Agniveer Ajay Singh: ਖੰਨਾ ਦੇ ਪਿੰਡ ਰਾਮਗੜ੍ਹ ਸਰਦਾਰਾਂ ਦੇ ਅਗਨੀਵੀਰ ਅਜੈ ਸਿੰਘ ਜੰਮੂ-ਕਸ਼ਮੀਰ ਵਿੱਚ ਫੌਜ ਦੀ ਡਿਊਟੀ ਦੌਰਾਨ ਸ਼ਹੀਦ ਹੋ ਗਏ। ਦੱਸ ਦਈਏ ਕਿ ਬੀਤੇ ਦਿਨੀ ਅਜੈ ਸਿੰਘ ਬਾਰੂਦੀ ਸੁਰੰਗ ਦੇ ਧਮਾਕੇ ਕਾਰਨ ਸ਼ਹੀਦ ਹੋ ਗਏ ਸਨ। ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ  ਵੱਲੋਂ 25 ਜਨਵਰੀ ਨੂੰ ਸ਼ਹੀਦ ਅਜੈ ਸਿੰਘ ਦੇ ਪਰਿਵਾਰ ਨੂੰ ਮਿਲਣ ਰਾਮਗੜ੍ਹ ਸਰਦਾਰਾਂ ਆ ਰਹੇ ਹਨ। ਉਹ ਪਰਿਵਾਰ ਨਾਲ ਦੁੱਖ ਸਾਂਝਾ ਕਰਨਗੇ।


COMMERCIAL BREAK
SCROLL TO CONTINUE READING

ਬੀਤੇ ਦਿਨੀ ਸੀਐਮ ਭਗਵੰਤ ਮਾਨ ਦੇ ਦੌਰੇ ਦੀ ਸੂਚਨਾ ਮਿਲਣ ਤੋਂ ਬਾਅਦ ਐਸਐਸਪੀ ਅਮਨੀਤ ਕੌਂਡਲ ਜ਼ਿਲ੍ਹੇ ਭਰ ਤੋਂ ਬਲਾਂ ਸਮੇਤ ਪਿੰਡ ਪੁੱਜੇ। ਉਥੇ ਸੁਰੱਖਿਆ ਨੂੰ ਲੈ ਕੇ ਰਿਹਰਸਲ ਕਰਵਾਈ ਗਈ। ਹੈਲੀਪੈਡ ਤੋਂ ਸ਼ਹੀਦ ਦੇ ਘਰ ਤੱਕ ਰਿਹਰਸਲ ਹੋਈ ਅਤੇ ਮੁੱਖ ਮੰਤਰੀ ਨੂੰ ਵਾਪਸ ਹੈਲੀਪੈਡ 'ਤੇ ਛੱਡ ਦਿੱਤਾ ਗਿਆ। ਸ਼ਾਮ ਨੂੰ ਡੀਆਈਜੀ ਲੁਧਿਆਣਾ ਰੇਂਜ ਧਨਪ੍ਰੀਤ ਕੌਰ ਨੇ ਵੀ ਪਿੰਡ ਦਾ ਦੌਰਾ ਕਰਕੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ ਸੀ।


ਪਿੰਡ ਰਾਮਗੜ੍ਹ ਸਰਦਾਰਾਂ ਨੂੰ ਪੁਲਿਸ ਛਾਉਣੀ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਕਿਉਂਕਿ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਵੱਲੋਂ ਸੀਐਮ ਅਤੇ ਡੀਜੀਪੀ ਨੂੰ ਵੀ ਧਮਕੀ ਦਿੱਤੀ ਗਈ ਹੈ। ਇਸ ਸਬੰਧੀ ਕੋਈ ਢਿੱਲ ਨਹੀਂ ਵਰਤੀ ਜਾ ਰਹੀ। ਪਿੰਡ ਅਤੇ ਆਸਪਾਸ ਦੇ ਇਲਾਕਿਆਂ ਵਿੱਚ ਪੂਰੀ ਚੌਕਸੀ ਰੱਖੀ ਜਾ ਰਹੀ ਹੈ। ਜਦੋਂ ਵੀ ਸੀਐਮ ਸ਼ਹੀਦ ਦੇ ਘਰ ਜਾਣਗੇ ਤਾਂ ਸਿਰਫ਼ ਪਰਿਵਾਰਕ ਮੈਂਬਰ ਹੀ ਮੌਜੂਦ ਹੋਣਗੇ।


ਇਹ ਵੀ ਪੜ੍ਹੋ: Agniveer Martyr: ਜੰਮੂ-ਕਸ਼ਮੀਰ 'ਚ ਸ਼ਹੀਦ ਹੋਏ ਅਗਨੀਵੀਰ ਅਜੈ ਸਿੰਘ ਦਾ ਅੰਤਿਮ ਸਸਕਾਰ


ਗੌਰਤਲਬ ਹੈ ਕਿ ਅਗਨੀਵੀਰ ਅਜੈ ਸਿੰਘ (23) ਖੰਨਾ ਨੇੜੇ ਪਿੰਡ ਰਾਮਗੜ੍ਹ ਸਰਦਾਰਾਂ ਦਾ ਰਹਿਣ ਵਾਲਾ ਜੰਮੂ-ਕਸ਼ਮੀਰ ਵਿੱਚ ਸ਼ਹੀਦ ਹੋ ਗਿਆ ਸੀ। ਵੀਰਵਾਰ ਨੂੰ ਰਾਜੌਰੀ ਜ਼ਿਲੇ ਦੇ ਨੌਸ਼ਹਿਰਾ ਸੈਕਟਰ 'ਚ ਬਾਰੂਦੀ ਸੁਰੰਗ ਦਾ ਧਮਾਕਾ ਹੋਇਆ, ਜਿਸ ਕਾਰਨ ਅਜੇ ਸਿੰਘ ਜ਼ਖਮੀ ਹੋ ਗਿਆ।  ਸ਼ਹੀਦ ਅਜੇ ਸਿੰਘ ਦੇ ਪਿਤਾ ਚਰਨਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਛੇ ਧੀਆਂ ਤੋਂ ਬਾਅਦ ਇੱਕ ਪੁੱਤਰ ਹੈ। ਉਹ ਖੁਦ ਮਜ਼ਦੂਰ ਵਜੋਂ ਕੰਮ ਕਰਦਾ ਸੀ।


ਆਪਣੇ ਪੁੱਤਰ ਨੂੰ ਮਿਹਨਤ ਕਰਕੇ ਪਾਲਿਆ। ਪਤਨੀ ਵੀ ਕੰਮ ਕਰਦੀ ਸੀ। ਧੀਆਂ ਵੀ ਪ੍ਰਾਈਵੇਟ ਨੌਕਰੀਆਂ ਕਰਦੀਆਂ ਸਨ। ਕਦੇ ਬੇਟਾ ਖੁਦ ਪੇਂਟ ਕਰਨ ਚਲਾ ਜਾਂਦਾ ਅਤੇ ਕਦੇ ਮਿਸਤਰੀ ਕੋਲ ਦਿਹਾੜੀਦਾਰ ਮਜ਼ਦੂਰ ਵਜੋਂ ਕੰਮ ਕਰਨ ਜਾਂਦਾ ਸੀ।