Punjab Police Transfer News: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਹੋਈ ਮੀਟਿੰਗ ਤੋਂ ਬਾਅਦ ਐਸ ਐਸ ਪੀ ਮੁਕਤਸਰ ਸਾਹਿਬ ਅਤੇ ਐਸ ਐਸ ਪੀ ਤਰਨਤਾਰਨ ਦਾ ਤਬਾਦਲਾ ਕੀਤਾ ਗਿਆ ਹੈ। ਦਰਅਸਲ ਐਸ ਐਸ ਪੀ ਮੁਕਤਸਰ ਸਾਹਿਬ ਹਰਮਨਬੀਰ ਸਿੰਘ ਗਿੱਲ ਅਤੇ ਐਸ ਐਸ ਪੀ ਤਰਨਤਾਰਨ ਗੁਰਮੀਤ ਸਿੰਘ ਚੌਹਾਨ ਬੀਤੇ ਦਿਨੀਂ ਵਿਵਾਦਾਂ  ਵਿੱਚ ਆਏ ਸਨ। 
 
ਦੱਸ ਦਈਏ ਕਿ ਵਕੀਲ 'ਤੇ ਤਸ਼ੱਦਦ ਕਰਨ ਦੇ ਮਾਮਲੇ 'ਚ ਸਰਕਾਰ ਨੇ ਫਰੀਦਕੋਟ ਰੇਂਜ ਦੇ ਡੀਆਈਜੀ ਅਜੈ ਮਲੂਜਾ ਅਤੇ ਮੁਕਤਸਰ ਦੇ ਐਸਐਸਪੀ ਹਰਮਨਬੀਰ ਸਿੰਘ ਗਿੱਲ ਨੂੰ ਹਟਾ ਦਿੱਤਾ ਹੈ। ਅਜੈ ਮਲੂਜਾ ਦੀ ਥਾਂ ਗੁਰਸ਼ਰਨ ਸਿੰਘ ਸੰਧੂ ਨੂੰ ਫਰੀਦਕੋਟ ਰੇਂਜ ਦਾ ਨਵਾਂ ਆਈ.ਜੀ ਹਰਮਨਬੀਰ ਗਿੱਲ ਦੀ ਥਾਂ ਭਾਗੀਰਥ ਸਿੰਘ ਮੀਨਾ ਨੂੰ ਨਵਾਂ ਐਸਐਸਪੀ ਨਿਯੁਕਤ ਕੀਤਾ ਗਿਆ ਹੈ। ਫਿਲਹਾਲ ਇਨ੍ਹਾਂ ਦੋਵਾਂ ਅਧਿਕਾਰੀਆਂ ਨੂੰ ਕੋਈ ਨਵੀਂ ਤਾਇਨਾਤੀ ਨਹੀਂ ਦਿੱਤੀ ਗਈ ਹੈ। ਸਰਕਾਰ ਨੇ ਵੀਰਵਾਰ ਨੂੰ ਇਸ ਸਬੰਧੀ ਹੁਕਮ ਜਾਰੀ ਕੀਤੇ ਹਨ।


COMMERCIAL BREAK
SCROLL TO CONTINUE READING

ਇਹ ਵੀ ਪੜ੍ਹੋ: Sukhpal Khaira Arrest Live Updates: ਸੁਖਪਾਲ ਖਹਿਰਾ ਦੀਆਂ ਵਧੀਆ ਮੁਸ਼ਕਿਲਾਂ, ਪੁਲਿਸ ਨੂੰ ਦੋ ਦਿਨ ਦਾ ਰਿਮਾਂਡ ਹਾਸਿਲ

ਤਸ਼ੱਦਦ ਦਾ ਸ਼ਿਕਾਰ ਹੋਏ ਵਕੀਲ ਵਰਿੰਦਰ ਸੰਧੂ ਨੂੰ ਅਦਾਲਤ ਦੇ ਹੁਕਮਾਂ ਤੋਂ ਬਾਅਦ ਰਿਹਾਅ ਕਰ ਦਿੱਤਾ ਗਿਆ ਹੈ। ਐਡਵੋਕੇਟ ਵਰਿੰਦਰ ਸਿੰਘ ਸੰਧੂ ਨੂੰ ਬਾਅਦ ਦੁਪਹਿਰ ਮੁਕਤਸਰ ਜ਼ਿਲ੍ਹਾ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਗਿਆ। ਦੱਸ ਦਈਏ ਕਿ ਇਸ ਮਾਮਲੇ 'ਚ ਮੁਕਤਸਰ ਤੋਂ ਬਾਅਦ ਪੰਜਾਬ, ਚੰਡੀਗੜ੍ਹ ਅਤੇ ਹਰਿਆਣਾ 'ਚ ਵਕੀਲਾਂ ਨੇ ਸਰਕਾਰ ਖਿਲਾਫ ਮੋਰਚਾ ਖੋਲ੍ਹ ਦਿੱਤਾ ਸੀ। ਵਕੀਲ ਕੰਮ ਠੱਪ ਕਰਕੇ ਪ੍ਰਦਰਸ਼ਨ ਕਰ ਰਹੇ ਸਨ।


ਜਿਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਹੋਈ ਮੀਟਿੰਗ 'ਚ ਐੱਸਐੱਸਪੀ ਅਤੇ ਡੀਆਈਜੀ ਨੂੰ ਹਟਾਉਣ 'ਤੇ ਸਹਿਮਤੀ ਬਣੀ। ਜਿਸ ਤੋਂ ਬਾਅਦ ਵਕੀਲਾਂ ਨੇ ਕੰਮ 'ਤੇ ਪਰਤਣ ਦਾ ਐਲਾਨ ਕਰ ਦਿੱਤਾ। ਇਨ੍ਹਾਂ ਦੋਵਾਂ ਅਧਿਕਾਰੀਆਂ ਦੇ ਨਾਲ ਹੀ ਸਰਕਾਰ ਨੇ ਗੁਰਮੀਤ ਚੌਹਾਨ ਦੀ ਥਾਂ ਮੁਖਵਿੰਦਰ ਸਿੰਘ ਛੀਨਾ ਨੂੰ ਏਡੀਜੀਪੀ ਪਟਿਆਲਾ ਰੇਂਜ, ਧਨਪ੍ਰੀਤ ਕੌਰ ਨੂੰ ਡੀਆਈਜੀ ਲੁਧਿਆਣਾ ਰੇਂਜ ਅਤੇ ਅਸ਼ਵਨੀ ਕਪੂਰ ਨੂੰ ਨਵਾਂ ਐਸਐਸਪੀ ਨਿਯੁਕਤ ਕੀਤਾ ਹੈ। ਖਡੂਰ ਸਾਹਿਬ ਦੇ 'ਆਪ' ਵਿਧਾਇਕ ਲਾਲਪੁਰਾ ਨੇ ਵੀ ਤਰਨਤਾਰਨ ਦੇ ਐੱਸਐੱਸਪੀ ਗੁਰਮੀਤ ਚੌਹਾਨ 'ਤੇ ਸਵਾਲ ਚੁੱਕੇ ਸਨ।


ਇਹ ਵੀ ਪੜ੍ਹੋ:Child Kidnap News: 2 ਸਾਲ ਦੀ ਮਾਸੂਮ ਬੱਚੀ ਨੂੰ ਅਗਵਾ ਕਰਕੇ ਵਿਅਕਤੀ ਨੇ ਕੀਤਾ ਜਬਰ ਜਨਾਹ, ਮੁਲਜ਼ਮ ਮੌਕੇ 'ਤੇ ਕਾਬੂ