Punjab Cabinet meeting News: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (CM Bhagwant mann) ਦੀ ਪ੍ਰਧਾਨਗੀ ਹੇਠ ਪੰਜਾਬ ਕੈਬਨਿਟ ਦੀ ਅਗਲੀ ਮੀਟਿੰਗ 17 ਮਈ ਨੂੰ  ਹੋਵੇਗੀ। ਇਹ ਮੀਟਿੰਗ ਜਲੰਧਰ ਦੇ ਸਰਕਟ ਹਾਊਸ ਵਿਖੇ ਹੋਵੇਗੀ। ਇਸ ਵਿੱਚ ਜਲੰਧਰ ਸਮੇਤ ਪੂਰੇ ਪੰਜਾਬ ਦੇ ਵਿਕਾਸ ਕਾਰਜਾਂ ਨੂੰ ਵਿਚਾਰਿਆ ਜਾਵੇਗਾ ਅਤੇ ਪ੍ਰਵਾਨਗੀ ਦਿੱਤੀ ਜਾਵੇਗੀ। ਇਸ ਦੀ ਜਾਣਕਾਰੀ ਭਗਵੰਤ ਮਾਨ ਨੇ ਟਵੀਟ ਰਾਹੀਂ ਦਿੱਤੀ ਹੈ।


COMMERCIAL BREAK
SCROLL TO CONTINUE READING

ਸੀਐਮ ਮਾਨ ਨੇ ਆਪਣੇ ਟਵੀਟ ਦੀ ਟੈਗ ਲਾਈਨ 'ਸਰਕਾਰ ਤੁਹਾਡੇ ਦੁਆਰ' ਰੱਖੀ ਹੈ। ਉਨ੍ਹਾਂ ਲਿਖਿਆ ਕਿ ਪੰਜਾਬ ਸਰਕਾਰ ਆਪਣੇ ਵਾਅਦੇ ਮੁਤਾਬਕ 17 ਮਈ ਨੂੰ ਸਵੇਰੇ 10.30 ਵਜੇ ਜਲੰਧਰ ਸਰਕਟ ਹਾਊਸ ਵਿਖੇ ਕੈਬਨਿਟ ਮੀਟਿੰਗ ਕਰੇਗੀ। ਇਸ ਵਿੱਚ ਸਾਰੇ ਪੁਰਾਣੇ ਬਕਾਇਆ ਕੇਸਾਂ ਨੂੰ ਹੱਲ ਕਰਨ ਬਾਰੇ ਵਿਚਾਰ ਕੀਤਾ ਜਾਵੇਗਾ। ਨਾਲ ਹੀ, ਤੁਰੰਤ ਫੈਸਲੇ ਲਏ ਜਾਣਗੇ।



ਇਹ ਵੀ ਪੜ੍ਹੋ: Kapil Sharma Ramp Walk Video: ਕਪਿਲ ਸ਼ਰਮਾ ਨੇ ਆਪਣੀ ਬੇਟੀ ਨਾਲ ਕੀਤੀ ਰੈਂਪ ਵਾਕ, ਅਨਾਇਰਾ ਨੇ 'Flying Kiss' ਕਰਕੇ ਜਿੱਤਿਆ ਸਭ ਦਾ ਦਿਲ

ਪੰਜਾਬ ਨਾਲ ਸਬੰਧਤ ਸਾਰੇ ਵੱਡੇ ਮਾਮਲਿਆਂ ਬਾਰੇ ਫੈਸਲੇ ਮਾਨਯੋਗ ਸਰਕਾਰ ਵੱਲੋਂ ਕੈਬਨਿਟ ਮੀਟਿੰਗ ਵਿੱਚ ਹੀ ਲਏ ਗਏ ਹਨ। ਪਿਛਲੀ ਵਾਰ ਕੈਬਨਿਟ ਦੀ ਮੀਟਿੰਗ ਚੰਡੀਗੜ੍ਹ ਤੋਂ ਬਾਹਰ ਪਹਿਲੀ ਵਾਰ ਲੁਧਿਆਣਾ ਵਿੱਚ ਹੋਈ ਸੀ। ਇਸ ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ‘ਸਰਕਾਰ ਆਪ ਕੇ ਦੁਆਰ’ ਤਹਿਤ ਵੱਖ-ਵੱਖ ਪਿੰਡਾਂ ਅਤੇ ਸ਼ਹਿਰਾਂ ਵਿੱਚ ਕੈਬਨਿਟ ਮੀਟਿੰਗਾਂ ਕੀਤੀਆਂ ਜਾਣਗੀਆਂ। ਸੀਐਮ ਮਾਨ ਨੇ ਕਿਹਾ ਸੀ ਕਿ ਜਿਸ ਥਾਂ 'ਤੇ ਕੈਬਨਿਟ ਮੀਟਿੰਗ ਹੋਵੇਗੀ, ਸਾਰਾ ਦਿਨ ਸਰਕਾਰ ਉੱਥੇ ਹੀ ਰਹੇਗੀ।