ਹਜ਼ਾਰ 987 ਕਰੋੜ ਰੁਪਏ ਨਾਲ ਸਰਕਾਰੀ ਸਕੂਲਾਂ ਦੀ ਬਦਲਣਗੇ ਨੁਹਾਰ
Advertisement

Punjab Education Budget 2024 ਸਿੱਖਿਆ ਲਈ ਬਜਟ 'ਚ ਵੱਡਾ ਐਲਾਨ ! 16 ਹਜ਼ਾਰ 987 ਕਰੋੜ ਰੁਪਏ ਨਾਲ ਸਰਕਾਰੀ ਸਕੂਲਾਂ ਦੀ ਬਦਲਣਗੇ ਨੁਹਾਰ

Punjab Education Budget 2024:  ਇਸ ਦੌਰਾਨ ਪੰਜਾਬ ਸਰਕਾਰ ਨੇ ਸਿੱਖਿਆ ਦੇ ਖੇਤਰ (Education Budget 2024) ਵਿੱਚ ਵੱਡੇ ਐਲਾਨ ਕੀਤੇ ਹਨ।

Punjab Education Budget 2024  ਸਿੱਖਿਆ ਲਈ ਬਜਟ 'ਚ ਵੱਡਾ ਐਲਾਨ ! 16 ਹਜ਼ਾਰ 987 ਕਰੋੜ ਰੁਪਏ ਨਾਲ ਸਰਕਾਰੀ ਸਕੂਲਾਂ ਦੀ ਬਦਲਣਗੇ ਨੁਹਾਰ

Education Budget 2024: ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ ਦਾ ਤੀਜਾ ਦਿਨ ਹੈ।  ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ (Harpal Singh Cheema) ਵੱਲੋਂ 2024-25 ਦਾ ਬਜਟ ਅਤੇ ਮਾਨ ਸਰਕਾਰ ਦਾ ਦੂਜਾ ਬਜਟ ਪੇਸ਼ ਕੀਤਾ ਗਿਆ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਆਪਣਾ ਦੂਜਾ ਬਜਟ ਪੇਸ਼ ਕੀਤਾ ਗਿਆ ਹੈ। ਇਸ ਦੌਰਾਨ ਪੰਜਾਬ ਸਰਕਾਰ ਨੇ ਸਿੱਖਿਆ ਦੇ ਖੇਤਰ (Education Budget 2024) ਵਿੱਚ ਵੱਡੇ ਐਲਾਨ ਕੀਤੇ ਹਨ।

 ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਸ਼ੁੱਕਰਵਾਰ ਨੂੰ ਵਿੱਤੀ ਸਾਲ 2024-25 ਲਈ 2,04,918 ਕਰੋੜ ਦਾ ਬਜਟ ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ ਗਿਆ। ਸਿੱਖਿਆ ਦਾ ਪੱਧਰ ਉੱਚਾ ਚੁੱਕਣ ਲਈ ਸਰਕਾਰ ਨੇ ਇਸ ਸਾਲ 16 ਹਜ਼ਾਰ 987 ਕਰੋੜ ਰੁਪਏ ਦਾ ਬਜਟ ਰੱਖਿਆ ਹੈ। 

Education Budget for FY 2024-25

ਸਿੱਖਿਆ ਲਈ 16,987 ਕਰੋੜ ਦੇ ਬਜਟ ਖਰਚੇ ਦੀ ਤਜਵੀਜ਼ (Education Budget 2024)
ਇਸ ਦੇ ਨਾਲ ਹੀ ਪੰਜਾਬ ਸਰਕਾਨ ਨੇ ਇਸ ਵਾਰ 2024-25 ਵਿੱਚ 16,987 ਕਰੋੜ ਦੇ ਬਜਟ ਖਰਚੇ ਦੀ ਤਜਵੀਜ਼ ਰੱਖੀ ਗਈ ਹੈ। ਕੁੱਲ ਖਰਚੇ ਲਗਭਗ 11.5 ਫੀਸਦੀ ਹੈ।

ਸਕੂਲੀ ਸਿੱਖਿਆ 
ਇਸ ਵਾਰ 2,563 ਦੀ ਚਾਰਦੀਵਾਰੀ ਬਣਾਈ ਗਈ ਹੈ ਅਤੇ 3,055 ਦੀ ਮਰਮੂਤ ਕੀਤੀ ਗਈ ਹੈ।

