Punjab CM Bhagwant Mann and wife Dr Gurpreet Kaur attend Carry on Jatta 3 movie release news: ਗਿੱਪੀ ਗਰੇਵਾਲ ਅਤੇ ਸੋਨਮ ਬਾਜਵਾ ਦੀ ਫਿਲਮ 'Carry On Jatta 3' ਰਿਲੀਜ਼ ਹੋ ਗਈ ਹੈ ਤੇ ਫਿਲਮ ਨੂੰ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਆਪਣੀ ਪਤਨੀ ਡਾ: ਗੁਰਪ੍ਰੀਤ ਕੌਰ ਦੇ ਨਾਲ ਫਿਲਮ 'Carry On Jatta 3' ਵੇਖਣ ਪਹੁੰਚੇ। 


COMMERCIAL BREAK
SCROLL TO CONTINUE READING

ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਉਨ੍ਹਾਂ ਦੀ ਪਤਨੀ ਡਾ: ਗੁਰਪ੍ਰੀਤ ਕੌਰ ਦੇ ਨਾਲ ਫਿਲਮ 'Carry On Jatta 3' ਦੀ ਹੋਰ ਸਟਾਰ ਕਾਸਟ ਵੀ ਮੌਜੂਦ ਸੀ। ਇਨ੍ਹਾਂ ਵਿੱਚੋਂ  ਗਿੱਪੀ ਗਰੇਵਾਲ, ਸੋਨਮ ਬਾਜਵਾ, ਬਿੰਨੂ ਢਿੱਲੋਂ, ਗੁਰਪ੍ਰੀਤ ਘੁੱਗੀ, ਜਸਵਿੰਦਰ ਭੱਲਾ ਅਤੇ ਕਵਿਤਾ ਕੌਸ਼ਿਕ ਸਣੇ ਹੋਰ ਵੀ ਅਦਾਕਾਰ ਤੇ ਅਦਾਕਾਰਾ ਮੌਜੂਦ ਸਨ।  


ਦੱਸਣਯੋਗ ਹੈ ਕਿ ਗਿੱਪੀ ਗਰੇਵਾਲ ਦੀ ਟੀਮ ਵੱਲੋਂ ਫਿਲਮ 'Carry On Jatta 3' ਦੀ ਪ੍ਰੋਮੋਸ਼ਨ 'ਤੇ ਬਹੁਤ ਜ਼ੋਰ ਦਿੱਤਾ ਗਿਆ ਹੈ। ਇਸੇ ਪ੍ਰੋਮੋਸ਼ਨ ਦੇ ਸਿਲਸਿਲੇ 'ਚ ਗਿੱਪੀ ਗਰੇਵਾਲ ਤੇ ਉਨ੍ਹਾਂ ਦੀ ਫਿਲਮ ਦੀ ਸਟਾਰ ਕਾਸਟ 'ਦ ਕਪਿਲ ਸ਼ਰਮਾ ਸ਼ੋਅ' 'ਚ ਵੀ ਦਿਖਾਈ ਦਿੱਤੇ ਸਨ।  


ਇਨ੍ਹਾਂ ਹੀ ਨਹੀਂ ਬਲਕਿ ਇਸ ਫਿਲਮ ਦੇ ਟਰੇਲਰ ਦੇ ਰਿਲੀਜ਼ ਹੋਣ ਦੇ ਦੌਰਾਨ ਆਮਿਰ ਖਾਣ ਵੱਲੋਂ ਵੀ ਸ਼ਮੂਲੀਅਤ ਕੀਤੀ ਗਈ ਸੀ। ਇਸ ਦੌਰਾਨ ਗੁਰਪ੍ਰੀਤ ਘੁੱਗੀ ਵੱਲੋਂ ਕਈ ਅਜਿਹੇ ਬਿਆਨ ਵੀ ਦਿੱਤੇ ਗਏ ਸਨ ਜਿਨ੍ਹਾਂ ਕਰਕੇ ਪੰਜਾਬੀਆਂ ਨੂੰ ਬੜਾ ਮਾਨ ਮਹਿਸੂਰ ਹੋਇਆ ਸੀ।  


ਇਹ ਵੀ ਪੜ੍ਹੋ: Punjab News: ਲੁਧਿਆਣਾ 'ਚ ਅਕਾਲੀ ਦਲ ਅੰਮ੍ਰਿਤਸਰ ਦੇ ਸਾਬਕਾ ਪ੍ਰਧਾਨ 'ਤੇ ਛੇੜਛਾੜ ਦਾ ਮਾਮਲਾ ਦਰਜ! 


ਫਿਲਮ 'Carry On Jatta' ਪੰਜਾਬ ਦੀ ਸਭ ਤੋਂ ਮਸ਼ਹੂਰ ਫ਼ਿਲਮਾਂ 'ਚੋਂ ਇੱਕ ਹੈ ਅਤੇ ਇਸ ਫਿਲਮ ਦਾ ਹਰ ਪਾਰਟੀ ਹਿੱਟ ਰਿਹਾ ਹੈ।  ਇਸ ਕਰਕੇ ਲੋਕਾਂ ਨੂੰ ਉਮੀਦ ਹੈ ਕਿ ਇਸ ਫਿਲਮ ਦਾ ਤੀਜਾ ਪਾਰਟ ਵੀ ਸ਼ਾਨਦਾਰ ਹੋਵੇਗਾ। 


ਇਸ ਫਿਲਮ ਦੇ ਗੀਤਾਂ ਤੋਂ ਲੈ ਕੇ 'behind the scenes' ਤੱਕ, ਫਿਲਮ ਦਾ ਹਰ ਵੀਡੀਓ ਬਹੁਤ ਹੀ ਸੋਹਣਾ ਲੱਗ ਰਿਹਾ ਹੈ ਅਤੇ ਹਰ ਕੋਈ ਇਸ ਫਿਲਮ ਦੇ ਤੀਜੇ ਪਾਰਟ ਨੂੰ ਦੇਖਣ ਲਈ ਉਤਸੁਕ ਹੈ।  ਦੱਸ ਦਈਏ ਕਿ ਫਿਲਮ ਸਿਨੇਮਾ ਘਰਾਂ 'ਚ ਰਿਲੀਜ਼ ਹੋ ਗਈ ਹੈ ਅਤੇ ਸ਼ੁਰੂਆਤ 'ਚ ਹੀ ਫਿਲਮ ਨੂੰ ਵੱਡਾ ਸਮਰਥਨ ਮਿਲਿਆ ਜਦੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਖੁਦ ਆਪਣੀ ਪਤਨੀ ਨਾਲ ਇਹ ਫਿਲਮ ਵੇਖਣ ਪਹੁੰਚੇ। 


ਇਹ ਵੀ ਪੜ੍ਹੋ: Punjab Vegetable Price Hike: ਦਿਨੋਂ ਦਿਨ ਵੱਧ ਰਹੇ ਸਬਜ਼ੀਆਂ ਦੇ ਰੇਟ! ਜਾਣੋ ਪੂਰਾ ਮਾਮਲਾ  


(For more news apart from Punjab CM Bhagwant Mann and wife Dr Gurpreet Kaur attend Carry on Jatta 3 movie release news, stay tuned to Zee PHH)