Faridkot News: ਫਰੀਦਕੋਟ `ਚ ਮੋਗਾ ਦਾ ਤਸਕਰ ਗ੍ਰਿਫ਼ਤਾਰ, CIA ਸਟਾਫ ਨੇ ਫੜੀ ਇੱਕ ਕਿਲੋ ਅਫੀਮ
Faridkot Drug Smuggler Arrest News: ਸੀ.ਆਈ.ਏ ਸਟਾਫ਼ ਦੇ ਐਸ.ਆਈ ਚਰਨਜੀਤ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਨਾਲ ਨਿਯਮਤ ਗਸ਼ਤ `ਤੇ ਸਨ ਅਤੇ ਜਦੋਂ ਉਹ ਪੰਜਗਰਾਈਂ ਕਲਾਂ ਨੇੜੇ ਪਹੁੰਚੇ ਤਾਂ ਉਨ੍ਹਾਂ ਨੇ ਉੱਥੇ ਇੱਕ ਵਿਅਕਤੀ ਨੂੰ ਖੜ੍ਹਾ ਦੇਖਿਆ, ਜਿਸ ਨੇ ਪੁਲਿਸ ਪਾਰਟੀ ਨੂੰ ਦੇਖ ਕੇ ਭੱਜਣ ਦੀ ਕੋਸ਼ਿਸ਼ ਕੀਤੀ।
Faridkot Drug Smuggler Arrest News: ਪੰਜਾਬ ਦੇ ਫਰੀਦਕੋਟ ਜ਼ਿਲ੍ਹੇ ਦੇ ਸੀਆਈਏ ਸਟਾਫ਼ ਨੇ ਮੋਗਾ ਤੋਂ ਇੱਕ ਅਫੀਮ ਤਸਕਰ ਨੂੰ (Faridkot Drug Smuggler Arrest) ਇੱਕ ਕਿਲੋ ਅਫੀਮ ਸਮੇਤ ਕਾਬੂ ਕੀਤਾ ਹੈ। ਮੁਲਜ਼ਮਾਂ ਖ਼ਿਲਾਫ਼ ਥਾਣਾ ਸਦਰ ਕੋਟਕਪੂਰਾ ਵਿਖੇ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਸੀ.ਆਈ.ਏ ਸਟਾਫ਼ ਦੇ ਐਸ.ਆਈ ਚਰਨਜੀਤ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਨਾਲ ਨਿਯਮਤ ਗਸ਼ਤ 'ਤੇ ਸਨ ਅਤੇ ਜਦੋਂ ਉਹ ਪੰਜਗਰਾਈਂ ਕਲਾਂ ਨੇੜੇ ਪਹੁੰਚੇ ਤਾਂ ਉਨ੍ਹਾਂ ਨੇ ਉੱਥੇ ਇੱਕ ਵਿਅਕਤੀ ਨੂੰ ਖੜ੍ਹਾ ਦੇਖਿਆ, ਜਿਸ ਨੇ ਪੁਲਿਸ ਪਾਰਟੀ ਨੂੰ ਦੇਖ ਕੇ ਭੱਜਣ ਦੀ ਕੋਸ਼ਿਸ਼ ਕੀਤੀ।
ਇਹ ਵੀ ਪੜ੍ਹੋ: Chandigarh News: ਸਟੱਡੀ ਵੀਜ਼ੇ ਦੇ ਨਾਂ 'ਤੇ ਦਿੱਤਾ ਟੂਰਿਸਟ ਵੀਜ਼ਾ! ਨੌਜਵਾਨ ਨਾਲ 16 ਲੱਖ ਦੀ ਕੀਤੀ ਠੱਗੀ
ਸ਼ੱਕ ਦੇ ਆਧਾਰ 'ਤੇ ਟੀਮ ਨੇ ਉਕਤ ਵਿਅਕਤੀ ਨੂੰ ਰੋਕ ਕੇ ਉਸ ਦੀ ਤਲਾਸ਼ੀ ਲਈ ਤਾਂ ਉਸ ਦੇ ਕਬਜ਼ੇ 'ਚੋਂ ਇੱਕ ਕਿੱਲੋ ਅਫੀਮ (Faridkot Drug Smuggler Arrest) ਬਰਾਮਦ ਹੋਈ। ਪੁੱਛਗਿੱਛ ਦੌਰਾਨ ਮੁਲਜ਼ਮ ਨੇ ਆਪਣਾ ਨਾਂ ਬਲਵੰਤ ਰਾਮ ਵਾਸੀ ਮੋਗਾ ਦੱਸਿਆ। ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਲਿਆ ਜਾ ਰਿਹਾ ਹੈ ਤਾਂ ਜੋ ਇਹ ਪਤਾ ਲੱਗ ਸਕੇ ਕਿ ਮੁਲਜ਼ਮ ਇਹ ਅਫੀਮ ਕਿੱਥੋਂ ਲਿਆਉਂਦਾ ਸੀ ਅਤੇ ਅੱਗੇ ਕਿੱਥੇ ਸਪਲਾਈ ਕਰਨ ਜਾ ਰਿਹਾ ਸੀ।
ਇਹ ਵਿਅਕਤੀ ਮੋਗਾ ਦਾ ਰਹਿਣ ਵਾਲਾ ਹੈ ਅਤੇ ਇਸਨੂੰ ਇੱਕ ਕਿਲੋ ਅਫੀਮ ਸਮੇਤ ਰੰਗੇ ਹੱਥੀਂ (Faridkot Drug Smuggler Arrest) ਕਾਬੂ ਕੀਤਾ ਹੈ। ਮੁਲਜ਼ਮਾਂ ਖ਼ਿਲਾਫ਼ ਥਾਣਾ ਸਦਰ ਕੋਟਕਪੂਰਾ ਵਿਖੇ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ: Ferozepur Flood News: ਹੜ੍ਹ ਦਾ ਕਹਿਰ! ਬਜ਼ੁਰਗ ਤੇ ਗਰਭਵਤੀ ਔਰਤਾਂ ਨੇ ਆਪਣੀ ਜਾਨ ਨੂੰ ਖ਼ਤਰੇ 'ਚ ਪਾ ਕੇ ਪੁਲ ਕੀਤਾ ਪਾਰ