Gurbani Telecast Row: CM ਭਗਵੰਤ ਮਾਨ ਦਾ ਸਵਾਲ, `ਜਥੇਦਾਰ ਨੇ ਕਿਸੇ ਚੈਨਲ ਦਾ ਨਾਮ ਨਹੀਂ ਲਿਆ ਤਾਂ SGPC ਵੱਲੋਂ ਇੱਕੋ ਚੈਨਲ ਨੂੰ ਬੇਨਤੀ ਕਿਉਂ?`
Gurbani Telecast Row news: ਦੱਸ ਦਈਏ ਕਿ ਜਥੇਦਾਰ ਗਿਆਨੀ ਰਘਬੀਰ ਸਿੰਘ ਵੱਲੋਂ ਇਹ ਗੱਲ ਕਹਿ ਗਈ ਸੀ ਕਿ ਗੁਰਬਾਣੀ ਦਾ ਪ੍ਰਸਾਰਣ ਸੈਟਲਾਇਟ ਚੈਨਲਾਂ `ਤੇ ਵੀ ਹੋਣਾ ਚਾਹੀਦਾ ਹੈ।
Punjab CM Bhagwant Mann on Gurbani Telecast Row: ਪੰਜਾਬ 'ਚ ਗੁਰਬਾਣੀ ਪ੍ਰਸਾਰਣ ਦਾ ਮੁੱਦਾ ਭੱਖਿਆ ਹੋਇਆ ਹੈ ਕਿਉਂਕਿ ਜਿੱਥੇ ਪੰਜਾਬ ਸਰਕਾਰ ਲਗਾਤਾਰ ਗੁਰਬਾਣੀ ਨੂੰ ਫ੍ਰੀ ਟੁ ਏਅਰ ਕਰਨ ਦੀ ਗੱਲ ਜਾਪ ਰਹੀ ਹੈ ਉੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮੁੜ ਉਸੇ ਨਿਜੀ ਚੈਨਲ ਨੂੰ ਪ੍ਰਸਾਰਣ ਲਈ ਬੇਨਤੀ ਕੀਤੀ ਹੈ ਜਿਸ ਨੂੰ ਲੈ ਕੇ ਇਹ ਪੂਰਾ ਮੁੱਦਾ ਸ਼ੁਰੂ ਹੋਇਆ ਹੈ। ਦੱਸ ਦਈਏ ਕਿ ਗੁਰਬਾਣੀ ਪ੍ਰਸਾਰਣ ਨੂੰ ਲੈ ਕੇ ਨਿਜੀ ਚੈਨਲ ਦਾ SGPC ਨਾਲ 23 ਜੁਲਾਈ ਨੂੰ ਕਨਟਰੈਕਟ ਖ਼ਤਮ ਹੋ ਰਿਹਾ ਹੈ ਪਰ ਕਿਉਂਕਿ ਸ਼੍ਰੋਮਣੀ ਕਮੇਟੀ ਕੋਲ ਅਜੇ ਸੈਟਲਾਇਟ ਚੈਨਲ ਦੇ ਪ੍ਰਬੰਧਨ ਨਹੀਂ ਹਨ ਤਾਂ ਉਨ੍ਹਾਂ ਵੱਲੋਂ ਮੁੜ ਉਸੇ ਚੈਨਲ ਨੂੰ ਬੇਨਤੀ ਕੀਤੀ ਗਈ ਹੈ ਕਿ ਉਹ ਉਵੇਂ ਹੀ ਗੁਰਬਾਣੀ ਦਾ ਪ੍ਰਸਾਰਣ ਕਰਨ।
ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮੁੜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਤੇ ਨਿਸ਼ਾਨਾ ਸਾਧਿਆ ਗਿਆ ਹੈ ਅਤੇ ਸਵਾਲ ਕੀਤਾ ਗਿਆ ਹੈ ਕਿ ਆਖਿਰ ਇੱਕੋ ਹੀ ਚੈਨਲ ਨੂੰ ਬੇਨਤੀ ਕਿਉਂ ਕੀਤੀ ਜਾ ਰਹੀ ਹੈ?