ਸਕੂਲ ਆਫ਼ ਐਮੀਨਸ
ਹੁਣ ਤੱਕ 118 ਸਕੂਲ ਆਫ਼ ਐਮੀਨੈਂਸ ਬਣਾਏ ਜਾ ਚੁੱਕੇ ਹਨ। ਸਕੂਲ ਆਫ ਐਕਸੀਲੈਂਸ ਲਈ 10 ਕਰੋੜ ਰੁਪਏ ਦੀ ਸ਼ੁਰੂਆਤੀ ਤਜਵੀਜ਼ ਰੱਖੀ ਗਈ ਹੈ। ਇਹ ਸਾਰੇ ਸਰਕਾਰੀ ਸਕੂਲ ਹਨ। ਇਸ ਦੇ ਨਾਲ ਹੀ 15 ਸਕੂਲ ਸ਼ੁਰੂ ਕੀਤੇ ਗਏ ਹਨ। ਇਨ੍ਹਾਂ ਸਕੂਲਾਂ ਲਈ 100 ਕਰੋੜ ਰੁਪਏ ਰੱਖੇ ਗਏ ਹਨ।  ਇਸ ਵਿੱਚ 6ਵੀਂ ਤੋਂ 12ਵੀਂ ਜਮਾਤ ਤੱਕ ਦੇ ਸਕੂਲਾਂ ਦੀ ਗੁਣਵੱਤਾ ਨੂੰ ਵਧਾਉਣਾ ਹੈ।

ਤਕਨੀਕੀ ਸਿੱਖਿਆ ਲਈ 525 ਕਰੋੜ ਰੁਪਏ ਰਾਖਵੇਂ ਰੱਖੇ ਗਏ ਹਨ
ਸਰਕਾਰ ਨੇ ਉਚੇਰੀ ਸਿੱਖਿਆ ਲਈ 80 ਕਰੋੜ ਰੁਪਏ ਰਾਖਵੇਂ ਰੱਖੇ ਹਨ। ਸਕਾਲਰਸ਼ਿਪ ਸਕੀਮ ਲਈ ਛੇ ਕਰੋੜ ਰੁਪਏ ਅਤੇ ਸੈਨੇਟਰੀ ਨੈਪਕਿਨ ਲਈ ਪੰਜ ਕਰੋੜ ਰੁਪਏ ਰੱਖੇ ਗਏ ਹਨ। ਤਕਨੀਕੀ ਸਿੱਖਿਆ ਲਈ 525 ਕਰੋੜ ਰੁਪਏ ਦੀ ਤਜਵੀਜ਼ ਰੱਖੀ ਗਈ ਹੈ।

ਸਕੂਲ ਆਫ਼ ਬ੍ਰਿਲੀਐਂਸ ਵਿੱਚ ਤਬਦੀਲ
100 ਸਰਕਾਰੀ ਸੀਨੀਅਰ ਸੈਕਡਰੀ ਸਕੂਲਾਂ ਨੂੰ ਸਕੂਲ ਆਫ਼ ਬ੍ਰਿਲੀਐਂਸ ਵਿੱਚ ਤਬਦੀਲ ਕਰਨੀ ਦੀ ਤਜਵੀਜ਼

 

ਸਾਰੀਆਂ ਯੂਨੀਵਰਸਿਟੀਆਂ ਲਈ 1425 ਕਰੋੜ ਰੁਪਏ​
ਆਪ ਸਰਕਾਰ ਵੱਖ-ਵੱਖ ਰਾਜ ਯੂਨੀਵਰਸਿਟੀਆਂ ਜਿਵੇਂ ਕਿ ਗਡਵਾਸੂ, ਪੀ.ਏ.ਯੂ, ਸ੍ਰੀ ਗੁਰੂ ਤੇਗ ਬਹਾਦਰ ਸਟੇਟ ਯੂਨੀਵਰਸਿਟੀ ਆਫ਼ ਲਾਅ, ਪੰਜਾਬ ਯੂਨੀਵਰਸਿਟੀ, ਪੰਜਾਬੀ ਯੂਨੀਵਰਸਿਟੀ, ਜੀ.ਐਨ.ਡੀ.ਯੂ ਅਤੇ ਉਨ੍ਹਾਂ ਦੇ ਕਾਂਸਚਿਊਐਂਟ ਕਾਲਜਾਂ ਨੂੰ ਸਹਾਇਤਾ ਦੇਣਾ ਜਾਰੀ ਰੱਖੇਗੀ। ਜਿਸ ਲਈ ਵਿੱਤੀ ਸਾਲ 2024-25 ਵਿੱਚ 1,425 ਕਰੋੜ ਰੁਪਏ ਦੀ ਬਜਟ ਵੰਡ ਦੀ ਤਜਵੀਜ਼ ਹੈ।

16.35 ਲੱਖ ਵਿਦਿਆਰਥੀਆਂ ਨੂੰ ਮਿਡ-ਡੇਅ-ਮੀਲ ਮੁਹੱਈਆ ਕਰਵਾਉਣ ਲਈ : 467 ਕਰੋੜ ਰੁਪਏ
ਮੁਫ਼ਤ ਕਿਤਾਬਾਂ, ਸਕੂਲਾਂ ਦੀ ਮੁਰੰਮਤ ਅਤੇ ਰੱਖ-ਰਖਾਅ ਲਈ : 140 ਕਰੋੜ ਰੁਪਏ
ਸਰਕਾਰੀ ਸਕੂਲਾਂ ਵਿੱਚ ਬੁਨਿਆਦੀ ਢਾਂਚੇ ਦੇ ਨਵੀਨੀਕਰਨ ਅਤੇ ਛੱਤ ਦੇ ਉੱਪਰ ਸੋਲਰ ਪੈਨਲ ਲਗਾਉਣ ਲਈ : 160 ਕਰੋੜ ਰੁਪਏ
ਸਰਕਾਰੀ ਸਕੂਲਾਂ ਦੀ ਸਾਂਭ-ਸੰਭਾਲ ਲਈ ਵਿੱਤੀ ਸਹਾਇਤਾ : 82 ਕਰੋੜ ਰੁਪਏ
ਪ੍ਰੀ-ਪ੍ਰਾਇਮਰੀ ਦੇ ਵਿਦਿਆਰਥੀਆਂ ਨੂੰ ਵਰਦੀਆਂ ਦੇਣ ਲਈ : 35 ਕਰੋੜ ਰੁਪਏ
ਪੰਜਾਬ ਨੌਜਵਾਨ ਉੱਦਮੀ ਪ੍ਰੋਗਰਾਮ : 15 ਕਰੋੜ ਰੁਪਏ।

