Punjab Cabinet Reshuffle, Dr Balbir Singh oath ceremony news: ਪੰਜਾਬ ਦੇ ਕੈਬਨਿਟ ਮੰਤਰੀ ਫ਼ੌਜਾ ਸਿੰਘ ਸਰਾਰੀ ਵਲੋਂ ਅਸਤੀਫ਼ਾ ਦੇਣ ਤੋਂ ਬਾਅਦ ਰਾਜਪਾਲ ਬਨਵਾਰੀਲਾਲ ਪੁਰੋਹਿਤ (Banwarilal Purohit) ਨੇ ਡਾ.ਬਲਬੀਰ ਸਿੰਘ (Dr Balbir Singh) ਨੂੰ ਕੈਬਨਿਟ ਮੰਤਰੀ ਵਜੋਂ ਸਹੁੰ ਚੁਕਾਈ। ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਰਾਜ ਸਭਾ ਮੈਂਬਰ ਰਾਘਵ ਚੱਢਾ (Raghav Chadha) ਸਣੇ ਕਈ ਵੱਡੇ ਆਗੂ ਮੌਜੂਦ ਰਹੇ।  


COMMERCIAL BREAK
SCROLL TO CONTINUE READING

Punjab Cabinet Reshuffle news: 


ਮਿਲੀ ਜਾਣਕਾਰੀ ਮੁਤਾਬਕ ਡਾ ਬਲਬੀਰ ਸਿੰਘ ਨੂੰ ਸਿਹਤ ਤੇ ਪਰਿਵਾਰ ਭਲਾਈ, ਚੋਣ ਅਤੇ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ ਵਿਭਾਗ ਦਿੱਤੇ ਗਏ ਹਨ। 


ਦੂਜੇ ਪਾਸੇ ਹਰਜੋਤ ਬੈਂਸ ਤੋਂ ਮਾਈਨਿੰਗ ਤੇ ਜੇਲ੍ਹ ਵਿਭਾਗ ਵਾਪਸ ਲੈ ਲਏ ਗਏ ਹਨ ਅਤੇ ਹਰਜੋਤ ਬੈਂਸ ਨੂੰ ਉਚੇਰੀ ਸਿੱਖਿਆ ਵਿਭਾਗ ਮਿਲੀ ਹੈ। ਇਸ ਦੌਰਾਨ ਮੀਤ ਹੇਅਰ ਨੂੰ ਮਾਇਨਿੰਗ ਵਿਭਾਗ ਸੌਂਪਿਆ ਗਿਆ ਹੈ ਅਤੇ ਚੇਤਨ ਸਿੰਘ ਜੌੜਾਮਾਜਰਾ ਨੂੰ ਫੂਡ ਪ੍ਰੋਸੈਸਿੰਗ ਵਿਭਾਗ ਦਿੱਤਾ ਗਿਆ ਹੈ।


ਦੱਸ ਦਈਏ ਕਿ ਜੇਲ੍ਹ ਵਿਭਾਗ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਨੇ ਆਪਣੇ ਕੋਲ ਰੱਖਿਆ ਹੈ।  



Punjab Cabinet Reshuffle: ਸੀਐੱਮ ਮਾਨ ਦੀ ਨਵੀਂ ਕੈਬਨਿਟ


ਡਾ. ਬਲਬੀਰ ਸਿੰਘ


  • ਸਿਹਤ ਤੇ ਪਰਿਵਾਰ ਭਲਾਈ

  • ਮੈਡੀਕਲ ਐਜੂਕੇਸ਼ਨ ਐਂਡ ਰਿਸਰਚ

  • ਚੋਣਾਂ


ਮੀਤ ਹੇਅਰ


  • ਖੇਡ ਵਿਭਾਗ

  • ਸਾਇੰਸ ਟੈਕਨਾਲੋਜੀ ਤੇ ਵਾਤਾਵਰਨ

  • ਗਵਰਨੈਂਸ ਸੁਧਾਰ

  • ਜਲ ਸਰੋਤ


ਹਰਜੋਤ ਬੈਂਸ


  • ਸਕੂਲ ਸਿੱਖਿਆ

  • ਉਚੇਰੀ ਸਿੱਖਿਆ

  • ਟੈਕਨੀਕਲ ਐਜੂਕੇਸ਼ਨ ਤੇ ਇੰਡਸਟ੍ਰੀਅਲ ਟ੍ਰੇਨਿੰਗ


ਅਨਮੋਲ ਗਗਨ ਮਾਨ


  • ਸੈਰ ਸਪਾਟਾ ਤੇ ਸੱਭਿਆਚਾਰ ਮਾਮਲੇ

  • ਇਨਵੈਸਟਮੈਂਟ ਪ੍ਰਮੋਸ਼ਨ

  • ਲੇਬਰ

  • ਮਹਿਮਾਨ ਨਿਵਾਜ਼ੀ ਵਿਭਾਗ

  • ਸ਼ਿਕਾਇਤ ਨਿਵਾਰਨ ਵਿਭਾਗ


ਇਹ ਵੀ ਪੜ੍ਹੋ: ਸੁਖਬੀਰ ਬਾਦਲ ਨੇ CM ਮਾਨ ਨੂੰ ਦੱਸਿਆ ਨਾਸਤਿਕ, ਕਿਹਾ ਧਰਮ ਦੀ ਮਰਿਆਦਾ ਦਾ ਕੋਈ ਖ਼ਿਆਲ ਨਹੀਂ


Punjab Cabinet Reshuffle, Dr Balbir Singh oath ceremony news:


 



ਇਹ ਵੀ ਪੜ੍ਹੋ: ਅਸਤੀਫ਼ਾ ਦੇਣ ਮਗਰੋਂ ਸਾਬਕਾ ਮੰਤਰੀ ਫ਼ੌਜਾ ਸਿੰਘ ਸਰਾਰੀ ’ਤੇ ਲਟਕੀ ਗ੍ਰਿਫ਼ਤਾਰੀ ਦੀ ਤਲਵਾਰ!