ਦੱਸ ਦਈਏ ਕਿ ਅੱਜ ਯਾਨੀ ਸ਼ਨੀਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰਿੰਸੀਪਲਾਂ ਦੇ ਤੀਜੇ ਤੇ ਚੌਥੇ ਜੱਥੇ ਨੂੰ ਸਿੰਗਾਪੁਰ ਲਈ ਰਵਾਨਾ ਕੀਤਾ ਅਤੇ ਬਾਅਦ ਵਿੱਚ ਮੀਡੀਆ ਨਾਲ ਗੱਲਬਾਤ ਕੀਤੀ। ਇਸ ਦੌਰਾਨ ਉਨ੍ਹਾਂ ਤੋਂ ਗੁਰਬਾਣੀ ਪ੍ਰਸਾਰਣ ਦੇ ਮੁੱਦੇ ਨੂੰ ਲੈ ਕੇ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਮੁੜ SGPC 'ਤੇ ਨਿਸ਼ਾਨਾ ਸਾਧਿਆ ਤੇ ਕਿਹਾ ਕਿ ਜਥੇਦਾਰ ਵੱਲੋਂ ਲਿਖੇ ਗਏ ਪੱਤਰ ਵਿੱਚ ਕਿਸੇ ਵੀ ਨਿੱਜੀ ਚੈਨਲ ਦਾ ਨਾਮ ਨਹੀਂ ਲਿਖਿਆ ਗਿਆ ਹੈ ਤਾਂ SGPC ਸਿਰਫ ਇੱਕੋ ਚੈਨਲ ਨੂੰ ਬੇਨਤੀ ਕਿਉਂ ਕਰ ਰਿਹਾ ਹੈ? ਤੇ ਬਾਕੀਆਂ ਨੂੰ ਕਿਉਂ ਨਹੀਂ ਕਰ ਰਹੀ?
ਦੱਸ ਦਈਏ ਕਿ ਜਥੇਦਾਰ ਗਿਆਨੀ ਰਘਬੀਰ ਸਿੰਘ ਵੱਲੋਂ ਇਹ ਗੱਲ ਕਹਿ ਗਈ ਸੀ ਕਿ ਗੁਰਬਾਣੀ ਦਾ ਪ੍ਰਸਾਰਣ ਸੈਟਲਾਇਟ ਚੈਨਲਾਂ 'ਤੇ ਵੀ ਹੋਣਾ ਚਾਹੀਦਾ ਹੈ।
ਇਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਹਾਲ ਹੀ ਵਿੱਚ ਰਾਜਪਾਲ ਬਨਵਾਰੀਲਾਲ ਪੁਰੋਹਿਤ ਵੱਲੋਂ ਲਿਖੀ ਗਈ ਚਿੱਠੀ ਦੇ ਬਾਰੇ ਸਵਾਲ ਕੀਤਾ ਗਿਆ ਜਿਸ ਵਿੱਚ ਵਿਧਾਨ ਸਭਾ ਦੇ 19 ਤੇ 20 ਜੁਲਾਈ ਵਾਲੇ ਸੈਸ਼ਨ, ਜਿਸ ਵਿੱਚ ਸਿੱਖ ਗੁਰਦੁਆਰਾ ਸੋਧ ਬਿੱਲ ਪਾਸ ਕੀਤਾ ਗਿਆ ਸੀ, ਨੂੰ ਗੈਰ ਕਾਨੂੰਨੀ ਦੱਸਿਆ ਸੀ।
ਇਸ 'ਤੇ ਮੁੱਖ ਮੰਤਰੀ ਨੇ ਕਿਹਾ ਕਿ "ਇਹ ਬੜੀ ਮੰਦਭਾਗੀ ਗੱਲ ਹੈ ਕਿ ਪੰਜਾਬ ਦੇ ਗਵਰਨਰ ਨੂੰ ਇਹ ਹੀ ਨਹੀਂ ਪਤਾ ਕਿ ਸੈਸ਼ਨ ਕਾਨੂੰਨੀ ਸੀ ਜਾਂ ਗੈਰ ਕਾਨੂੰਨੀ ਸੀ। ਇਸ ਸੈਸ਼ਨ ਅਸੀਂ ਵੀ ਆਪਣੇ ਸੰਵਿਧਾਨ ਦੇ ਮਾਹਿਰਾਂ ਤੋਂ ਗੱਲ ਕਰ ਕੇ ਕੀਤਾ ਹੈ, ਕੱਚੀਆਂ ਗੋਲੀਆਂ ਨਹੀਂ ਖੇਡਦੇ ਅਸੀਂ।"
ਇਹ ਵੀ ਪੜ੍ਹੋ: Gurbani Telecast Row: ਟੀਵੀ ਚੈਨਲ ਜਰੀਏ ਵੀ ਜਾਰੀ ਰਹੇਗਾ ਗੁਰਬਾਣੀ ਦਾ ਪ੍ਰਸਾਰਣ!
ਇਹ ਵੀ ਪੜ੍ਹੋ: Gurbani Telecast Row: CM ਭਗਵੰਤ ਮਾਨ ਦਾ SGPC ਨੂੰ ਲੈ ਵੱਡਾ ਬਿਆਨ, ਕਿਹਾ "ਲਾਲਚ ਦੀ ਹੱਦ ਹੁੰਦੀ ਐ..."
(For more news apart from Punjab CM Bhagwant Mann on Gurbani Telecast Row, stay tuned to Zee PHH)