 

ਇਹ ਵੀ ਪੜ੍ਹੋ:  Punjab Assembly Budget Live Updates: ਅੱਜ ਪੇਸ਼ ਕੀਤਾ ਜਾਵੇਗਾ ਪੰਜਾਬ ਦਾ ‘ਬਜਟ’, ਪੰਜਾਬੀਆਂ ਲਈ  ਹੋ ਸਕਦੇ ਹਨ ਵੱਡੇ ਐਲਾਨ!

ਸਕੂਲ ਆਫ਼ ਅਪਲਾਈਡ ਲਰਨਿੰਗ
ਇਸ ਤੋਂ ਇਲਾਵਾ, ਵਿਦਿਆਰਥੀਆਂ ਵਿੱਚ ਤਕਨੀਕੀ ਹੁਨਰਾਂ ਸਮੇਤ ਹੋਰ ਹੁਨਰਾਂ ਨੂੰ ਵਿਕਸਤ ਕਰਨ ਦੇ ਦ੍ਰਿਸ਼ਟੀਕੋਣ ਨਾਲ, ਉਹਨਾਂ ਨੂੰ ਰੋਜ਼ੀ-ਰੋਟੀ ਕਮਾਉਣ ਦੇ ਯੋਗ ਬਣਾਉਣ ਲਈ, ਮੈਂ “ਸਕੂਲ ਆਫ਼ ਅਪਲਾਈਡ ਲਰਨਿੰਗ" ਦੀ ਸਥਾਪਨਾ ਕਰਨ ਲਈ ਵਿੱਤੀ ਸਾਲ 2024-25 ਦੌਰਾਨ ਬਜਟ ਵਿੱਚ 10 ਕਰੋੜ ਰੁਪਏ ਦਾ ਸ਼ੁਰੂਆਤੀ ਉਪਬੰਧ ਦਾ ਪ੍ਰਸਤਾਵ ਰੱਖਦਾ ਹਾਂ। ਪਹਿਲੇ ਪੜਾਅ ਵਿਚ 40 ਸਕੂਲਾਂ ਵਿਚ ਹਾਈ-ਟੈਕ ਵੋਕੇਸ਼ਨਲ ਲੈਬਾਂ ਬਣਾਈਆਂ ਜਾਣਗੀਆਂ।

ਸਕੂਲ ਆਫ ਹੈਪੀਨੈਸ (100 Schools of Happiness)
3 ਤੋਂ 11 ਸਾਲ ਦੇ ਉਮਰ ਦੇ ਵਿਦਿਆਰਥੀਆਂ ਦੀ ਸਿਖਲਾਈ ਵਾਸਤੇ ਅਨੁਕੂਲ ਮਾਹੌਲ ਬਣਾਉਣ ਲਈ ਅਸੀਂ 100 ਪ੍ਰਾਇਮਰੀ ਸਰਕਾਰੀ ਸਕੂਲਾਂ ਨੂੰ "ਸਕੂਲ ਆਫ਼ ਹੈਪੀਨੈਸ" ਵਿੱਚ ਬਦਲਣ ਦੀ ਤਜਵੀਜ਼ ਰੱਖਦੇ ਹਾਂ। ਇਸ ਸਕੀਮ ਅਧੀਨ ਚੰਗੇ-ਹਵਾਦਾਰ ਕਲਾਸ-ਰੂਮ, ਵਧੀਆ ਖੇਡ ਮੈਦਾਨ ਅਤੇ ਐਕਟੀਵਿਟੀ ਕਾਰਨਰ ਦੀ ਸ਼ੁਰੂਆਤ ਲਈ ਵਿੱਤੀ ਸਾਲ 2024-25 ਵਿੱਚ 10 ਕਰੋੜ ਰੁਪਏ ਦਾ ਬਜਟ ਉਪਬੰਧ ਕੀਤਾ ਗਿਆ ਹੈ।

ਪੀਯੂ ਚੰਡੀਗੜ੍ਹ ਵਿੱਚ 40 ਕਰੋੜ ਰੁਪਏ ਨਾਲ ਬਣੇਗਾ ਨਵਾਂ ਹੋਸਟਲ

 

Trending news