Punjab Cabinet Meeting News: ਪੰਜਾਬ ਕੈਬਨਿਟ ਦੀ ਅਹਿਮ  (Punjab Cabinet Meeting) ਮੀਟਿੰਗ ਇਸ ਵਾਰ 31 ਮਾਰਚ 2023 ਨੂੰ ਦਿਨ ਸ਼ੁੱਕਰਵਾਰ ਨੂੰ ਸਵੇਰੇ 11 ਵਜੇ ਚੰਡੀਗੜ੍ਹ ਵਿਖੇ ਹੋਵੇਗੀ। ਇਹ ਜਾਣਕਾਰੀ ਮੁੱਖ ਸਕੱਤਰ ਵਿਜੈ ਕੁਮਾਰ ਜੰਜੂਆ ਨੇ ਦਿੱਤੀ ਹੈ। ਕਿਹਾ ਜਾ ਰਿਹਾ ਹੈ ਕਿ ਇਸ ਵਾਰ ਪੰਜਾਬ ਕੈਬਨਿਟ  (Punjab Cabinet Meeting) ਦੀ ਅਹਿਮ ਮੀਟਿੰਗ ਵਿੱਚ ਪੰਜਾਬ ਦੇ ਕੁਝ ਅਹਿਮ ਮੁੱਦਿਆਂ ਨੂੰ ਲੈ ਕੇ ਵਿਚਾਰ ਵਟਾਂਦਰਾ ਕੀਤਾ ਜਾ ਸਕਦਾ ਹੈ।


COMMERCIAL BREAK
SCROLL TO CONTINUE READING

ਇਸ ਮੀਟਿੰਗ ਵਿੱਚ ਅਹਿਮ ਮੁੱਦੇ ਜਿਵੇਂ- ਸੰਕਟ 'ਚ ਘਿਰੀ ਮਾਨ ਸਰਕਾਰ, ਕਾਨੂੰਨ ਵਿਵਸਥਾ, ਹੁਣ ਤੱਕ ਦੇ ਕਾਰਜਕਾਲ ਅਤੇ ਸਾਰੇ ਵਿਭਾਗਾਂ ਦੀ ਸਮੀਖਿਆ ਬਾਰੇ ਚਰਚਾ ਹੋ ਸਕਦੀ ਹੈ।  ਇਸ ਮੀਟਿੰਗ ਵਿੱਚ ਪੰਜਾਬ ਕੈਬਨਿਟ ਦੇ ਸਾਰੇ ਮੰਤਰੀਆਂ ਮੌਜੂਦ ਹੋਣਗੇ।


ਪੰਜਾਬ ਕੈਬਨਿਟ ਦੀ ਮੀਟਿੰਗ  Punjab Cabinet Meeting


ਇਹ ਵੀ ਪੜ੍ਹੋ:  Chandigarh Coronavirus News: ਕੋਰੋਨਾ ਦੇ ਕਹਿਰ ਨੂੰ ਦੇਖਦੇ ਸਿਹਤ ਵਿਭਾਗ ਨੇ ਜਾਰੀ ਕੀਤੀ ਨਵੀਂ ਐਡਵਾਈਜ਼ਰੀ! 


ਦਰਅਸਲ ਇਸ ਤੋਂ ਪਹਿਲਾਂ ਪੰਜਾਬ ਮੰਤਰੀ ਮੰਡਲ ਦੀ ਮੀਟਿੰਗ (Punjab Cabinet Meeting) ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ 21 ਫਰਵਰੀ 2023 ਨੂੰ ਪੰਜਾਬ ਸਿਵਲ ਸਕੱਤਰੇਤ ਵਿੱਚ ਹੋਈ ਸੀ।