Budhlada Paddy crop/ਕੁਲਦੀਪ ਧਾਲੀਵਾਲ: ਬੁਢਲਾਡਾ ਨਜ਼ਦੀਕ ਦਰਾਰ ਪੈਣ ਕਾਰਨ 100 ਏਕੜ ਦੇ ਕਰੀਬ ਨਰਮੇ ਤੇ ਝੋਨੇ ਦੀ ਫਸਲ ਪਾਣੀ 'ਚੋਂ ਡੁੱਬੀ ਬੁਢਲਾਡਾ ਦੇ ਨਜ਼ਦੀਕ ਰਾਮਗੜ੍ਹ ਦਰੀਆਪੁਰ ਦੇ ਵਿੱਚ ਰਜਬਾਹੇ 'ਚੋਂ 100 ਫੁੱਟ ਦੇ ਕਰੀਬ ਦਰਾਰ ਪੈਣ ਦੇ ਕਾਰਨ ਕਿਸਾਨਾਂ ਦੀ ਝੋਨੇ ਅਤੇ ਨਰਮੇ ਦੀ 100 ਏਕੜ ਦੇ ਕਰੀਬ ਪੱਕਣ ਤੇ ਆਈ ਫਸਲ ਪਾਣੀ ਦੇ ਵਿੱਚ ਡੁੱਬ ਬਰਬਾਦ ਹੋ ਗਈ ਹੈ। ਨਿਰਾਸ਼ ਕਿਸਾਨਾਂ ਨੇ ਨਹਿਰੀ ਵਿਭਾਗ ਤੇ ਦੋਸ਼ ਲਾਇਆ ਹੈ ਕਿ ਵਿਭਾਗ ਦੀ ਅਣਗਹਿਲੀ ਦੇ ਕਾਰਨ ਰਜਬਾਹੇ ਦੇ ਵਿੱਚ ਦਰਾਰ ਪਈ ਹੈ।


COMMERCIAL BREAK
SCROLL TO CONTINUE READING

ਮਾਨਸਾ ਜ਼ਿਲ੍ਹੇ ਦੇ ਸਬ ਡਿਵੀਜ਼ਨ ਬੁਢਲਾਡਾ ਨਜ਼ਦੀਕ ਪੈਂਦੇ ਪਿੰਡ ਰਾਮਗੜ੍ਹ ਦਰੀਆਪੁਰ ਦੇ ਵਿੱਚ ਕਿਸਾਨਾਂ ਦੀ 100 ਏਕੜ ਝੋਨੇ ਦੀ ਫਸਲ ਬੁੱਢਲਾਡਾ ਬਰਾਂਚ ਦੇ ਰਜਵਾਹੇ ਚੋਂ ਦਰਾਰ ਪੈਣ ਕਾਰਨ ਪਾਣੀ ਦੇ ਵਿੱਚ ਡੁੱਬ ਗਈ ਹੈ। ਕਿਸਾਨਾਂ ਨੇ ਕਿਹਾ ਕਿ ਨਹਿਰੀ ਵਿਭਾਗ ਦੀ ਅਣਗਹਿਲੀ ਦੇ ਕਾਰਨ ਉਨਾਂ ਦੀ ਫਸਲ ਬਰਬਾਦ ਹੋਈ ਹੈ।


ਉਹਨਾਂ ਕਿਹਾ ਕਿ ਰਜਬਾਹੇ ਦੇ ਵਿੱਚ ਅੱਗੇ ਚਾਲ ਅਤੇ ਪੁੱਲ ਦੇ ਵਿੱਚ ਸਫਾਈ ਨਾ ਕੀਤੇ ਜਾਣ ਕਾਰਨ ਪਾਣੀ ਦੀ ਡਾਫ ਲੱਗ ਗਈ ਹੈ ਜਿਸ ਕਾਰਨ ਰਜਵਾਹੇ ਦੇ ਵਿੱਚ ਵੱਡੀ ਦਰਾਰ ਪਈ ਹੈ ਉਹਨਾਂ ਕਿਹਾ ਕਿ ਕਿਸਾਨਾਂ ਦੀ ਪੱਕਣ ਤੇਆਈ ਝੋਨੇ ਅਤੇ ਨਰਮੇ ਦੀ ਫਸਲ ਪਾਣੀ ਦੇ ਵਿੱਚ ਡੁੱਬ ਕੇ ਬਰਬਾਦ ਹੋ ਗਈ ਹੈ ਵਿਭਾਗ ਦੀ ਅਣਗਹਿਲੀ ਦੇ ਕਾਰਨ ਇਹ ਸਭ ਹੋਇਆ ਹੈ ਉਹਨਾਂ ਕਿਹਾ ਕਿ ਕਿਸਾਨਾਂ ਦੀ ਬਰਬਾਦ ਹੋਈ ਫਸਲਾਂ ਦਾ ਸਰਕਾਰ ਮੁਆਵਜ਼ਾ ਦੇਣ ਦਾ ਐਲਾਨ ਕਰੇ।


ਇਹ ਵੀ ਪੜ੍ਹੋ: Ferozepur News: ਫਿਰੋਜ਼ਪੁਰ 'ਚ 5 ਬੱਚਿਆਂ ਦੀ ਮਾਂ ਦੇ ਸਿਰ ਚੜ੍ਹਿਆ ਆਸ਼ਕੀ ਦਾ ਭੂਤ! ਆਸ਼ਿਕ ਨਾਲ ਹੋਈ ਫਰਾਰ 

ਉਧਰ ਨਹਿਰੀ ਵਿਭਾਗ ਦੇ ਅਧਿਕਾਰੀ ਗੁਰਜੀਤ ਸਿੰਘ ਨੇ ਕਿਹਾ ਕਿ ਰਜਬਾਹੇ ਦੇ ਵਿੱਚ ਦਰਾਰ ਪੈਣ ਦੀ ਸੂਚਨਾ ਮਿਲਦਿਆਂ ਹੀ ਉਹ ਰਜਬਾਹੇ ਤੇ ਪਹੁੰਚ ਗਏ ਹਨ ਅਤੇ ਜਲਦ ਹੀ ਗੱਟੇ ਮਿੱਟੀ ਦੇ ਭਰ ਕੇ ਰਜਵਾਹੇ ਵਿੱਚ ਪਈ ਦਰਾਰ ਨੂੰ ਬੰਦ ਕਰ ਦਿੱਤਾ ਜਾਵੇਗਾ।


ਇਹ ਵੀ ਪੜ੍ਹੋ: Panchayats Elections: ਪੰਚਾਇਤੀ ਇਲੈਕਸ਼ਨਾਂ ਦੀ ਤਿਆਰੀ ਕੀਤੀ ਪੂਰੀ! ਇਸ ਤਰੀਕ ਨੂੰ ਪੰਜਾਬ 'ਚ ਚੋਣਾਂ